ਕੀ ਭਾਈ ਮੋਹਕਮ ਸਿੰਘ ਖਾਲਿਸਤਾਨ ਦੇ ਵਿਰੁੱਧ ਬਿਆਨਬਾਜ਼ੀ ਕਰਕੇ ਸੰਤ ਭਿੰਡਰਾਂਵਾਲਿਆਂ ਵਲੋਂ ਵਿੱਢੇ ਗਏ ਸੰਘਰਸ਼ ਨੂੰ ਪਿੱਠ ਨਹੀਂ ਦਿਖਾ ਰਿਹਾ?….ਹੰਸਰਾ

Bhai Mohkam Singh Speaking at Sarbat Khalsa 1986

                                                                             Bhai Mohkam Singh Speaking at Sarbat Khalsa 1986

ਬਰੈਂਪਟਨ:- ਹਿੰਦ ਸਰਕਾਰ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਉਪਰ ਕੀਤੇ ਹਮਲੇ ਦੇ ਮਾਅਨੇ ਬੜੇ ਸਪੱਸ਼ਟ ਸਨ, ਕਿ ਤੁਸੀਂ ਇਹ ਦੇਸ਼ ਅੰਦਰ ਗੁਲਾਮ ਹੋ, ਗੁਲਾਮਾਂ ਵਾਂਗ ਰਹਿਣਾ ਹੈ ਤਾਂ ਠੀਕ ਹੈ ਨਹੀਂ ਅਸੀਂ ਤੁਹਾਡੀ ਆਨ, ਸ਼ਾਨ ਅਤੇ ਇਸ਼ਟ ਨੂੰ ਮਲੀਆਮੇਟ ਕਰ ਦੇਵਾਂਗੇ। ਇਹ ਮਾਅਨੇ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਚੰਗੀ ਤਰ੍ਹਾਂ ਸਮਝਦੇ ਸਨ, ਸ਼ਾਇਦ ਇਹੀ ਕਾਰਣ ਸੀ ਕਿ ਉਨ੍ਹਾਂ ਨੇ ਸਿੱਖਾਂ ਨੂੰ ਪਹਿਲਾਂ ਹੀ ਸਾਵਧਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਅਤੇ ਸਿੱਖ ਜਗਤ ਨੂੰ ਇਹ ਕਹਿ ਕੇ ਕਿਸੇ ਭੁਲੇਖਿਆਂ ਵਿੱਚ ਪੈਣ ਦੀ ਗੁੰਜਾਇਸ਼ ਨਹੀਂ ਛੱਡੀ ਸੀ ਕਿ ਅਗਰ ਸ੍ਰੀ ਦਰਬਾਰ ਸਾਹਿਬ ਦੇ ਹਦੂਦ ਅੰਦਰ ਭਾਰਤ ਦੀ ਫੌਜ ਜਾਂ ਪੁਲੀਸ ਦੇ ਨਾਪਾਕ ਪੈਰ ਪੈਣਗੇ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੰਤਾਂ ਦੇ ਇਹ ਬਚਨ ਕੀ ਭਾਈ ਮੋਹਕਮ ਸਿੰਘ ਨੂੰ ਸੁਣਾਈ ਨਹੀਂ ਸਨ ਦਿੱਤੇ? ਇਹ ਸੁਆਲ ਸ੍ਰ. ਸੁਖਮਿੰਦਰ ਸਿੰਘ ਹੰਸਰਾ ਨੇ ਇੰਟਰਨੈਟ ਤੇ ਵਾਇਰਲ ਹੋ ਰਹੀ ਪੰਜਾਬ ਟੂਡੇ ਦੀ ਵੀਡੀਓ ਇੰਟਰਵਿਊ ਜਿਸ ਵਿੱਚ ਭਾਈ ਮੋਹਕਮ ਸਿੰਘ ਖਾਲਿਸਤਾਨ ਦੀ ਮੰਜ਼ਿਲ ਤੋਂ ਕਿਨਾਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਵੇਖਣ ਤੋਂ ਬਾਅਦ ਪੁੱਛਿਆ।

