ਕੁਮਾਰ ਵਿਸਵਾਸ਼ ਦੇ ਗੀਤਾਂ ‘ਚ ‘ਬਾਦਲ’ ਤੇ ‘ਸਰਕਾਰ’ ਨੂੰ ਰਗੜਾ

8ਨਵੀਂ ਦਿੱਲੀ,5 ਮਈ ( ਪੀਡੀ ਬੇਉਰੋ ) ਪੰਜਾਬ ‘ਚ ਨਸ਼ਾ ਵੱਡਾ ਮਸਲਾ ਹੈ ਤੇ ਨਸ਼ੇ ਖ਼ਿਲਾਫ ਅਜਿਹੇ ਤਿੰਨ ਗਾਣੇ ਤਿਆਰ ਹੋਏ ਹਨ ਜਿਨ੍ਹਾਂ ‘ਚ ‘ਬਾਦਲ’ ਤੇ’ਸਰਕਾਰ’ ਸ਼ਬਦ ਦਾ ਜ਼ਿਕਰ ਹੈ। ਗਾਣਿਆਂ ‘ਚ ਇਹ ਸ਼ਬਦ ਕਿਸੇ ਆਮ ਗਾਇਕ ਨੇ ਨਹੀਂ ਬਲਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਕੁਮਾਰ ਵਿਸਵਾਸ਼ ਕਰ ਰਹੇ ਹਨ। ਇਹ ਸਾਰੇ ਗੀਤ ਪੰਜਾਬੀ ਭਾਸ਼ਾ ‘ਚ ਹਨ।ਕੁਮਾਰ ਵਿਸਵਾਸ਼ ਨੇ ਬੁੱਧਵਾਰ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਹੈ ਕਿ ਨਸ਼ੇ ਦੇ ਸ਼ਿਕੰਜੇ ‘ਚ ਫਸੇ ਰਾਜਾਂ ‘ਚ ਸਭ ਤੋਂ ਉੱਪਰ ਪੰਜਾਬ ਹੈਤੇ ਇੱਥੇ ਵੱਡੇ ਪੱਧਰ ‘ਤੇ ਨੌਜਵਾਨ ਨਸ਼ੇ ਤੋਂ ਪੀੜਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਪਿੰਡਾਂ ਦੇ ਨੌਜਵਾਨ ਨਸ਼ੇ ‘ਚ ਸਭ ਤੋਂ ਵੱਧਗ੍ਰਸਤ ਹਨ ਤੇ ਇਸੇ ਕਰਕੇ ਗੀਤ ਪੰਜਾਬੀ ‘ਚ ਲਿਖਿਆ ਗਿਆ ਹੈ।
ਆਪ’ ਨੇ ਇਲਜ਼ਾਮ ਲਾਇਆ ਹੈ ਕਿ ਪੰਜਾਬ ਸਰਕਾਰ ਦੇ ਕਈ ਮੰਤਰੀ ਨਸ਼ੇ ਦੇ ਕਾਰੋਬਾਰ ‘ਚ ਸ਼ਾਮਲ ਹਨ। ਉਹ ਅੱਠ ਮਈ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ੍ਰੀਫੋਰਟ ਐਡੀਟੋਰੀਅਮ ‘ਚ ਸ਼ਾਮ ਨੂੰ 6 ਵਜੇ ਰਿਲੀਜ਼ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਸ਼ਾਇਦ ਕਪੂਰ ਦੀ ‘ਉਡਤਾ ਪੰਜਾਬ’ ਫ਼ਿਲਮ ਵੀ ਨਸ਼ੇ ਦੇ ਮਸਲੇ ‘ਤੇ ਹੀ ਆ ਰਹੀ ਹੈ ਜਿਸ ‘ਚ ਇੱਕ ਗਾਣਾ ‘ਚਿੱਟੇ’ ‘ਤੇ ਹੈ। ਇਹ ਮੰਨਿਆ ਜਾ ਰਿਹਾ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਨਸ਼ਾ ਸਭ ਤੋਂ ਵੱਡਾ ਮਸਲਾ ਬਣੇਗਾ ਤੇ ਇਸ ਦਾਫਾਇਦਾ ਆਮ ਆਦਮੀ ਪਾਰਟੀ ਨੂੰ ਮਿਲ ਸਕਦਾ ਹੈ।

468 ad

Submit a Comment

Your email address will not be published. Required fields are marked *