ਕਿਸੇ ਵੀ ਪਾਰਟੀ ਨੂੰ ਸਮਰਥਨ ਨਹੀਂ ਦੇਵੇਗੀ ‘ਆਪ’

ਕਿਸੇ ਵੀ ਪਾਰਟੀ ਨੂੰ ਸਮਰਥਨ ਨਹੀਂ ਦੇਵੇਗੀ 'ਆਪ'

ਆਮ ਆਦਮੀ ਪਾਰਟੀ (ਆਪ) ਨੇ ਐਤਵਾਰ ਨੂੰ ਕਿਹਾ ਕਿ ਉਹ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਕਿਸੇ ਵੀ ਪਾਰਟੀ ਨੂੰ ਸਮਰਥਨ ਨਹੀਂ ਵੇਦੇਗੀ। ਪਾਰਟੀ ਵਲੋਂ ਜਾਰੀ ਇਕ ਬਿਆਨ ‘ਚ ਕਿਹਾ ਗਿਆ ਹੈ ਕਿ ਚੋਣ ਨਤੀਜੇ ਆਉਣ ਤੋਂ ਬਾਅਦ ਕਿਸੇ ਵੀ ਪਾਰਟੀ ਨੂੰ ਸਮਰਥਨ ਦੇਣ ਦਾ ਸਵਾਲ ਹੀ ਨਹੀਂ ਉਠਦਾ ਅਤੇ ਇਸ ਮਾਮਲੇ ‘ਚ ਆ ਰਹੀ ਰਿਪੋਰਟ ਦਾ ਪਾਰਟੀ ਖੰਡਨ ਕਰਦੀ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ‘ਆਪ’ ਲੋਕ ਸਭਾ ਚੋਣਾਂ ‘ਚ ਜਨਤਾ ਦੇ ਸਾਹਮਣੇ ਵਿਕਲਪਿਕ ਰਾਜਨੀਤੀ ਦਾ ਇਕ ਨਮੂਨਾ ਪੇਸ਼ ਕਰ ਰਹੀ ਹੈ ਅਤੇ ਤੀਜੇ ਜਾਂ ਚੌਥੇ ਮੋਰਚੇ ਨੂੰ ਸਮਰਥਨ ਦੇਣ ਵਾਲੀਆਂ ਅਟਕਲਾਂ ਪਾਰਟੀ ਨਿਤੀਆਂ ਦੇ ਵਿਰੁੱਧ ਅਤੇ ਗੁੰਮਰਾਹ ਕਰਨ ਵਾਲੀ ਹੈ। ਓਧਰ ਦੂਜੇ ਪਾਸੇ ਅਮੇਠੀ ‘ਚ ‘ਆਪ’ ਨੇਤਾ ਅਰਵਿੰਦ ਕੇਜਰੀਵਾਲ ਵਲੋਂ ਦਿੱਤੇ ਗਏ ਭੜਕਾਉ ਭਾਸ਼ਣ ਦੇ ਲਈ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਹੈ। ਕੇਜਰੀਵਾਲ ਨੇ ਕਿਹਾ ਸੀ ਕਿ ਕਾਂਗਰਸ ਜਾਂ ਭਾਜਪਾ ਨੂੰ ਵੋਟ ਦੇਣਾ, ਦੇਸ਼ ਅਤੇ ਭਗਵਾਨ ਨੂੰ ਧੋਖਾ ਦੇਣ ਵਰਗਾ ਹੋਵੇਗਾ। ਚੋਣ ਕਮਿਸ਼ਨ ਨੇ ਕੇਜਰੀਵਾਲ ਨੂੰ ਸਫਾਈ ਦੇਣ ਦੇ ਲਈ 13 ਮਈ ਤੱਕ ਦਾ ਸਮਾਂ ਦਿੱਤਾ ਹੈ।

468 ad