‘ਕਾਲੀ’ ਉਮੀਦਵਾਰ ਨੇ ਕੀਤਾ ਗੁਰਬਾਣੀ ਤੇ ਸਿਰੋਪੇ ਦਾ ਭਾਰੀ ਨਿਰਾਦਰ

Siropa Beadbi

ਪਟਿਆਲਾ- ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਆਪਣੇ ਵੋਟ ਬੈਂਕ ਅਤੇ ਵੋਟ ਰਾਜਨੀਤੀ ਦੇ ਮੱਦੇਨਜ਼ਰ ਹਿੰਦੂ ਭਾਈਚਾਰੇ ਦੇ ਆਗੂਆਂ ਨੂੰ ਪਾਰਟੀ ਉਮੀਦਵਾਰ ਬਣਾਇਆ ਜਾ ਰਿਹਾ ਹੈ, ਪ੍ਰੰਤੂ ਇਹ ਉਮੀਦਵਾਰ ਜਦੋਂ ਸਿੱਖ ਪ੍ਰੰਪਰਾਵਾਂ ਦਾ ਮਾਖੌਲ ਉਡਾਉਂਦੇ ਹਨ ਤਾਂ ਹਰ ਸੱਚੇ ਸਿੱਖ ਦੇ ਮਨ ਨੂੰ ਭਾਰੀ ਠੇਸ ਪਹੁੰਚਦੀ ਹੈ। ਪਟਿਆਲਾ ਵਿਧਾਨ ਸਭਾ ਦੀ ਜ਼ਿਮਨੀ ਚੋਣ ਲਈ ਅਕਾਲੀ ਟਿਕਟ ‘ਤੇ ਚੋਣ ਲੜ ਰਹੇ ਭਗਵਾਨ ਜੁਨੇਜਾ ਵੱਲੋਂ ਬੀਤੇ ਕਲ੍ਹ ਪਟਿਆਲਾ ‘ਚ ਰੋਡ ਸ਼ੌਅ ਕੀਤਾ ਗਿਆ, ਇਸ ਸਮੇਂ ਉਹ ਆਪਣੇ ਸਾਥੀਆਂ ਸਮੇਤ ਗ਼ਲਾਂ ‘ਚ ਸਿਰੋਪੇ ਪਾ ਕੇ ਜਿਸ ਟੈਂਪੂ ‘ਤੇ ਬੈਠੇ ਸਨ, ਉਸ ਟੈਂਪੂ ਦੇ ਅਗ਼ਲੇ ਸ਼ੀਸ਼ੇ ‘ਤੇ ਗੁਰਬਾਣੀ ਲਿਖੀ ਹੋਈ ਸੀ। ਜੁਨੇਜਾ ਅਤੇ ਉਸਦੇ ਸਾਥੀਆਂ ਵੱਲੋਂ ਜਿੱਥੇ ਆਪਣੇ ਸਿਰੋਪੇ ਪੈਰਾਂ ਥੱਲੇ ਲਏ ਹੋਏ ਸਨ, ਉਥੇ ਗੁਰਬਾਣੀ ਦੀ ਤੁੱਕ ਵੀ ਉਨ੍ਹਾਂ ਦੇ ਪੈਰਾਂ ਥੱਲੇ ਸੀ, ਪ੍ਰੰਤੂ ਕਿਸੇ ਨੇ ਇਸ ਗੁਨਾਹ ਵੱਲ ਧਿਆਨ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਜਿਵੇਂ ਇਹ ਤਸਵੀਰ ਵੱਖ-ਵੱਖ ਸੰਚਾਰ ਸਾਧਨਾਂ ਰਾਹੀਂ ਸਿੱਖ ਸੰਗਤਾਂ ਤੱਕ ਪੁੱਜੀ ਤਾਂ ਉਨ੍ਹਾਂ ਵਿੱਚ ਗੁੱਸੇ ਅਤੇ ਰੋਸ ਦੀ ਲਹਿਰ ਪੈਦਾ ਹੋ ਗਈ। ਦਿੱਲੀ ਅਕਾਲੀ ਦਲ ਦੇ ਜਨ.ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਇਸ ਸਮੇਂ ਆਖਿਆ ਕਿ ਅਕਾਲੀ ਉਮੀਦਵਾਰ ਦੀ ਇਹ ਗ਼ਲਤੀ ਬਖਸ਼ਣਯੋਗ ਨਹੀਂ। ਉਨ੍ਹਾਂ ਆਖਿਆ ਕਿ ਸਿੱਖ ਪੰਥ ਵਿੱਚ ਸਿਰੋਪਾ ਕਿਸੇ ਵਿਸ਼ੇਸ਼ ਪੰਥਕ ਪ੍ਰਾਪਤੀ ਕਰਨ ਵਾਲੇ ਵਿਅਕਤੀ ਨੂੰ ਹੀ ਦਿੱਤਾ ਜਾ ਸਕਦਾ ਹੈ ਜਦ ਕਿ ਪਟਿਆਲਾ ਅਤੇ ਤਲਵੰਡੀ ਸਾਬੋ ਦੀ ਜਿਮਨੀ ਚੋਣ ਦੌਰਾਨ ਸਿਰੋਪਾ ਅਤੇ ਗੁਰਬਾਣੀ ਦੀਆ ਤੁਕਾਂ ਨੂੰ ਪੈਰਾਂ ‘ਚੋ ਰੋਲਣ ਤੋ ਵੀ ਗੁਰੇਜ਼ ਨਹੀ ਕੀਤਾ ਜਾ ਰਿਹਾ। ਵਟਸਅੱਪ ਤੇ ਇੱਕ ਤਸਵੀਰ ਚੱਲ ਰਹੀ ਹੈ ਜਿਸ ਵਿੱਚ ਕੁਝ ਵਿਅਕਤੀ ਗਲਾ ਵਿੱਚ ਸਿਰੋਪੇ ਪਾਈ ਇੱਕ ਵਹੀਕਲ ਦੇ ਉਪਰਲੇ ਪਾਸੇ ਬੈਠੇ ਹਨ ਅਤੇ ਸਿਰੋਪੇ ਦੋਹਾਂ ਪਾਸਿਆ ਤੋ ਪੈਰਾਂ ਹੇਠ ਰੁਲ ਰਹੇ ਹਨ।ਇਥੇ ਹੀ ਬੱਸ ਨਹੀ ਜਿਸ ਵਹੀਕਲ ਤੇ ਇਹ ਚੋਣ ਪ੍ਰਚਾਰਕ ਬੈਠੇ ਵਿਖਾਈ ਦੇ ਰਹੇ ਹਨ ਉਸ ਦੇ ਸ਼ੀਸ਼ੇ ਤੇ ਗੁਰਬਾਣੀ ਦੀ ਤੁੱਕ, ” ਲੱਖ ਖੁਸ਼ੀਆ ਪਾਤਸ਼ਾਹ ਜੇ ਸਤਿਗੁਰੂ ਨਦਰਿ ਕਰੇ” ਲਿਖੀ ਹੋਈ ਜਿਹੜੀ ਉਹਨਾਂ ਪ੍ਰਚਾਰਕਾਂ ਦੇ ਪੈਰਾਂ ਦੇ ਥੱਲੇ ਹੀ ਆਈ ਹੋਈ ਹੈ ਜਿਸ ਨੂੰ ਲੈ ਕੇ ਪੰਥ ਦਰਦੀਆ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਚੋਣ ਪ੍ਰਚਾਰ ਸਮੇਂ ਬੈਠੇ ਇਹਨਾਂ ਵਿਅਕਤੀਆ ਨੂੰ ਇਹ ਵੀ ਸਮਝ ਨਹੀ ਹੈ ਕਿ ਸਿਰੋਪੇ ਤੇ ਗੁਰਬਾਣੀ ਦਾ ਆਦਰ ਸਤਿਕਾਰ ਕਿਵੇ ਕਰਨਾ ਹੈ?

468 ad