ਕਾਰ ਸਵਾਰਾਂ ਨੇ ਗੋਲੀਆਂ ਚਲਾ ਕੇ ਏ.ਟੀ.ਐਮ. ਵੈਨ ‘ਚੋਂ 6.50 ਲੱਖ ਰੁਪਏ ਲੁੱਟੇ

AH ÁËë.âÆ.Õ¶ AG ÜËå¯-ðä ÇÃ³Ø òÅñÅ ð¯â Óå¶ Öó•Æ ¶.àÆ.ÁËî. òËé çÆ Ü»Ú Õðç¶ ê°Çñà î°ñÅ÷îÍ åÃòÆð : ×°ðÚðé ÇÃ³Ø ×ÅìóÆÁÅ

ਗੋਲੀ ਲੱਗਣ ਨਾਲ ਡਰਾਈਵਰ ਸਮੇਤ ਦੋ ਗੰਭੀਰ ਜ਼ਖ਼ਮੀ
ਫਰੀਦਕੋਟ,18 ਮਈ (ਜਗਦੀਸ਼ ਬਾਂਬਾ ) ਫਰੀਦਕੋਟ ਦੇ ਲਾਗਲੇ ਪਿੰਡ ਜੈਤੋ-ਰਣ ਸਿੰਘ ਵਾਲਾ ਰੋਡ ‘ਤੇ ਸਥਿਤ ਡਰੇਨ ਦੇ ਨਜ਼ਦੀਕ ਕਾਰ ਸਵਾਰਾਂ ਨੇ ਗੋਲੀਆਂ ਚਲਾ ਕੇ ਏ.ਟੀ.ਐਮ ਵੈਨ ਡਰਾਈਵਰ ਸਮੇਤ ਦੋ ਵਿਅਕਤੀਆਂ ਨੂੰ ਗੰਭੀਰ ਰੂਪ ‘ਚ ਜ਼ਖ਼ਮੀ ਕਰਕੇ 6.50 ਲੱਖ ਰੁਪਏ ਲੁੱਟ ਕੇ ਲੈ ਗਏ। ਸਥਾਨਕ ਪੁਲਿਸ ਦੇ ਡੀ.ਐੱਸ.ਪੀ ਜਗਦੀਸ਼ ਬਿਸ਼ਨੋਈ ਤੇ ਥਾਣਾ ਜੈਤੋ ਦੇ ਐੱਸ.ਐੱਚ.ਓ ਲਛਮਣ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਉਨ•ਾਂ ਦੱਸਿਆ ਹੈ ਕਿ ਏ.ਟੀ.ਐਮ. ਵੈਨ ਨੰਬਰ ਪੀ. ਬੀ. 05 ਐੱਸ. 9962 ਜੈਤੋ ਤੋਂ ਰਣ ਸਿੰਘ ਵਾਲਾ (ਬਰਗਾੜੀ) ਨੂੰ ਜਾ ਰਹੀ ਸੀ ਕਿ 4 ਕਿੱਲੋਮੀਟਰ ‘ਤੇ ਪੈਂਦੀ ਡਰੇਨ (ਰਣ ਸਿੰਘ ਵਾਲਾ) ਨਜ਼ਦੀਕ ਇਹ ਵੈਨ ਪਹੁੰਚੀ ਤਾਂ ਸਾਹਮਣਿਓ ਕਾਰ ਸਵਾਰਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਵੈਨ ਡਰਾਈਵਰ ਹਰਜੀਤ ਸਿੰਘ ਨੇ ਫੁਰਤੀ ਨਾਲ ਵੈਨ ਨੂੰ ਪਿੱਛੇ ਨੂੰ ਭਜਾਉਣੀ ਸ਼ੁਰੂ ਕਰ ਦਿੱਤੀ, ਕਰੀਬ ਅੱਧਾ ਕਿੱਲੋਮੀਟਰ ਹੀ ਵੈਨ ਆਈ ਸੀ ਕਿ ਖੇਤਾਂ ‘ਚ ਉਤਰ ਗਈ। ਉਨ•ਾਂ ਦੱਸਿਆ ਕਿ ਹਮਲਾਵਰ ਦੀਆਂ ਗੋਲੀਆਂ ਦੌਰਾਨ ਡਰਾਈਵਰ ਹਰਜੀਤ ਸਿੰਘ ਅਤੇ ਹੈਲਪਰ ਸੰਦੀਪ ਸਿੰਘ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ ਸਨ। ਇਨ•ਾਂ ਗੋਲੀਆਂ ਦਾ ਜਵਾਬ ਗੰਨਮੈਨ ਪੂਰਨ ਸਿੰਘ ਨੇ ਵੀ ਦਿੱਤਾ ਪ੍ਰੰਤੂ ਹਮਲਾਵਰ ਜ਼ਿਆਦਾ ਹੋਣ ਕਰਕੇ ਵੈਨ ‘ਚ ਪਏ 6.50 ਲੱਖ ਰੁਪਏ ਲੁੱਟ ਕੇ ਵਾਪਸ ਰਣ ਸਿੰਘ ਵਾਲੇ ਪਾਸੇ ਨੂੰ ਹੀ ਮੁੜ ਗਏ। ਜ਼ਖ਼ਮੀ ਹੋਏ ਡਰਾਈਵਰ ਹਰਜੀਤ ਸਿੰਘ ਤੇ ਹੈਲਪਰ ਸੰਦੀਪ ਸਿੰਘ ਨੂੰ ਸਥਾਨਕ ਸੇਠ ਰਾਮ ਨਾਥ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਉਨ•ਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਰੈਫ਼ਰ ਕਰ ਦਿੱਤਾ। ਏ.ਟੀ.ਐਮ ਵੈਨ ਵਿਚ ਡਰਾਈਵਰ, ਇਕ ਗੰਨਮੈਨ, ਦੋ ਕਸੱਟਡੀਅਨ ਰਾਜੇਸ਼ ਸ਼ਰਮਾ, ਵਿਜੇ ਪ੍ਰਕਾਸ਼ ਤੇ ਹੈਲਪਰ ਸੰਦੀਪ ਸਿੰਘ ਸਨ। ਥਾਣਾ ਜੈਤੋ ਦੇ ਐੱਸ.ਐੱਚ.ਓ ਲਛਮਣ ਸਿੰਘ ਤੇ ਏ.ਐੱਸ.ਆਈ ਜਗਤਾਰ ਸਿੰਘ ਨੇ ਦੱਸਿਆ ਹੈ ਕਿ ਮੌਕੇ ਤੋਂ 12 ਬੋਰ ਰਾਈਫ਼ਲ ਦੇ ਖੋਲ ਮਿਲੇ ਹਨ। ਉਨ•ਾਂ ਨੇ ਕਿਹਾ ਕਿ ਪੁਲਿਸ ਜਾਂਚ ਕਰ ਰਹੀ ਹੈ ਤੇ ਦੋਸ਼ੀਆਂ ਨੂੰ ਜਲਦ ਫੜ• ਲਿਆ ਜਾਵੇਗਾ।

468 ad

Submit a Comment

Your email address will not be published. Required fields are marked *