ਕਾਰਟਰੈਟ ਦੀ ਸਿੱਖ ਡੇਅ ਪਰੇਡ (ਨਗਰ ਕੀਰਤਨ ) ‘ਚ ਪਹਿਲੀ ਵਾਰ ਰਿਪਬਲੀਕਨ ਸੇਨੇਟਰ ਨੇ ਸ਼ਮੂਲੀਅਤ ਕੀਤੀ।

New Jeresy Nagar Kirtan

ਕਾਰਟਰੈਟ ( ਹੁਸਨ ਲੜੋਆ ਬੰਗਾ) -ਈਸਟ ਕੋਸਟ ਤੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਕਾਰਟਰੈਟ ਜਿਸ ਨੂੰ ਪੰਜਾਬੀ ਕਰਤਾਰਪੁਰ ਵੀ ਕਹਿ ਦਿੰਦੇ ਹਨ ਵਿਖੇ ‘ਚ ੧੦ ਵੀਂ ਸਿੱਖ ਡੇਅ ਪਰੇਡ ਕੱਢੀ ਗਈ ਇਹ ਪਰੇਡ ਗੁਰਦੁਆਰਾ ਦਸ਼ਮੇਸ਼ ਦਰਬਾਰ ਅਤੇ ਗੁਰਦੁਆਰਾ ਸਿੰਘ ਸਭਾ ਵਲੋਂ ਸਾਂਝੀ ਤੌਰ ਤੇ ਕੱਢੀ ਜਾਂਦੀ ਹੈ।ਇਸ ਸਾਲ ਇਸ ਪਰੇਡ ਦਾ ਮੁੱਖ ਪ੍ਰਬੰਧ ਦਸ਼ਮੇਸ਼ ਦਰਬਾਰ ਗੁਰਦੁਆਰਾ ਕਮੇਟੀ ਕੋਲ ਸੀ।ਕਾਰਟਰੈਟ ਸਿਟੀ ਹਾਲ ਤੇ ੧੩ ਵੀਂ ਵਾਰ ਨਿਸ਼ਾਨ ਸਾਹਿਬ ਚੜਾਇਆ ਗਿਆ ਜਿਹੜਾ ਕਿ ਹਰ ਸਾਲ ਹਫਤੇ ਭਰ ਲਈ ਅਮਰੀਕਨ ਝੰਡੇ ਦੇ ਨਾਲ ਝੁਲਦਾ ਹੈ।ਭਾਂਵੇ ਕਈ ਦਿਨ ਤੋਂ ਮੌਸਮ ਖਰਾਬ ਚਲਿਆ ਆ ਰਿਹਾ ਸੀ ਪਰ ਸ਼ਨੀਵਾਰ ਨੂੰ ਸਵੇਰ ਸਮੇ ਮੀਂਹ ਪੈਣ ਤੋਂ ਬਾਅਦ ਮੌਸਮ ਵਧੀਆ ਰਿਹਾ।ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਪ੍ਰੇਡ ਵਿੱਚ ਸ਼ਾਮਿਲ ਹੋਈਆਂ ।ਬੋਰੋ ਹਾਲ ਦੇ ਸਾਹਮਣੇ ਸੰਗਤਾਂ ਭਾਰੀ ਗਿਣਤੀ ਵਿੱਚ ਜੁੜੀਆਂ ਅਤੇ ਕੋਮਲ ਦੇ ਢਾਢੀ ਜਥੇ ਨੇ ਬੀਰ ਰਸੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਉਪਰੰਤ ਮਾਨਯੋਗ ਮੇਅਰ ਡੈਨ ਰਾਈਮਨ ਨੇ ਮੰਚ ਤੋਂ ਆਪਣੇ ਕਾaੁਂਸਲ ਮੈਂਬਰਾਂ ਨੂੰ ਸਿੱਖ ਸੰਗਤ ਦੇ ਰੂਹ ਬਰੂਹ ਕੀਤਾ ਅਤੇ ਵਿਸਾਖੀ ਦੇ ਸਬੰਧ ਵਿੱਚ ਵਧਾਈ ਸੰਦੇਸ਼ ਪੜ੍ਹ ਕੇ ਸੁਣਾਇਆ।