‘ਕੇਜਰੀਵਾਲ ਪਾਰਟੀ ਚਲਾਉਣ ‘ਚ ਅਸਮਰਥ’

'ਕੇਜਰੀਵਾਲ ਪਾਰਟੀ ਚਲਾਉਣ 'ਚ ਅਸਮਰਥ'

ਕੇਂਦਰ ਸਰਕਾਰ ‘ਤੇ ਦਬਾਅ ਬਣਾਉਣ ਲਈ ਬੁੱਧਵਾਰ ਤੋਂ ਆਮ ਆਦਮੀ ਪਾਰਟੀ ਨੇ ਦਸਤਖਤ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਕਿ ਇਹ ਮੁਹਿੰਮ ਚਰਚਾ ਦਾ ਵਿਸ਼ਾ ਬਣਦਾ ਇਸ ਤੋਂ ਪਹਿਲਾਂ ਹੀ ਵਕੀਲ ਸ਼ਾਂਤੀ ਭੂਸ਼ਣ ਨੇ ਅਰਵਿੰਦਰ ਕੇਜਰੀਵਾਲ ਦੀ ਕਾਬਲੀਅਤ ‘ਤੇ ਹੀ ਸਵਾਲ ਖੜਾ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ‘ਚ ਸੰਗਠਨ ਸਮਰਥਾ ਦੀ ਕਮੀ ਹੈ। ਇਸ ਦੇ ਨਾਲ ਹੀ ਭੂਸ਼ਣ ਨੇ ਕਿਹਾ ਕਿ ਪਾਰਟੀ ‘ਚ ਆਂਤਰਿਕ ਲੋਕਤੰਤਰ ਦੀ ਵੀ ਕਮੀ ਹੈ ਜੋ ਕਿ ਪਾਰਟੀ ਨੂੰ ਕਮਜ਼ੋਰ ਕਰਦੀ ਹੈ। ਆਮ ਆਦਮੀ ਪਾਰਟੀ ਦੇ ਦਸਤਖਤ ਮੁਹਿੰਮ ਦਾ ਮਕਸਦ ਦਿੱਲੀ ਵਿਧਾਨਸਭਾ ਨੂੰ ਭੰਗ ਕਰਨ ਲਈ ਜਨਮਤ ਤਿਆਰ ਕਰਨਾ ਹੈ। 
ਦੂਜੇ ਪਾਸੇ ਕੇਜਰੀਵਾਲ ਦੀ ਪਾਰਟੀ ਨੇ ਦਿੱਲੀ ‘ਚ ਵਿਧਾਨਸਭਾ ਚੋਣ ਨੂੰ ਲੈ ਕੇ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਪਾਰਟੀ ਨੇ ਜਨਤਾ ਨੂੰ ਲੁਭਾਉਣ ਜਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ ਪਰ ਉੱਥੇ ਹੀ ਆਪ ਵਿਧਾਇਕ ਰਾਜੇਸ਼ ਗਰਗ ਨੇ ਇਕ ਵਾਰ ਫਿਰ ਆਪਣੇ ਬਿਆਨ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਗਰਗ ਨੇ ਕਿਹਾ ਕਿ ਪਾਰਟੀ ਹਾਈਕਮਾਨ ਭਲੇ ਹੀ ਚੋਣ ਕਰਾਉਣ ਦੀ ਰਟ ਲਗਾ ਰਿਹਾ ਹੋਵੇ ਪਰ ਪਾਰਟੀ ਦੇ ਵਿਧਾਇਕ ਰਾਜਧਾਨੀ ‘ਚ ਮੁੜ ਚੋਣ ਕਰਾਉਣ ‘ਤੇ ਸਹਿਮਤ ਨਹੀਂ ਹਨ। ਗਰਗ ਨੇ ਦਾਅਵਾ ਕੀਤਾ ਹੈ ਕਿ ਪਾਰਟੀ ਦੇ 27 ‘ਚੋਂ 25 ਵਿਧਾਇਕ ਚੋਣ ਕਰਾਉਣ ਖਿਲਾਫ ਹਨ। ਰਾਜੇਸ਼ ਗਰਗ ਦੇ ਮੁਤਾਬਕ ਦਿੱਲੀ ‘ਚ ਭਾਜਪਾ ਅਤੇ ਕਾਂਗਰਸ ਦੇ ਵਿਧਾਇਕ ਵੀ ਅਜੇ ਚੋਣ ਨਹੀਂ ਚਾਹੰਦੇ ਹਨ।

468 ad