ਕੀ ਪਤਾ ਸੀ ਯਾਰਾਂ ਨਾਲ ਮਸਤੀ ਕਰਦਿਆਂ ਜਾਨ ਨਿਕਲ ਜਾਵੇਗੀ!

ਰੋਮ- ਇਟਲੀ ‘ਚ ਗਰਮੀ ਤੋਂ ਨਿਜਾਤ ਪਾਉਣ ਲਈ ਆਪਣੇ ਦੋਸਤਾਂ ਨਾਲ ਸਮੁੰਦਰ ‘ਚ ਡੁੱਬਕੀ ਲਗਾਉਣ ਗਏ ਇੱਕ ਪੰਜਾਬੀ ਨੌਜਵਾਨ ਦੀ ਸਮੁੰਦਰ ‘ਚ ਡੁੱਬਣ ਕਾਰਨ ਮੌਤ ਹੋ ਹੋ Drowingਗਈ।  ਜਾਣਕਾਰੀ ਅਨਾਸਰ ਬੀਤੇ ਦਿਨ 4 ਪੰਜਾਬੀ (ਭਾਰਤੀ) ਨੌਜਵਾਨ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਸਬਾਊਦੀਆ ਦੇ ਨਾਲ ਲਗਦੇ ਸਮੁੰਦਰ ‘ਚ ਸ਼ਾਮ ਸਮੇਂ ਗਰਮੀ ਤੋਂ ਰਾਹਤ ਪਾਉਣ ਲਈ ਨਹਾਉਣ ਗਏ ਸਨ ਕਿ ਸਮੁੰਦਰ ਦੀਆਂ ਤੇਜ਼ ਲਹਿਰਾਂ ਦੀ ਚਪੇਟ ‘ਚ ਆ ਗਏ ।ਸੂਚਨਾ ਮਿਲਦਿਆਂ ਹੀ ਸਥਾਨਕ ਪੁਲਸ ਤੁਰੰਤ ਹਰਕਤ ‘ਚ ਆ ਗਈ।ਸੁਰੱਖਿਆ ਕਰਮੀਆਂ ਨੇ ਹੈਲੀਕਾਪਟਰ ਦੀ ਮਦਦ ਨਾਲ ਤਿੰਨ ਪੰਜਾਬੀ ਨੌਜਵਾਨਾਂ ਨੂੰ ਸਮੁੰਦਰ ‘ਚੋਂ ਲੱਭ ਲਿਆ ਪਰ ਇੱਕ ਨੌਜਵਾਨ ਜਸਤਿੰਦਰ ਸਿੰਘ ਪਾਲੀ (24) ਨੂੰ ਲੱਭਣ ‘ਚ ਨਾਕਾਮ ਰਹੇ।ਹਾਦਸੇ ਦੇ ਸ਼ਿਕਾਰ ਤਿੰਨੋਂ ਪੰਜਾਬੀ ਨੌਜਵਾਨਾਂ ਨੂੰ ਤਾਂ ਤੁਰੰਤ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਇਹ ਤਿੰਨੋਂ ਇਲਾਜ ਅਧੀਨ ਹਨ। ਇਨ੍ਹਾਂ ਤਿੰਨਾਂ ਦੋਸਤਾਂ ਨੇ ਦੱਸਿਆ ਕਿ ਕੀ ਪਤਾ ਸੀ ਉਨ੍ਹਾਂ ਨੂੰ ਸਮੁੰਦਰ ‘ਚ ਮਸਤੀ ਕਰਨੀ ਇੰਨੀ ਮਹਿੰਗੀ ਪਵੇਗੀ।ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜਸਤਿੰਦਰ ਸਿੰਘ ਪਾਲੀ ਦੀ ਸਮੁੰਦਰ ‘ਚ ਡੁੱਬਣ ਕਾਰਨ ਮੌਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਮ੍ਰਿਤਕ ਇਲਾਕੇ ‘ਚ ਹੀ ਇੱਕ ਫੁੱਲਾਂ ਦੀ ਫਾਰਮ ‘ਚ ਕੰਮ ਕਰਦਾ ਸੀ।

468 ad