ਕਿਸੇ ਵੀ ਪਾਰਟੀ ਦੇ ਵਰਕਰ ਨਾਲ ਧੱਕਾ ਨਹੀਂ ਹੋਣ ਦਿਆਂਗੀ : ਡਾ. ਸਿੱਧੂ

ਕਿਸੇ ਵੀ ਪਾਰਟੀ ਦੇ ਵਰਕਰ ਨਾਲ ਧੱਕਾ ਨਹੀਂ ਹੋਣ ਦਿਆਂਗੀ : ਡਾ. ਸਿੱਧੂ **ਲੋੜ ਪਈ ਤਾਂ ਧਰਨੇ ਲਾਉਣ ਤੋਂ ਵੀ ਪਿੱਛੇ ਨਹੀਂ ਹਟਾਂਗੇ**

ਹੱਕ ਸੱਚ ‘ਤੇ ਪਹਿਰਾ ਦੇਣ ਵਾਲੇ ਕਿਸੇ ਵੀ ਇਨਸਾਨ ਨਾਲ ਬੇਇਨਸਾਫੀ ਨਹੀਂ ਹੋਣ ਦਿਆਂਗੀ, ਉਹ ਚਾਹੇ ਕਿਸੇ ਵੀ ਸਿਆਸੀ ਪਾਰਟੀ ਨਾਲ ਕਿਉਂ ਨਾ ਜੁੜਿਆ ਹੋਵੇ। ਇਹ ਵਿਚਾਰ ਹਲਕਾ ਪੂਰਬੀ ਤੋਂ ਵਿਧਾਇਕ ਤੇ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਮਿਹਨਤੀ ਤੇ ਇਨਸਾਫ ਪਸੰਦ ਵਿਅਕਤੀਆਂ ਦੀ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਜਾ ਰਿਹਾ ਹੈ, ਜਿਸ ਦਾ ਹਰ ਮੈਂਬਰ ਨਿਸਵਾਰਥ ਹੋ ਕੇ ਲੋਕ ਸੇਵਾ ਕਰੇਗਾ। ਡਾ. ਸਿੱਧੂ ਨੇ ਕਿਹਾ ਕਿ ਜੇਕਰ ਕਿਸੇ ਨਾਲ ਵੀ ਵਧੀਕੀ ਹੁੰਦੀ ਹੈ ਤਾਂ ਉਹ ਸਿੱਧਾ ਮੈਨੂੰ ਜਾਂ ਗਠਨ ਕੀਤੀ ਜਾਣ ਵਾਲੀ ਟੀਮ ਨੂੰ ਸੂਚਿਤ ਕਰ ਸਕਦਾ ਹੈ, ਉਸ ਵਿਅਕਤੀ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਤੇ ਜੇਕਰ ਲੋੜ ਪਈ ਤਾਂ ਸੜਕਾਂ ਤੇ ਪੁਲਸ ਥਾਣਿਆਂ ਅੱਗੇ ਧਰਨੇ ਵੀ ਲਾਏ ਜਾਣਗੇ। ਡਾ. ਸਿੱਧੂ ਨੇ ਕਿਹਾ ਕਿ ਹਲਕਾ ਪੂਰਬੀ ਦੇ ਨਿਵਾਸੀਆਂ ਦੀਆਂ ਸਭ ਮੰਗਾਂ ਤੇ ਮੁਸ਼ਕਲਾਂ ਹੱਲ ਕਰਨ ਤੇ ਉਨ੍ਹਾਂ ਨੂੰ ਸਭ ਸੁੱਖ-ਸਹੂਲਤਾਂ ਮੁਹੱਈਆ ਕਰਨ ਵਾਸਤੇ ਬੂਥ ਪੱਧਰ ‘ਤੇ ਵੱਖ-ਵੱਖ ਆਗੂਆਂ ਦੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਹਨ ਜੋ ਕਿ ਸਮੇਂ-ਸਮੇਂ ‘ਤੇ ਹਰ ਹਾਲਾਤ ਤੋਂ ਮੈਨੂੰ ਜਾਣੂ ਕਰਵਾÀੁਂਦੇ ਰਹਿਣਗੇ ਤੇ ਜੇਕਰ ਫਿਰ ਵੀ ਕਿਧਰੇ ਕੋਈ ਕਮੀ ਨਜ਼ਰ ਆਉਂਦੀ ਹੈ ਤਾਂ ਉਸ ਲਈ ਹਰ ਬੂਥ ਦਾ ਇੰਚਾਰਜ ਜ਼ਿੰਮੇਵਾਰ ਹੋਵੇਗਾ। ਡਾ. ਸਿੱਧੂ ਨੇ ਕਿਹਾ ਕਿ ਸਮਾਜ ‘ਚ ਹੱਦੋਂ ਵੱਧ ਫੈਲ ਚੁੱਕੇ ਨਸ਼ਿਆਂ ਤੇ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਵੀ ਇਕ ਵਿਸ਼ੇਸ਼ ਮੁਹਿੰਮ ਵਿੱਢੀ ਜਾ ਰਹੀ ਹੈ ਜਿਸ ਦੀ ਸਫਲਤਾ ਵਾਸਤੇ ਹਰ ਨਾਗਰਿਕ ਦਾ ਸਹਿਯੋਗ ਲਿਆ ਜਾਵੇਗਾ। ਇਸ ਮੌਕੇ ਭਾਜਪਾ ਆਗੂ ਰਣਜੀਤ ਸਿੰਘ ਤਰਨਤਾਰਨੀ, ਹਰਉਂਕਾਰ ਸਿੰਘ ਧੁੰਨਾ, ਲਖਬੀਰ ਸਿੰਘ, ਮਲਕੀਤ ਸਿੰਘ ਭੱਟੀ, ਸੁਖਵੰਤ ਸਿੰਘ ਬਮਰਾਹ, ਰਜਿੰਦਰ ਕੁਮਾਰ, ਸਚਿਨ ਸਹਿਦੇਵ ਤੇ ਹੋਰ ਵੀ ਆਗੂ ਹਾਜ਼ਰ ਸਨ।

468 ad