ਕਾਰਜਕਾਰੀ ਜਥੇਦਾਰ 10 ਮਈ ਤੋਂ ਪੰਜਾਬ ਯਾਤਰਾ ਸ਼ੁਰੂ ਕਰਨਗੇ

3ਅੰਮ੍ਰਿਤਸਰ, 8 ਮਈ ( ਜਗਦੀਸ਼ ਬਾਮਬਾ ) ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਯੂਨਾਇਟਿਡ ਅਕਾਲੀ ਦਲ (ਯੂ.ਏ.ਡੀ.) ਅਤੇ ਹੋਰ ਸਿੱਖ ਧੜਿਆਂ ਵਲੋਂ 10 ਨਵੰਬਰ 2015 ਨੂੰ ਸਰਬੱਤ ਖ਼ਾਲਸਾ ਦੌਰਾਨ ਥਾਪੇ ਗਏ ਤਿੰਨੋਂ ਕਾਰਜਕਾਰੀ ਜਥੇਦਾਰ 10 ਮਈ ਤੋਂ ਪੰਜਾਬ ਦੇ ਤਿੰਨ ਤਖ਼ਤਾਂ ਦੀ ਯਾਤਰਾ ਸ਼ੁਰੂ ਕਰਨਗੇ। ਇਹ ਯਾਤਰਾ ਪੰਜਾਂ ਤਖ਼ਤਾਂ ਦੀ ਯਾਤਰਾ ਦਾ ਦੂਜਾ ਚਰਣ ਹੈ, ਪਹਿਲੇ ਚਰਣ ਵਿਚ ਮਹਾਰਸ਼ਟਰ ਸਥਿਤ ਤਖ਼ਤ ਹਜ਼ੂਰ ਸਾਹਿਬ ਅਤੇ ਬਿਹਾਰ ਸਥਿਰ ਤਖ਼ਤ ਪਟਨਾ ਸਾਹਿਬ ਦੀ ਯਾਤਰਾ ਸੀ।ਚਿਟੀਵਿੰਡ ਪੁਲਿਸ ਨੇ, ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਅਮਰੀਕ ਸਿੰਘ ਅਜਨਾਲਾ, ਅਕਾਲ ਤਖ਼ਤ ਸਾਹਿਬ, ਤਖ਼ਤ ਦਮਦਮਾ ਸਾਹਿਬ, ਤਖ਼ਤ ਕੇਸਗੜ੍ਹ ਸਾਹਿਬ ਦੇ ਕਾਰਜਕਾਰੀ ਜਥੇਦਾਰ ਚੁਣੇ ਗਏ ਸਨ, ਦੇ ਖਿਲਾਫ ਦੇਸ਼ ਧ੍ਰੋਹ ਦਾ ਕੇਸ ਵੀ ਦਰਜ ਕੀਤਾ ਸੀ।ਮਾਰਚ ਵਿਚ ਜ਼ਮਾਨਤ ’ਤੇ ਬਾਹਰ ਆਉਣ ਤੋਂ ਬਾਅਦ ਤਿੰਨੋਂ ਜਥੇਦਾਰ ਪੰਜ ਤਖ਼ਤਾਂ ਦੇ ਯਾਤਰਾ ’ਤੇ ਨਿਕਲੇ ਸਨ। ਤਖ਼ਤ ਹਜ਼ੂਰ ਸਾਹਿਬ ਦੇ ਜਥੇਦਾਰ ਕੁਲਵੰਤ ਸਿੰਘ ਨੇ ਬੁੱਧਵਾਦ ਨੂੰ ਤਿੰਨਾਂ ਨੂੰ ਸਿਰੋਪਾਓ ਅਤੇ ਚਰਨਜੀਤ ਸਿੰਘ, ਮੈਂਬਰ ਤਖ਼ਤ ਪਟਨਾ ਸਾਹਿਬ ਬੋਰਡ ਨੇ ਤਖ਼ਤ ਸਾਹਿਬ ’ਤੇ ਸ਼ਨੀਵਾਰ ਨੂੰ ਤਿੰਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਯੂਨਾਇਟਿਡ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ, “ਪੰਜਾਬ ਤੋਂ ਬਾਹਰ ਸਿੱਖ ਸੰਗਤ ਨੇ ਜਥੇਦਾਰਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ। ਜਥੇਦਾਰਾਂ ਨੇ 10 ਮਈ ਨੂੰ ਅਕਾਲ ਤਖ਼ਤ ਸਾਹਿਬ, 13 ਮਈ ਨੂੰ ਤਖ਼ਤ ਕੇਸਗੜ੍ਹ ਸਾਹਿਬ ਅਤੇ 15 ਮਈ ਨੂੰ ਤਖ਼ਤ ਦਮਦਮਾ ਸਾਹਿਬ ਮੱਥਾ ਟੇਕਣਾ ਹੈ। ਅਸੀਂ ਇਹ ਯਾਤਰਾ ਬੁੱਧਵਾਰ ਨੂੰ ਤਖ਼ਤ ਹਜ਼ੂਰ ਸਾਹਿਬ ਤੋਂ ਸ਼ੁਰੂ ਕੀਤੀ ਸੀ।ਜ਼ਿਕਰਯੋਗ ਹੈ ਇਹਨਾਂ ਜਥੇਦਾਰਾਂ ਨੇ ਇਕ ਹੋਰ ਸਰਬੱਤ ਖ਼ਾਲਸਾ 10 ਨਵੰਬਰ 2016 ਨੂੰ ਤਖ਼ਤ ਦਮਦਮਾ ਸਾਹਿਬ ਵਿਖੇ ਸੱਦਿਆ ਹੈ।

468 ad

Submit a Comment

Your email address will not be published. Required fields are marked *