ਕਿਸੇ ਵੀ ਪੰਥ ਦੋਖੀ ਨੂੰ ਇੰਗਲੈਂਡ ਵਿੱਚ ਵਿੱਚਰਨ ਨਹੀਂ ਦਿਆਂਗੇ -ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼

14ਮਾਮਲਾ ਰਾਗੀ ਵਲੋਂ  ਅੰਮ੍ਰਿਤ ਸੰਚਾਰ ,ਨਿੱਤਨੇਮ ਦੀਆਂ ਬਾਣੀਆਂ ਅਤੇ ਅਰਦਾਸ  ਨੂੰ ਬਦਲਣ ਦਾ”
ਲੰਡਨ, 3 ਮਈ ( ਪੀਡੀ ਬਿਊਰੋ ) ਖਾਲਸਾ ਪੰਥ ਵਿੱਚੋਂ ਖਾਰਜ ਕੀਤੇ ਜਾ ਚੁੱਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਅਤੇ ਅਤੇ ਖਾਲਸਾ ਪੰਥ ਵਿੱਚੋਂ ਖਾਰਜ ਕੀਤੇ ਜਾ ਚੁੱਕੇ  ਰਾਗੀ ਦਰਸ਼ਨ ਸਿੰਘ ( ਪ੍ਰਫੈਸਰ) ਵਲੋਂ ਡੁਬਈ ਅਤੇ ਵਰਜੀਨੀਆ ਵਿਖੇ ਅਰਦਾਸ ਨੂੰ ਬਦਲਣ ,ਅੰਮ੍ਰਿਤ ਸੰਚਾਰ ਲਈ 317 ਸਾਲ ਤੋਂ ਪੜੀ੍ਹਆਂ ਜਾ ਰਹੀਆਂ ਬਾਣੀਆਂ ਵਿੱਚ ਤਬਦੀਲੀ ਕਰਨ ਅਤੇ ਨਿੱਤਨੇਮ ਦੀਆਂ ਬਾਣੀਆਂ ਨੂੰ ਕੱਟਣ ਦਾ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਸਖਤ ਨੋਟਿਸ ਲਿਆ ਗਿਆ ।

ਅਜਾਦ ਸਿੱਖ ਰਾਜ ਖਾਲਿਸਤਾਨ ਲਈ ਸੰਘਰਸ਼ੀਲ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ,ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ  ਵਲੋਂ ਰਾਗੀ ਦੀ ਇਸ ਕਰਤੂਤ ਦੀ ਸਖਤ ਨਿਖੇਧੀ ਕਰਦਿਆਂ ਇਸ ਨੂੰ ਸਿੱਖ ਕੌਮ ਤੇ ਸਭ ਤੋਂ ਵੱਡਾ ਸਿਧਾਂਤਕ ਮਾਰੂ ਵਾਰੂ ਕਰਾਰ ਦਿੱਤਾ ਗਿਆ ਹੈ ।ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ  ਵਿੱਚ  ਸ਼ਾਮਲ ਸਿੱਖ ਜਥੇਬੰਦੀਆਂ ਸਿੱਖ ਫੈਡਰੇਸ਼ਨ ਯੂ,ਕੇ ਭਾਈ ਅਮਰੀਕ ਸਿੰਘ ਗਿੱਲ , ਅਖੰਡ ਕੀਰਤਨੀ ਜਥਾ ਯੂ,ਕੇ ਭਾਈ ਬਲਬੀਰ ਸਿੰਘ ਜਥੇਦਾਰ ,ਖਾਲਿਸਤਾਨ ਜਲਾਵਤਨ ਸਰਕਾਰ ਭਾਈ ਗੁਰਮੇਜ ਸਿੰਘ ਗਿੱਲ , ਯੂਨਾਈਟਿਡ ਖਾਲਸਾ ਦਲ ਯੂ,ਕੇ ਭਾਈ ਨਿਰਮਲ ਸਿੰਘ ਸੰਧੂ , ਬ੍ਰਿਟਿਸ਼ ਸਿੱਖ ਕੌਂਸਲ ਭਾਈ ਤਰਸੇਮ ਸਿੰਘ ਦਿਉਲ,ਧਰਮ ਯੁੱਧ ਜਥਾ ਦਮਦਮੀ ਟਕਸਾਲ ਭਾਈ ਚਰਨ ਸਿੰਘ , ਸ਼੍ਰੋਮਣੀ ਅਕਾਲੀ ਦਲ ਯੂ,ਕੇ ਭਾਈ ਗੁਰਦੇਵ ਸਿੰਘ ਚੌਹਾਨ , ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ,ਕੇ ਦੇ ਭਾਈ ਗੁਰਦਿਆਲ ਸਿੰਘ ਅਟਵਾਲ ,ਇੰਟਰਨੈਸ਼ਨਲ ਖਾਲਸਾ ਆਰਗੇਨਾਈਜ਼ੇਸਂਨ ਭਾਈ ਸੁਖਵਿੰਦਰ ਸਿੰਘ ਅਤੇ ਦਲ ਖਾਲਸਾ ਦੇ ਭਾਈ ਮਨਮੋਹਣ ਸਿੰਘ ਖਾਲਸਾ ਵਲੋਂ ਰਾਗੀ ਦਰਸ਼ਨ ਸਿੰਘ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਇਹ ਵਿਆਕਤੀ ਮਾਨਸਿਕ ਤੌਰ ਤੇ ਬੌਂਦਲ ਗਿਆ ਹੈ ਜਾਂ  ਇਹ ਸਰਕਾਰੀ ਬੁਰਕੀ ਅਧੀਨ ਸਿੱਖ ਵਿਰੋਧੀ ਲਾਬੀ ਦੇ ਹੱਥਾਂ ਵਿੱਚ ਖੇਡ ਕੇ ਸਿੱਖ ਕੌਮ ਨਾਲ ਖਿਲਵਾੜ ਕਰ ਰਿਹਾ ਹੈ ।