ਕੀ ਭਾਈ ਮੋਹਕਮ ਸਿੰਘ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਲੋਂ ਵਿੱਢੇ ਗਏ ਸੰਘਰਸ਼ ਨੂੰ ਪਿੱਠ ਨਹੀਂ ਦਿਖਾ ਰਿਹਾ? ਜਨਵਰੀ 1986 ਅਤੇ ਨਵੰਬਰ 2015 ਦੇ ਸਰਬੱਤ ਖਾਲਸਿਆਂ ਦੇ ਮਤਿਆਂ ਨੂੰ ਤਿਲਾਂਜ਼ਲੀ ਦੇਣ ਵਾਲੇ ਭਾਈ ਮੋਹਕਮ ਸਿੰਘ ਨੂੰ ਸੁਆਲ ਹੈ ਕਿ ਉਹ ਕਿਸ ਹੈਸੀਅਤ ਵਿੱਚ ਇਨ੍ਹਾਂ ਸਰਬੱਤ ਖਾਲਸਾ ਦੇ ਪ੍ਰਬੰਧਾਂ ਵਿੱਚ ਸ਼ਾਮਲ ਹੁੰਦਾ ਸੀ ਅਗਰ ਉਸ ਨੂੰ ਗਾਂਧੀ ਦੀ ਫੋਟੋ ਵਾਲਾ ਨੋਟ ਜੇਬ ਵਿੱਚ ਪਾ ਕੇ ਮਾਣ ਮਹਿਸੂਸ ਹੁੰਦਾ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਨਿਕਟਵਰਤੀ ਅਤੇ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਦਮਦਮੀ ਟਕਸਾਲ ਦਾ ਮੁੱਖੀ ਬਣਨ ਦਾ ਚਾਹਵਾਨ ਭਾਈ ਮੋਹਕਮ ਸਿੰਘ ਅੱਜ ਭਾਰਤ ਸਰਕਾਰ ਦੇ ਖੇਮਿਆਂ ਵਿੱਚ ਬੈਠਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਸ਼ਰਮਨਾਕ ਵਰਤਾਰਾ ਹੈ। ਇਤਹਾਸ ਕਦੇ ਮੁਆਫ ਨਹੀਂ ਕਰੇਗਾ।

ਸੁਖਮਿੰਦਰ ਸਿੰਘ ਹੰਸਰਾ ਨੇ ਅੱਗੇ ਕਿਹਾ ਕਿ ਮਰੇ ਅਤੇ ਮੁੱਕਰੇ ਦਾ ਕੋਈ ਇਲਾਜ ਨਹੀਂ ਹੁੰਦਾ। ਅਗਰ ਸਿਮਰਨਜੀਤ ਸਿੰਘ ਮਾਨ ਦੀ ਸੋਚ ਇੰਝ ਹੀ ਕੱਚੀ ਪਿੱਲੀ ਹੋਵੇ ਤਾਂ ਦੇਸ਼ ਵਿਦੇਸ਼ ਵਿੱਚ ਉਨ੍ਹਾਂ ਦੀ ਪਾਰਟੀ ਦੀਆਂ ਇਕਾਈਆਂ ਨਾ ਸਥਾਪਤ ਹੁੰਦੀਆਂ। ਸਿੱਖ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਸਤਿਕਾਰ ਹੀ ਨਹੀਂ ਕਰਦੇ ਸਗੋਂ ਨੌਜੁਆਨ ਸਿੰਘ ਉਨ੍ਹਾਂ ਦੀ ਫੋਟੋ ਬਦਲੇ ਗੋਲੀਆਂ ਖਾਣ ਨੂੰ ਤਿਆਰ ਹਨ। ਸਿੱਖ ਹਿੰਦੋਸਤਾਨ ਦੇ ਨਕਸ਼ੇ ਵਿੱਚ ਜਕੜਿਆ ਨਹੀਂ ਰਹਿ ਸਕਦਾ। ਇਹ ਗੱਲ ਭਾਈ ਮੋਹਕਮ ਸਿੰਘ ਅਤੇ ਹੋਰ ਕੱਚੇ ਪਿੱਲਿਆਂ ਨੂੰ ਸਮਝ ਆ ਜਾਣੀ ਚਾਹੀਦੀ ਹੈ।

468 ad

Submit a Comment

Your email address will not be published. Required fields are marked *