ਕੇਜਰੀਵਾਲ ਨੂੰ ਨਾ ‘ਮਾਇਆ’ ਮਿਲੀ ਨਾ ‘ਰਾਮ’

ਕੇਜਰੀਵਾਲ ਨੂੰ ਨਾ 'ਮਾਇਆ' ਮਿਲੀ ਨਾ 'ਰਾਮ'

ਆਮ ਆਦਮੀ ਪਾਰਟੀ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਦਿਵਾਉਣ ਦੇ ਮਕਸਦ ਨਾਲ ਚੋਣ ਮੈਦਾਨ ‘ਚ ਉਤਰੇ ਪਾਰਟੀ ਆਗੂ ਅਰਵਿੰਦ ਕੇਜਰੀਵਾਲ ਦੀ ਰਣਨੀਤੀ ਚੋਣ ਨਤੀਜਿਆਂ ਤੋਂ ਬਾਅਦ  ਫੇਲ ਹੁੰਦੀ ਨਜ਼ਰ ਆ ਰਹੀ ਹੈ। ਅਰਵਿੰਦ ਕੇਜਰੀਵਾਲ ਨੇ ਪਾਰਟੀ ਨੂੰ ਰਾਸ਼ਟਰੀ ਪਾਰਟੀ ਦਰਜਾ ਦਿਵਾਉਣ ਲਈ ਦੇਸ਼ ਦੀਆਂ 400 ਸੀਟਾਂ ‘ਤੇ ਉਮੀਦਵਾਰ ਤਾਂ ਉਤਾਰ ਦਿੱਤੇ ਪਰ ਇਨ੍ਹਾਂ ‘ਚ ਜ਼ਿਆਦਾਤਰ ਉਮੀਦਵਾਰ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ। ਆਮ ਆਦਮੀ ਪਾਰਟੀ ਨੂੰ ਆਸ ਸੀ ਕਿ ਇਨ੍ਹਾਂ ਚੋਣਾਂ ‘ਚ ਉਹ 6 ਫੀਸਦੀ ਤੋਂ ਵਧ ਵੋਟ ਹਾਸਲ ਕਰ ਕੇ ਰਾਸ਼ਟਰੀ ਪਾਰਟੀ ਦਾ ਦਰਜਾ ਪਾ ਸਕੇਗੀ ਪਰ ‘ਆਪ’ ਨੂੰ ਇਨ੍ਹਾਂ ਚੋਣਾਂ ‘ਚ ਸਿਰਫ 3 ਫੀਸਦੀ ਦੇ ਕਰੀਬ ਵੋਟ ਮਿਲੇ ਲਿਹਾਜਾ ‘ਆਪ’ ਨੂੰ ਹੁਣ ਰਾਸ਼ਟਰੀ ਪਾਰਟੀ ਦਾ ਦਰਜਾ ਨਹੀਂ ਮਿਲੇਗਾ। 
ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਜੇਕਰ ਕੋਈ ਪਾਰਟੀ ਕੁਲ ਮਤਦਾਨ ਦਾ 6 ਫੀਸਦੀ ਵੋਟ ਹਾਸਲ ਕਰਦੀ ਹੈ ਤਾਂ ਉਸ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਮਿਲਦਾ ਹੈ, ਇਸ ਤੋਂ ਇਲਾਵਾ 4 ਰਾਜਾਂ ‘ਚ 6 ਫੀਸਦੀ ਤੋਂ ਵਧ ਹਾਸਲ ਕਰਨ ‘ਤੇ ਵੀ ਚੋਣ ਕਮਿਸ਼ਨ ਨੂੰ ਕਿਸੇ ਵੀ ਪਾਰਟੀ ਰਾਸ਼ਟਰੀ ਪਾਰਟੀ ਦਾ ਦਰਜਾ ਦੇ ਦਿੰਦਾ ਹੈ ਪਰ ‘ਆਪ’ ਇਨ੍ਹਾਂ ਦੋਹਾਂ ਸ਼ਰਤਾਂ ‘ਤੇ ਖਰੀ ਨਹੀਂ ਉਤਰੀ ਅਤੇ ਦਿੱਲੀ ‘ਚ ਵੀ ਆਪਣਾ ਆਧਾਰ ਗਵਾ ਬੈਠੀ। ਸਿਆਸੀ ਸੂਤਰਾਂ ਦਾ ਮੰਨਣਾ ਹੈ ਕਿ ਜੇਕਰ ‘ਆਪ’ ਦਿੱਲੀ ਤੋਂ ਇਲਾਵਾ ਆਲੇ-ਦੁਆਲੇ ਦੇ 2 ਜਾਂ 4 ਰਾਜਾਂ ‘ਤੇ ਧਿਆਨ ਕੇਂਦਰਤ ਕਰਦੀ ਤਾਂ ਉਹ ਚੰਗੇ ਨਤੀਜੇ ਦੇ ਸਕਦੀ ਸੀ ਪਰ ਦਿੱਲੀ ਦੀ ਗੱਦੀ ਨੂੰ ਛੱਡ ਕੇ ਪੂਰੇ ਦੇਸ਼ ਦੀ ਪਾਰਟੀ ਦੀ ਹਵਾ ਬਣਾਉਣ ਨਿਕਲੇ ਚੋਣ ਨਤੀਜਿਆਂ ਤੋਂ ਬਾਅਦ ਅਸਫਲਤਾ ਹੱਥ ਲੱਗੀ ਹੈ।

468 ad