ਕੁੱਤੇ ਦੇ ਵੱਢਣ ‘ਤੇ ਮੰਗਿਆ ਏਨਾ ਹਰਜਾਨਾ

ਮੈਨਹੈਟਨ : ਜੇ ਤੁਹਾਨੂੰ ਕੁੱਤਾ ਵੱਢ ਲਵੇ ਤਾਂ ਉਸ ਦੇ ਮਾਲਕ ਤੋਂ ਤੁਸੀਂ ਕਿੰਨਾ ਹਰਜਾਨਾ ਮੰਗੋਗੇ? ਨਿਊਯਾਰਕ ਵਿਚ ਇਕ ਸ਼ਖਸ ਨੇ ਕੁੱਤੇ ਦੇ ਵੱਢਣ ‘ਤੇ 2,000,000,000,000,000,000,000,000,000,000,000 ਡਾਲਰ ਦੇ ਹਰਜਾਨੇ ਦੀ ਮੰਗ ਕਰਦੇ ਹੋਏ Dogਮੁਕੱਦਮਾ ਕਰ ਦਿੱਤਾ। ਇਹ ਹਰਜਾਨੇ ਦੇ ਰੂਪ ਵਿਚ ਮੰਗੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਰਕਮ ਹੋ ਸਕਦੀ ਹੈ।  62 ਸਾਲ ਦੇ ਐਂਟਨ ਪਿਓਰੀਮਿਸਾ ਨੇ ਮੈਨਹੈਟਨ ਫੈਡਰਲ ਅਦਾਲਤ ਵਿਚ 11 ਅਪਰੈਲ ਨੂੰ ਕੇਸ ਦਾਖਲ ਕੀਤਾ, ਜਿਸ ਵਿਚ ਉਨ੍ਹਾਂ ਨੇ ਨਿਊਯਾਰਕ ਸ਼ਹਿਰ, ਬੇਕਰੀ ਚੈਨ ‘ਆ ਬਾਨ ਪੇਨ’ ਅਤੇ ਡਿਪਾਰਟਮੈਂਟਲ ਸਟੋਰ ‘ਕੋਮਾਰਟ’ ਨੂੰ ਵੀ ਵਿਰੋਧੀ ਬਣਾਇਆ ਹੈ। 22 ਪੰਨਿਆਂ ਦੀ ਸ਼ਿਕਾਇਤ ਵਿਚ ਪਿਓਰੀਸਿਮਾ ਨੇ ਦਾਅਵਾ ਕੀਤਾ ਹੈ ਕਿ ਇਕ ਸਿਟੀ ਬਸ ਵਿਚ ਉਸ ਦੀ ਵਿਚਕਾਰਲੀ ਉਂਗਲੀ ‘ਤੇ ਇਕ ਰੇਬੀਜ ਦੀ ਬਿਮਾਰੀ ਨਾਲ ਪੀੜਤ ਕੁੱਤੇ ਨੇ ਵੱਢ ਲਿਆ। ਇਸ ਤੋਂ ਪਹਿਲਾਂ ਇਕ ਚੀਨੀ ਜੋੜੇ ਨੇ ਨਜਾਇਜ਼ ਰੂਪ ਨਾਲ ਉਸ ਦੀਆਂ ਕੁੱਝ ਤਸਵੀਰਾਂ ਖਿੱਚ ਲਈਆਂ ਸਨ।
ਪਿਓਰੀਸਿਮਾ ਨੇ ਲਿਖਿਆ ਹੈ ਕਿ ਇਸ ਘਟਨਾ ਕਰਕੇ ਉਸ ਨੂੰ ਜਿਹੜਾ ਦਰਦ ਅਤੇ ਨੁਕਸਾਨ ਹੋਇਆ ਉਸ ਦੀ ਭਰਪਾਈ ਪੈਸੇ ਨਾਲ ਨਹੀਂ ਕੀਤੀ ਜਾ ਸਕਦੀ। ਸਬੂਤ ਦੇ ਤੌਰ ‘ਤੇ ਉਸ ਨੇ ਆਪਣੀ ਲਹੂੰਲੁਹਾਨ ਉਂਗਲੀ ਦੀ ਤਸਵੀਰ ਵੀ ਸ਼ਿਕਾਇਤ ਪੱਤਰ ਦੇ ਨਾਲ ਲਗਾਈ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਘਟਨਾ ਦੌਰਾਨ ਨਾਗਰਿਕ ਅਧਿਕਾਰ ਦਾ ਉਲੰਘਣ ਅਤੇ ਉਨ੍ਹਾਂ ਤੋਂ ਰਾਸ਼ਟਰੀ ਮੂਲ ਦੇ ਆਧਾਰ ‘ਤੇ ਭੇਦਭਾਵ ਹੋਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਨਿੱਡੀ ਇੰਜਰੀ, ਪ੍ਰਤੀ ਹਿੰਸਾ, ਸ਼ੋਸ਼ਣ, ਧੋਖਾਧੜੀ, ਕਤਲ ਦੀ ਕੋਸ਼ਿਸ਼, ਜਾਨਬੁੱਝ ਕੇ ਭਾਵਨਾਤਮਕ ਦੁੱਖ ਪਹੁੰਚਾਉਣ ਅਤੇ ਠੱਗਣ ਦਾ ਦੋਸ਼ ਵੀ ਲਗਾਇਆ ਹੈ।

468 ad