ਕੁੱਟ ਖਾਣ ਵਾਲੇ ਥਾਣੇਦਾਰ ਨੂ 500 ਰੁਪਇਆ ਦਾ ਸਤਿਕਾਰ, ਨਾਲ ਪ੍ਰਸ਼ੰਸਾ ਪੱਤਰ

2ਬਟਾਲਾ:16 ਮਈ ( ਪੀਡੀ ਬੇਉਰੋ ) ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੁੰਦਿਆਂ ਮਾਰਕੁੱਟ ਭੁਗਤਣ ਵਾਲੇ ਥਾਣੇਦਾਰ ਦਾ ਸਤਿਕਾਰ ਕੀਤਾ ਗਿਆ ਹੈ। ਜਿਲ੍ਹੇ ਦੇ ਐਸਐਸਪੀ ਨੇ ਏਐਸਆਈ ਨਰਜੀਤ ਸਿੰਘ ਨੂੰ ਜਿੰਮੇਵਾਰੀ ਨਾਲ ਡਿਊਟੀ ਨਿਭਾਉਣ ਬਦਲੇ ਪ੍ਰਸ਼ੰਸਾ ਪੱਤਰ ‘ਤੇ ਨਕਦ 500 ਰੁਪਏ ਦਾ ਇਨਾਮ ਦੇ ਕੇ ਨਵਾਜ਼ਿਆ ਹੈ। ਪੁਲਿਸ ਨੇ ਕੱਲ੍ਹ ਥਾਣੇਦਾਰ ‘ਤੇ ਹਮਲਾ ਕਰਨ ਵਾਲੇ 29 ਲੋਕਾਂ ਖਿਲਾਫ ਮਾਮਲਾ ਵੀ ਦਰਜ ਕੀਤਾ ਹੈ।
ਦਰਅਸਲ ਕੱਲ੍ਹ ਸੜਕ ਹਾਦਸੇ ‘ਚ ਨੌਜਵਾਨ ਦੀ ਮੌਤ ਤੋਂ ਭੜਕੇ ਲੋਕਾਂ ਨੇ ਮੌਕੇ ‘ਤੇ ਪਹੁੰਚੇ ਪੰਜਾਬ ਪੁਲਿਸ ਦੇ ਏਐਸਆਈ ਨੂੰ ਬੰਨ੍ਹ ਲਿਆ ਸੀ। ਇਲਜ਼ਾਮ ਲਗਾਏ ਗਏ ਕਿ ਉਸ ਨੇ ਹਾਦਸੇ ਦੇ ਮੁਲਜ਼ਮ ਨੂੰ ਭੱਜਣ ‘ਚ ਮਦਦ ਕੀਤੀ ਸੀ। ਭੜਕੇ ਲੋਕਾਂ ਨੇ ਪਹਿਲਾਂ ਉਸ ਨਾਲ ਧੱਕਾ ਮੁੱਕੀ ਕੀਤੀ ਤੇ ਫਿਰ ਇੱਕ ਖੰਬੇ ਨਾਲ ਬੰਨ੍ਹ ਲਿਆ। ਮਾਮਲਾ ਵਧਦਾ ਦੇਖ ਕੇ ਪੁਲਿਸ ਦੇ ਹੋਰ ਅਧਿਕਾਰੀ ਮੌਕੇ ‘ਤੇ ਪਹੁੰਚੇ ਤੇ ਕਾਰਵਾਈ ਦਾ ਭਰੋਸਾ ਦੇ ਕੇ ਏਐਸਆਈ ਨੂੰ ਛੁਡਵਾਇਆ ਸੀ।
ਉੱਚ ਅਧਿਕਾਰੀਆਂ ਨੇ ਪੜਤਾਲ ਤੋਂ ਬਾਅਦ ਪਾਇਆ ਕਿ ਏਐਸਆਈ ਨਰਜੀਤ ਸਿੰਘ ਨੇ ਡਿਊਟੀ ‘ਚ ਕੋਈ ਕੋਤਾਹੀ ਨਹੀਂ ਵਰਤੀ। ਸਗੋਂ ਉਸ ਨੇ ਜਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਈ ਸੀ। ਇਸ ਲਈ ਹੀ ਅੱਜ ਮਹਿਕਮੇ ਨੇ ਉਸ ਨੂੰ ਬਣਦਾ ਸਤਿਕਾਰ ਦਿੱਤਾ। ਪੁਲਿਸ ਨੇ ਏਐਸਆਈ ਨਰਜੀਤ ਸਿੰਘ ‘ਤੇ ਹਮਲਾ ਕਰਨ ਵਾਲੇ 29 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਹਨਾਂ ‘ਚੋਂ 9 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।

468 ad

Submit a Comment

Your email address will not be published. Required fields are marked *