ਸੰਗਤਾਂ ਨੇ ਮਾਨਯੋਗ ਮੇਅਰ ਦਾ ਸਵਾਗਤ ਜੈਕਾਰਿਆਂ ਦੀ ਗੂੰਜ ਵਿੱਚ ਕੀਤਾ।ਖਾਲਸਾਈ ਨਗਾਰੇ ਦੀ ਗੂੰਜ ਵਿੱਚ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦੀ ਰਸਮ ਪੂਰੀ ਕੀਤੀ ਗਈ।ਬੋਰੋ ਹਾਲ ਦੇ ਸਾਹਮਣੇ ਸਵੇਰ ਤੋਂ ਚਾਹ ਪਾਣੀ ਅਤੇ ਹੋਰ ਪਕਵਾਨਾ ਦੇ ਲੰਗਰ ਚੱਲ ਰਹੇ ਸਨ ਜਿਨਾਂ ਦਾ ਸੰਗਤਾਂ ਨੇ ਖੂਬ ਅਨੰਦ ਮਾਣਿਆਂ ।ਅਰਦਾਸ ਉਪਰੰਤ ਨਗਰ ਕੀਰਤਨ ਕਾਰਟਰੈਟ ਪਾਰਕ ਵੱਲ ਚਾਲੇ ਪਾਏ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਗੁਰਬਾਣੀ ਦੇ ਸ਼ਬਦ ਗਾਇਨ ਕਰ ਰਹੀਆਂ ਸਨ।ਨਗਰ ਕੀਰਤਨ ਦੀ ਅਗਵਾਈ ਵਿੱਚ ਪੰਜ ਪਿਆਰੇ ਸ਼ੰਸ਼ੋਬਤ ਸਨ।ਕੀਰਤਨ ਜਥੇ ਵਲੋਂ ਰੱਬੀ ਬਾਣੀ ਦਾ ਕੀਰਤਨ ਕਰਕੇ ਕਾਰਟਰੈਟ ਦੀ ਫਿਜ਼ਾ ਵਿੱਚ ਅਲੋਕਿਕ ਅਨੰਦ ਪੈਦਾ ਕੀਤਾ ਜਾ ਰਿਹਾ ਸੀ।ਇਲਾਹੀ ਨਜ਼ਾਰਾ ਪੇਸ਼ ਕਰਦਾ ਇਹ ਨਗਰ ਕੀਰਤਨ ਕਾਰਟਰੈਟ ਦੀ ਮੁੱਖ ਪਾਰਕ ਵਿੱਚ ਪਹੁੰਚਿਆ ।ਵਰਨਣਯੋਗ ਹੈ ਕਿ ਨਗਰ ਕੀਤਰਨ ਦੇ ਨਾਲ ਨਾਲ ਗਤਕੇ ਵਾਲੇ ਜਥੇ ਵਲੋਂ ਆਪਣੀ ਕਲਾ ਦੇ ਜੌਹਰ ਵਿਖਾਏ ਜਾਂਦੇ ਰਹੇ।ਸ਼ਹਿਰ ਦੀ ਮੁੱਖ ਸੜਕ ਵਾਸ਼ਿੰਗਟਨ ਐਵੀਨਿਊ ਦੇ ਦੋਹੀਂ ਪਾਸੀਂ ਖੜੇ ਗੈਰ ਪੰਜਾਬੀ ਲੋਕ ਵੀ ਇਸ ਦ੍ਰਿਸ਼ ਦਾ ਨਜ਼ਾਰਾ ਦੇਖ ਰਹੇ ਸਨ।ਪਾਰਕ ਵਿੱਚ ਪੰਥਿਕ ਸਟੇਜ਼ ਦਾ ਅਯੋਜਨ ਕੀਤਾ ਗਿਆ ਸੀ ।