ਕੀ ਜਨਤਾ ਲਈ ਚੰਗੇ ਨਹੀਂ ਮਾੜੇ ਦਿਨ ਆਉਣ ਵਾਲੇ ਹਨ!

ਨਵੀਂ ਦਿੱਲੀ- ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਜਨਾਦੇਸ਼ ਨੂੰ ਦੇਖਦੇ ਹੋਏ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਤਾਜਪੋਸ਼ੀ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਪਰ ਆਮ ਆਦਮੀ ਲਈ ਚੰਗੇ ਦਿਨ ਆਉਣ ਤੋਂ ਪਹਿਲਾਂ ਉਸ ਨੂੰ ਕੁਝ ਸਖਤ Gasਫੈਸਲਿਆਂ ਨੂੰ ਬਰਦਾਸ਼ ਕਰਨਾ ਪਵੇਗਾ। ਦਰਅਸਲ ਵੱਖ-ਵੱਖ ਖੇਤਰਾਂ ਦੇ ਤਜ਼ਰਬੇਕਾਰ ਮੰਨਦੇ ਹਨ ਕਿ ਨਵੀਂ ਸਰਕਾਰ ਨੂੰ ਅਗਲੇ ਇਕ ਸਾਲ ਵਿਚ ਕਈ ਅਜਿਹੇ ਫੈਸਲੇ ਲੈਣੇ ਹੋਣਗੇ ਜਿਸ ਦਾ ਸਿੱਧਾ ਅਸਰ ਆਮ ਆਦਮੀ ਪਾਰਟੀ ‘ਤੇ ਹੋਵੇਗਾ। ਜਨਤਾ ‘ਤੇ ਕੁਦਰਤੀ ਗੈਸ ਦੀਆਂ ਕੀਮਤਾਂ ‘ਤੇ ਸਰਕਾਰ ਦਾ ਰੁਖ ਸਾਫ ਹੁੰਦੇ ਹੀ ਬਿਜਲੀ, ਖਾਦ ਨੂੰ ਲੈ ਕੇ ਸਮੁੱਚੇ ਖੇਤੀਬਾੜੀ ਖੇਤਰ ‘ਤੇ ਵਧੀਆਂ ਕੀਮਤਾਂ ਦੀ ਮਾਰ ਪਵੇਗੀ। ਗੈਸ ਦੀ ਕੀਮਤ ਦੋ-ਗੁਣੀ ਹੁੰਦੇ ਹੀ ਆਮ ਆਦਮੀ ਲਈ ਖਾਣ-ਪੀਣ ਦੀਆਂ ਚੀਜ਼ਾਂ ਨਾਲ ਬਿਜਲੀ ਮਹਿੰਗੀ ਹੋ ਜਾਵੇਗੀ। ਉੱਥੇ ਹੀ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਅਤੇ ਰੇਲ ਕਿਰਾਏ ਵਿਚ ਵਾਧੇ ਦਾ ਫੈਸਲਾ ਹੁਣ ਭਾਜਪਾ ਸਰਕਾਰ ਨੂੰ ਲੈਣਾ ਹੈ। ਰੇਲ ਮੰਤਰਾਲਾ ਘਾਟੇ ਨੂੰ ਪੂਰਾ ਕਰਨ ਲਈ ਯਾਤਰੀ ਕਿਰਾਏ ਵਿਚ 14.2 ਫੀਸਦੀ ਵਧਾਉਣ ਦਾ ਪ੍ਰਸਤਾਵ ਬਣਾ ਚੁੱਕਾ ਹੈ। ਇਸ ‘ਤੇ ਰੇਲ ਮੰਤਰੀ ਮਲਿਕਾਅਰਜੁਨ ਖੜਗੇ ਨੇ ਪਹਿਲਾਂ ਮਨਜ਼ੂਰੀ ਦੇ ਦਿੱਤੀ ਅਤੇ ਬਾਅਦ ਵਿਚ ਨਵੀਂ ਸਰਕਾਰ ਦੇ ਇਸ ਦਾ ਫੈਸਲਾ ਸੁੱਟ ਦਿੱਤਾ।
ਰੇਲਵੇ ਨੂੰ ਘਾਟੇ ਤੋਂ ਉਭਾਰਨ ਅਤੇ ਪੈਟਰੋਲੀਅਮ ਸਬਸਿਡੀ ਦਾ ਬੋਝ ਘੱਟ ਕਰਨ ਲਈ ਸਖਤ ਫੈਸਲੇ ਲੈਣਾ ਭਾਜਪਾ ਸਰਕਾਰ ਦੀ ਮਜ਼ਬੂਤੀ ਹੋਵੇਗੀ। ਨਵੀਂ ਸਰਕਾਰ ਦੇ ਸਬਸਿਡੀ ਬੋਝ ਨੂੰ ਘੱਟ ਕਰਨ ਲਈ ਜ਼ਰੂਰੀ ਹੈ ਕਿ ਡੀਜ਼ਲ, ਪੈਟਰੋਲ ਅਤੇ ਘਰੇਲੂ ਗੈਸ ਦੀਆਂ ਕੀਮਤਾਂ ‘ਚ ਇਕ ਵੱਡਾ ਇਜ਼ਾਫਾ ਹੋ ਸਕੇ ਤਾਂ ਕਿ ਆਰਥਕ ਮੋਰਚੇ ‘ਤੇ ਲੜਖੜਾਈ ਸਥਿਤੀ ‘ਚ ਸੁਧਾਰ ਹੋ ਸਕੇ।

468 ad