ਕਿਵੇਂ ਹੋਈ ਪਵਨ ਟੀਨੂੰ ਦੀ ਹਾਰ

ਜਲੰਧਰ— ਲੋਕਸਭਾ ਚੋਣਾਂ ‘ਚ ਜਲੰਧਰ ਸੰਸਦ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਬੰਧਨ ਦੇ ਉਮੀਦਵਾਰ ਪਵਨ ਟੀਨੂੰ ਦੀ Tinnuਕਾਂਗਰਸ ਦੇ ਚੌਧਰੀ ਸੰਤੋਖ ਸਿੰਘ ਦੇ ਹੱਥੋਂ ਹੋਈ 70981 ਵੋਟਾਂ ਦੇ ਭਾਰੀ ਅੰਤਰ ਨਾਲ ਹਾਰ ਲਈ ‘ਆਪ’ ਜ਼ਿੰਮੇਵਾਰ ਰਹੀ। ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਚਰਨਜੀਤ ਸਿੰਘ ਚੰਨੀ ਨੇ ਗੱਲਬਾਤ ‘ਚ ਦਾਅਵਾ ਕੀਤਾ ਕਿ ਆਪ ਨੇ ਅਕਾਲੀ ਦਲ ਦੇ ਵੋਟ ਬੈਂਕ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ, ਜਿਸ ਦਾ ਫਾਇਦਾ ਕਾਂਗਰਸ ਪਾਰਟੀ ਨੂੰ ਮਿਲਿਆ। ਉਨ੍ਹਾਂ ਨੇ ਕਿਹਾ ਕਿ ਟੀਨੂੰ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਜਲੰਧਰ ਦੀਆਂ ਖਰਾਬ ਸੜਕਾਂ ਹਨ, ਜਿਸ ਕਾਰਨ ਲੋਕ ਪਾਰਟੀ ਤੋਂ ਕਾਫੀ ਨਾਰਾਜ਼ ਚੱਲ ਰਹੇ ਸਨ। ਇਸ ਦੇ ਇਲਾਵਾ ਲੋਕਾਂ ਦੀ ਰਾਜ ਸਰਕਾਰ ਤੋਂ ਹੋਰ ਵੱਖਰੇ ਮੁੱਦਿਆਂ ‘ਤੇ ਨਾਰਾਜ਼ਗੀ ਵੀ ਹਾਰ ਦਾ ਕਾਰਨ ਬਣੀ। ਦੇਸ਼ ‘ਚ ਚੱਲ ਰਹੀ ਬਦਲਾਅ ਦੀ ਲਹਿਰ ਨੂੰ ਉਨ੍ਹਾਂ ਨੇ ਸਿਰੇ ਤੋਂ ਰੱਦ ਕਰਦੇ ਹੋਏ ਦਾਅਵਾ ਕੀਤਾ ਕਿ ਇਹ ਲਹਿਰ ਕੇਂਦਰ ‘ਚ ਤਾਂ ਹੋ ਸਕਦੀ ਹੈ, ਪਰ ਇਸ ਦਾ ਪੰਜਾਬ ‘ਚ ਕੋਈ ਕਾਰਨ ਨਹੀਂ ਹੈ।

468 ad