ਸਟੇਜ਼ ਦੀ ਕਾਰਵਾਈ ਚਲਾਉਣ ਲਈ ਦੋਹਾਂ ਗੁਰੂ ਘਰਾਂ ਦੇ ਸਕੱਤਰਾਂ ਵਲੋਂ ਸੇਵਾ ਨਿਭਾਹੀ ਗਈ।ਬਹੁਤ ਸਾਰੇ ਬੁਲਾਰਿਆਂ ਨੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ।ਇਸ ਵਾਰ ਮੁੱਖ ਬੁਲਾਰੇ ਦੇ ਤੌਰ ਤੇ ਵਾਸ਼ਿੰਗਟਨ ਤੋਂ ਡਾਕਟਰ ਅਮਰਜੀਤ ਸਿੰਘ ਸ਼ਾਮਿਲ ਸਨ।ਉਹਨਾਂ ਨੇ ਆਪਣੀ ਤਕਰੀਰ ਦਾ ਮੁੱਖ ਨਿਚੋੜ ਖਾਲਿਸਤਾਨ ਦੀ ਪ੍ਰਾਪਤੀ ਉੱਪਰ ਰੱਖਿਆ।ਟਰਾਈ ਸਟੇਟ ਦੇ ਹੋਰ ਵੀ ਕਈ ਬੁਲਾਰਿਆਂ ਵਲੋਂ ਸਿੱਖ ਕੌਮ ਦੇ ਆਪਣੇ ਵੱਖਰੇ ਘਰ ਦੀ ਵਕਾਲਤ ਕੀਤੀ ਗਈ।ਪਾਰਕ ਵਿੱਚ ਵੱਖ ਵੱਖ ਤਰਾਂ ਦੇ ਸਟਾਲ ਲੱਗੇ ਹੋਏ ਸਨ ਜਿਨਾਂ ਵਿੱਚ ਵੱਖ ਵੱਖ ਤਰਾਂ ਦੇ ਬਹੁਤ ਸਵਾਦੀ ਪਕਵਾਨ ਵਰਤਾਏ ਜਾ ਰਹੇ ਸਨ।ਹੁਣ ਤੱਕ ਭਾਂਵੇ ਸਿਟੀ ਦੇ ਮੇਅਰ ਹੀ ਇਸ ਪ੍ਰੇਡ ‘ਚ ਮੁੱਖ ਮਹਿਮਾਨ ਹੁੰਦੇ ਸਨ ਪਰ ਇਸ ਸਾਲ ਪਹਿਲੀ ਵਾਰ ਸਿੱਖ ਆਗੂਆਂ ਦੇ ਸੱਦੇ ਤੇ ਨਿਊਜਰਸੀ ਦੇ ੧੨ ਡਿਸਟਰਿਕਟ ਤੋਂ ਸਟੇਟ ਸੈਨੇਟਰ ਸੈਮ ਥਾਮਪਸਨ ਜਿਹੜੇ ਕਿ ਰਿਪਬਲੀਕਨ ਪਾਰਟੀ ਦੇ ਕਾਉਂਟੀ ਦੇ ਚੇਅਰਮੈਨ ਵੀ ਹਨ ਵੀ ਖਾਸ ਤੌਰ ਤੇ ਇਸ ਪ੍ਰੇਡ ‘ਚ ਸ਼ਾਮਿਲ ਹੋਏ ਜਿਨਾਂ ਨੇ ਕਾਰਟਰੈਟ ਪਾਰਕ ‘ਚ ਸਜੀ ਸਟੇਜ਼ ਤੋਂ ਸਿੱਖ ਕੌਮ ਨੂੰ ਵਿਸਾਖੀ ਦੇ ਮੌਕੇ ਤੇ ਵਧਾਈ ਦਿੱਤੀ।

468 ad

Submit a Comment

Your email address will not be published. Required fields are marked *