ਕਿਸਾਨਾਂ ਦੇ ਸਮਰਥਨ ਵਿਚ ਪ੍ਰੀਮੀਅਰ ਵਿਨ ਫਾਰਮ ਪਹੁੰਚੇ

ਪੈਰਿਸ, ਉਨਟਾਰੀਓ- ਉਨਟਾਰੀਓ ਦੇ ਪ੍ਰੀਮੀਅਰ ਕੈਥਲੀਲ ਵਿਨ ਨੇ ਐਲਾਨ ਕੀਤਾ ਕਿ ਸੂਬੇ ਦੇ ਫਾਰਮ ਹਾਊਸਾਂ ਦੀ ਮਦਦ ਦੇ ਲਈ ਸਰਕਾਰ 40 ਮਿਲੀਅਨ ਡਾਲਰ ਦਾ ਫੰਡ Water in Disturb1ਹਰੇਕ ਸਾਲ ਜਾਰੀ ਕਰੇਗੀ। ਉਹਨਾਂ ਟਰੈਕਟਰ ਚਲਾਉਂਦਿਆਂ ਇੱਥੇ ਸਥਿਤ ਫਾਰਮ ਹਾਊਸ ਦਾ ਚੱਕਰ ਕੱਢਿਆ। ਉਹਨਾਂ ਕਿਹਾ ਕਿ ਫਾਰਮਾਂ ਨੂੰ ਫੰਡਾਂ ਦੀ ਮਦਦ ਲਈ 2æ5 ਬਿਲੀਅਨ ਡਾਲਰ ਦਾ ਫੰਡ ਇਸ ਵਾਰ ਵੀ ਸਰਕਾਰ ਨੇ ਬਜਟ ਵਿਚ ਪੇਸ਼ ਕੀਤਾ ਹੈ। ਉਹਨਾਂ ਕਿਹਾ ਕਿ ਦਿਹਾਤੀ ਖੇਤਰਾਂ ਬਾਰੇ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਕੋਲ ਕੋਈ ਏਜੰਡਾ ਨਹੀਂ ਹੈ। ਉਹਨਾਂ ਦਿਹਾਤੀ ਖੇਤਰਾਂ ਦੀਆਂ ਵੋਟਾਂ ਖਿਸਕਣ ਦੇ ਸ਼ੰਕਿਆਂ ਬਾਰੇ ਕਿਹਾ ਕਿ ਸਾਡੇ ਸੂਬੇ ਵਿਚ 107 ਹਲਕੇ ਹਨ, ਜਿਹਨਾਂ ਵਿਚੋਂ ਕਾਫੀ ਹਲਕੇ ਦਿਹਾਤੀ ਖੇਤਰਾਂ ਵਿਚ ਪੈਂਦੇ ਹਨ। ਉਹਨਾਂ ਕਿਹਾ ਕਿ ਕਿਸਾਨ ਬੈਂਕਰ, ਭੋਜਨ ਸੰਭਾਲ, ਡਾਕਟਰ,ਨਰਸਾਂ ਅਤੇ ਅਧਿਆਪਕ ਸਾਰੇ ਸਾਰੇ ਸਾਡੇ ਸੂਬੇ ਦੀ ਸਿਹਤ ਨੂੰ ਮਿਲ ਕੇ ਬਰਕਰਾਰ ਰੱਖਦੇ ਹਨ। ਉਹਨਾਂ ਫਾਰਮਾਂ ਬਾਰੇ ਆਪਣੇ ਭਵਿੱਖ ਦੇ ਪ੍ਰੋਗਰਾਮ ਦਾ ਐਲਾਨ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਖੇਤੀਬਾੜੀ ਦੀ ਜ਼ਮੀਨ ਦੀ ਸੁਰੱਖਿਆ ਦੇ ਨਾਲ ਅਰਬਨ ਕੇਂਦਰਾਂ ਨੂੰ ਮਦਦ ਦੇਵੇਗੀ।

468 ad