ਜ਼ਿਕਰਯੋਗ ਹੈ ਕਿ ਰਾਗੀ ਦਰਸ਼ਨ ਸਿੰਘ ਸਮੇਤ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਤੇ ਵਾਰ ਕਰਨ ਵਾਲਿਆਂ ਨੇ ਵੀ ਉਹੀ ਅੰਮ੍ਰਿਤ ਛਕਿਆ ਸੀ ਜਿਸ ਦਾ ਇਹ ਅੱਜ ਵਿਰੋਧ ਕਰ ਰਹੇ ਹਨ । ਜਾਪਦਾ ਇਹ ਹੈ ਕਿ ਭਾਰਤ ਸਰਕਾਰ ਦੀ ਇਹ ਯੋਜਨਾ ਹੈ ਕਿ ਸਿੱਖ ਕੌਮ ਨੂੰ ਉਸ ਮੁਕਾਮ ਤੇ ਖੜਾ ਕਰ ਦਿੱਤਾ ਜਾਵੇ ਕਿ ਦੁਨੀਆਂ ਭਰ ਦੇ ਲੋਕ ਇਹ ਆਖਣ ਕਿ  ਤਿੰਨ ਸਦੀਆਂ ਵਿੱਚ ਕਰੋੜਾਂ ਸਿੱਖਾਂ ਨੇ ਅੰਮ੍ਰਿਤ ਛਕਿਆ ,ਅੰਮ੍ਰਿਤ ਵੇਲੇ ਦੀਆਂ ਬਾਣੀਆਂ ਦੇ ਜਾਪ ਕਰਦੇ ਰਹੇ ਪਰ ਇਹਨਾਂ ਨੂੰ ਇਹ ਹੀ ਪਤਾ ਨਹੀਂ ਲੱਗਾ ਕਿ ਸਾਡਾ ਅੰਮ੍ਰਿਤ ਕਿਵੇਂ ਤਿਆਰ ਹੁੰਦਾ ਹੈ ਅਤੇ ਸਾਡੇ ਨਿੱਤਨੇਮ ਦੀਆਂ ਬਾਣੀਆਂ ਕਿਹੜੀਆਂ ਹਨ ।  ।ਸਿੱਖ ਜਥੇਬੰਦੀਆਂ ਵਲੋਂ ਇਹਨਾਂ ਸਮੁੱਚੇ ਪੰਥ ਦੋਖੀਆਂ ਨੂੰ ਪੁੱਛਆ ਗਿਆ ਕਿ 1699 ਤੋਂ ਲੈ ਕੇ 1708 ਤੱਕ  ਖਾਲਸਾ ਪੰਥ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੀ ਤਾਬਿਆ ਵਿੱਚ ਰਿਹਾ , ਕੀ ਗੁਰੁ ਸਾਹਿਬ ਨੇ ਸਿੱਖਾਂ ਨੂੰ ਦੱਸਿਆ ਹੀ ਨਹੀਂ ਕਿ ਅੰਮ੍ਰਿਤ ਤਿਆਰ ਕਰਨ ਦੀ ਕੀ ਮਰਿਆਦਾ ਹੈ ? ਕੀ ਗੁਰੁ ਸਾਹਿਬ ਨੇ ਨਿੱਤਨੇਮ ਦੀਆਂ ਬਾਣੀਆਂ ਅਤੇ ਅਰਦਾਸ ਸਿੱਖਾਂ ਨੂੰ ਦੱਸੀ ਹੀ ਨਹੀਂ ?? ਕੀ ਸੀਨੇ ਬਸੀਨੇ ਅੱਜ ਤੱਕ ਕਰੋੜਾਂ ਸਿੱਖ ਅੰਮ੍ਰਿਤਧਾਰੀ ਹੋਏ ਹਨ ,ਲੱਖਾਂ  ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ ਕੀ ਉਹ ਅੰਮ੍ਰਿਤ ਦੀ ਮਰਿਆਦਾ ,ਨਿੱਤਨੇਮ ਦੀਆਂ ਬਾਣੀਆਂ ਅਤੇ ਅਰਦਾਸ ਤੋਂ ਅਣਜਾਣ ਹੀ ਸਨ ??? ਸਿੱਖ ਜਥੇਬੰਦੀਆਂ ਵਲੋਂ ।ਸਮੂਹ ਗੁਰਦਵਾਰਾ ਪ੍ਰਬੰਧਕ ਕਮੇਟੀਆਂ ,ਸਿੱਖ ਸੰਸਥਾਵਾਂ ਅਤੇ ਸਮੁੱਚੀ ਸਿੱਖ ਕੌਮ ਨੂੰ ਸਨਿਮਰ  ਅਪੀਲ ਕੀਤੀ ਗਈ ਕਿ ਇਸ ਰਾਗੀ ਕਲਟ ਤੋਂ ਸੁਚੇਤ ਰਿਹਾ ਜਾਵੇ ।  ਰਾਗੀ ਦਰਸ਼ਨ ਸਿੰਘ , ਦੱਲਗੀਰ , ਕਾਲੇ ਅਫਗਾਨੇ, ਇੰਦਰ ਘੱਗੇ  ਆਦਿ ਦਾ ਜ਼ਿਕਰ ਕਰਦਿਆਂ ਆਖਿਆ ਗਿਆ ਕਿ ਵਿਵਾਦ ਗ੍ਰਸਤ ਲੇਖਕਾਂ ਅਤੇ ਪ੍ਰਚਾਰਕਾਂ ਨੂੰ  ਇੰਗਲੈਂਡ ਵਿੱਚ ਜਨਤਕ ਤੌਰ ਤੇ ਵਿੱਚਰਨ ਨਹੀਂ ਦਿੱਤਾ ਜਾਵੇਗਾ ।

