ਕਿਸੇ ਨੂੰ ਭਾਰਤ ਦੀ ਸਮੱਰਥਾ ਨੂੰ ਘੱਟ ਨਹੀਂ ਸਮਝਣਾ ਚਾਹੀਦਾ : ਅਬੋਟ

ਮੈਲਬੋਰਨ-ਭਾਰਤ ਦੇ ਸੁਤੰਤਰਤਾ ਦਿਵਸ ‘ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਟੋਨੀ ਅਬੋਟ ਨੇ ਵਿਸ਼ਵ ‘ਚ ਭਾਰਤ ਦੇ ਯੋਗਦਾਨ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਸਦੀ Abot‘ਚ ਭਾਰਤ ਦੇ ਸੰਸਾਰਕ ਸੁਪਰਪਾਵਰ ਬਣਨ ਦੀ ਸਮੱਰਥਾ ਨੂੰ ਘੱਟ ਕਰਨ ਨਹੀਂ ਸਮਝਣਾ ਚਾਹੀਦਾ। ਭਾਰਤੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਅਬੋਟ ਨੇ ਕਿਹਾ ਕਿ ਮੈਂ ਭਾਰਤੀ ਭਾਈਚਾਰੇ ਨੂੰ ਸੁਤੰਤਰਤਾ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੰਦਾ ਹਾਂ। ਅਬੋਟ ਨੇ ਕਿਹਾ ਕਿ ਭਾਰਤ ਮਜ਼ਬੂਤ ਹੁੰਦਾ ਜਾ ਰਿਹਾ ਹੈ ਅਤੇ ਹੁਣ ਕਿਸੇ ਨੂੰ ਨਾ ਤਾਂ ਭਾਰਤ ਅਤੇ ਨਾ ਹੀ ਇਸ ਸਦੀ ‘ਚ ਉਸਦੇ ਸੰਸਾਰਕ ਸੁਪਰਪਾਵਰ ਬਣਨ ਦੀ ਸਮੱਰਥਾ ਨੂੰ ਘੱਟ ਕਰਨ ਸਮਝਣਾ ਚਾਹੀਦਾ ਹੈ। ਉਨ੍ਹਾਂ ਨੇ ਦੋਹਾਂ ਦੇਸ਼ਾਂ ਦਰਮਿਆਨ ਜਨਤਾ ਦੇ ਦੋ-ਪੱਖੀ ਸੰਬੰਧਾਂ ਬਾਰੇ ‘ਚ ਕਿਹਾ ਕਿ ਆਸਟ੍ਰੇਲੀਆ ‘ਚ ਫਿਲਹਾਲ 4,50,000 ਲੋਕ ਹਨ, ਜਿਨ੍ਹਾਂ ਦੇ ਬਜ਼ੁਰਗ ਭਾਰਤੀ ਹਨ। ਅਬੋਟ ਨੇ 1947 ‘ਚ ਭਾਰਤੀ ਸੁਤੰਤਰਤਾ ਤੋਂ ਪਹਿਲਾਂ ਦਿੱਤੇ ਗਏ ਜਵਾਹਰ ਲਾਲ ਨਹਿਰੂ ਦੇ ਭਾਸ਼ਣ ਨੂੰ ਯਾਦ ਕੀਤਾ। ਨਹਿਰੂ ਨੇ ਉਸ ‘ਚ ਕਿਹਾ ਸੀ ਭਾਰਤ ਇਕ ਨਵੀਂ ਸਵੇਰ ਅਤੇ ਆਜ਼ਾਦੀ ਨਾਲ ਨੀਂਦ ਤੋਂ ਜਾਗੇਗਾ ਅਤੇ ਪੁਰਾਣੀ ਤੋਂ ਨਵੀਂ ਦਿਸ਼ਾ ਵੱਲ ਕਦਮ ਵਧਾਏਗਾ।

468 ad