ਕੇਜਰੀਵਾਲ ਕੋਈ ਰੱਬ ਨਹੀਂ : ਕੈਪਟਨ

ਪਟਿਆਲਾ : ਪੰਜਾਬ ਵਿਚ ਉਪ ਚੋਣਾਂ ਦੇ ਚੱਲਦੇ ਸਿਆਸੀ ਪਾਰਟੀਆਂ ਵਿਚ ਸ਼ਬਦੀ ਜੰਗ ਛਿੜੀ ਹੋਈ ਹੈ। ਜਿਸ ਦੌਰਾਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚ ਵੀ ਸ਼ਬਦੀ ਜੰਗ Amrinderਕਾਫੀ ਭਖੀ ਹੋਈ ਹੈ, ਜਿਥੇ ਬੀਤੇ ਦਿਨੀਂ ਆਪ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਚ ਅਕਾਲੀ ਅਤੇ ਕਾਂਗਰਸ ਨੂੰ ਵਿਚੋਂ ਇਕ ਦੱਸਿਆ ਸੀ, ਉਥੇ ਹੀ ਸੋਮਵਾਰ ਨੂੰ ਕਾਂਗਰਸ ਉਪ ਆਗੂ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਜਰੀਵਾਲ ‘ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਉਹ ਕੋਈ ਰੱਬ ਨਹੀਂ ਹੈ ਜਿਹੜਾ ਕਿਸੇ ‘ਤੇ ਅਜਿਹੀ ਟਿੱਪਣੀ ਕਰੇ। 
ਇਸ ਦੇ ਨਾਲ ਉਨ੍ਹਾਂ ਕਿਹਾ ਕਿ ਲੋਕ ਸਭਾ ‘ਚ ‘ਆਪ’ ਨੇ 434 ਸੀਟਾਂ ‘ਤੇ ਚੋਣਾਂ ਲੜੀਆਂ ਸਨ ਪਰ ਉਸ ਨੂੰ ਸਿਰਫ 4 ਸੀਟਾਂ ਹੀ ਮਿਲੀਆਂ, ਜਿਸ ਨਾਲ ਇਹ ਸਾਫ ਜ਼ਾਹਰ ਹੁੰਦਾ ਹੈ ਕਿ ਦੇਸ਼ ਦੀ ਜਨਤਾ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਜਿਸ ਤਰ੍ਹਾਂ ਤੂਫਾਨ ਸਭ ਨੂੰ ਉਡਾ ਲੈ ਜਾਂਦਾ ਹੈ ਉਸੇ ਤਰ੍ਹਾਂ ਇਸ ਪਾਰਟੀ ਦਾ ਨਾਮੋ ਨਿਸ਼ਾਨ ਮਿੱਟ ਜਾਵੇਗਾ।

468 ad