ਦੱਲਗੀਰ ਵਲੋਂ ਸਿੱਖ ਧਰਮ ਤੇ ਆਪਣੀ ਸੌੜੀ ਕਲਮ ਨਾਲ ਆਏ ਦਿਨ ਹਮਲੇ ਕਰਕੇ  ਸਿੱਖ ਦੁਸ਼ਮਣ ਸਰਕਾਰ ਨੂੰ ਖੁਸ਼ ਕੀਤਾ ਜਾ ਰਿਹਾ ਹੈ ਅਤੇ  ਜੋ ਕਿ ਕਦੇ ਨਾ ਬਖਸ਼ਣਯੋਗ ਗੁਨਾਹ  ਹੈ । ਇਸ ਗੁਨਾਹ ਦੇ ਭਾਗੀ ਇਸ ਵਿਆਕਤੀਆਂ ਦੀਆਂ ਲਿਖਤਾਂ ਨੂੰ  ਇੰਗਲੈਂਡ ਵਿੱਚ ਪੰਥਕ ਜਥੇਬੰਦੀਆਂ ਵਲੋਂ ਬੈਨ ਕਰ ਦਿੱਤਾ ਗਿਆ ਸੀ । ਕੋਈ  ਵੀ ਬੁੱਕ ਸ਼ਾਪ ਇਸ ਦੀ ਕਿਤਾਬ ਵੇਚ ਨਹੀਂ ਰਹੀ ਅਤੇ ਨਾ ਹੀ ਇਸ ਨੂੰ ਕਿਸੇ  ਗੁਰਦਵਾਰਾ ਸਾਹਿਬ ਵਿੱਚ ਕਦੇ ਬੁਲਾਇਆ ਗਿਆ ਹੈ । ਨਾ ਹੀ ਇਹ ਵਿਆਕਤੀ ਕਿਸੇ ਜਨਤਕ ਇਕੱਠ ਵਿੱਚ ਜਾਣ ਜਾਂ ਪਬਲਿਕ ਫੁੱਟਪਾਥ ਤੇ ਚੱਲਣ ਦਾ ਹੌਂਸਲਾ ਕਰਦਾ ਹੈ ਕਿਉਂ ਕਿ ਇਸ ਨੂੰ ਆਪਣੀਆਂ ਨੀਚ ਹਰਕਤਾਂ ਦੇ ਇਵਜ਼ ਵਜੋਂ ਸਿੱਖ ਕੌਮ ਵਲੋਂ ਮਿਲਣ ਵਾਲੇ ਇਨਾਮ ਦਾ ਪੂਰਾ ਇਲਮ ਹੈ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਸਮੁੱਚੀ ਸਿੱਖ ਕੌਮ ਨੂੰ ਇਸਦਾ ਡੱਟ ਕੇ ਵਿਰੋਧ ਕਰਨ ਦਾ ਸੱਦਾ ਦਿੱਤਾ ਗਿਆ ।

468 ad

Submit a Comment

Your email address will not be published. Required fields are marked *