‘ਕਾਮੇਡੀ ਨਾਈਟਸ’ ਦੇ ਸੈੱਟ ‘ਤੇ ਚੱਲੇ ਥੱਪੜ, ਹੱਥੋਪਾਈ ਹੋਈਆਂ ਅਭਿਨੇਤਰੀਆਂ

ਮੁੰਬਈ- ਟੀ. ਵੀ. ਕਾਮੇਡੀ ਸ਼ੋਅ ‘ਕਾਮੇਡੀ ਨਾਈਟਸ ਵਿਦ ਕਪਿਲ’ ਦੇ ਸੈੱਟ ‘ਤੇ ਹਮੇਸ਼ਾ ਠਹਾਕੇ ਲੱਗਦੇ ਦਿਖਾਈ ਦਿੰਦੇ ਹਨ ਪਰ ਹਾਲ ਹੀ ‘ਚ ਥੱਪੜ ਦੀ ਗੂੰਜ ਉੱਠਦੀ ਸੁਣਾਈ ਦਿੱਤੀ ਹੈ। ਜੀ ਹਾਂ ਖਬਰ ਮਿਲੀ ਹੈ ਕਿ ‘ਦਿ ਐਕਸਪੋਜ’ ਰਾਹੀਂ ਬਾਲੀਵੁੱਡ ‘ਚ ਐਂਟਰੀ ਕਰ ਰਹੀ Nightਅਭਿਨੇਤਰੀ ਸੋਨਾਲੀ ਰਾਊਤ ਅਤੇ ਜ਼ੋਇਆ ਅਫਰੋਜ ਦਰਮਿਆਨ ਸੈੱਟ ‘ਤੇ ਜੰਮ ਕੇ ਝਗੜਾ ਹੋਇਆ ਹੈ। ਗੱਲ ਇਸ ਕਦਰ ਵਧ ਗਈ ਕਿ ਜ਼ੋਇਆ ਨੇ ਸੋਨਾਲੀ ਨੂੰ ਥੱਪੜ ਤੱਕ ਮਾਰ ਦਿੱਤਾ। ਦੋਵੇਂ ਸਿੰਗਰ ਅਤੇ ਐਕਟਰ ਬਣੇ ਹਿਮੇਸ਼ ਰੇਸ਼ਮੀਆ ਵੀ ਨਾਲ ਸਨ। ਖਬਰਾਂ ਅਨੁਸਾਰ ਇਸ ਤੋਂ ਪਹਿਲਾਂ ਫਿਲਮ ਦੀ ਸ਼ੂਟਿੰਗ ਦੌਰਾਨ ਵੀ ਉਨ੍ਹਾਂ ਦਰਮਿਆਨ ਕੈਟਫਾਈਟ ਹੋ ਚੁਕੀ ਹੈ ਅਤੇ ਇਹ ਦੂਜੀ ਵਾਰ ਸੀ ਜਦੋਂ ਉਹ ਇਕ-ਦੂਜੇ ਦੇ ਸਾਹਮਣੇ ਆਈਆਂ। ਸੂਤਰਾਂ ਅਨੁਸਾਰ ਸੈੱਟ ‘ਤੇ ਪੁੱਜਦੇ ਹੀ ਸੋਨਾਲੀ ਨੇ ਚਿਤਾਵਨੀ ਦਿੰਦੇ ਹੋਏ ਕਿਹਾ,”ਇੱਥੇ ਠੀਕ ਨਾਲ ਰਹਿਣਾ ਨਹੀਂ ਤਾਂ ਉਹ ਉਨ੍ਹਾਂ ਦੀ ਕੁੱਟਮਾਰ ਵੀ ਕਰ ਸਕਦੀ ਹੈ। ਇੰਨਾ ਸੁਣਦੇ ਹੀ ਜੋਆ ਨੇ ਇੱਧਰ ਦੇਖਿਆ ਨਾ ਉੱਧਰ ਸੋਨਾਲੀ ਨੂੰ ਥੱਪੜ ਮਾਰ ਦਿੱਤਾ।” ਸੂਤਰ ਅੱਗੇ ਦੱਸਦੇ ਹਨ ਕਿ ਜੇਕਰ ਹਿਮੇਸ਼ ਤੁਰੰਤ ਹੀ ਦੋਹਾਂ ਨੂੰ ਵੱਖ-ਵੱਖ ਨਾ ਕਰਦੇ ਤਾਂ ਉਨ੍ਹਾਂ ਦਰਮਿਆਨ ਮਾਮਲਾ ਹੋਰ ਵੀ ਵਧ ਸਕਦਾ ਸੀ। ‘ਦਿ ਐਕਸਪੋਜ’ ਫਿਲਮ 60 ਤੋਂ 70 ਦਹਾਕੇ ਦੀਆਂ ਫਿਲਮਾਂ ਤੋਂ ਪ੍ਰਭਾਵਿਤ ਹੋ ਕੇ ਬਣੀ ਹੈ। ਫਿਲਮ ‘ਚ ਹਿਮੇਸ਼ ਰੇਸ਼ਮੀਆ, ਸੋਨਾਲੀ ਰਾਊਤ, ਜ਼ੋਇਆ ਅਫਰੋਜ ਤੋਂ ਇਲਾਵਾ ‘ਯੋ ਯੋ ਹਨੀ ਸਿੰਘ’ ਅਤੇ ਇਰਫਾਨ ਖਾਨ ਦੀ ਮੁੱਖ ਭੂਮਿਕਾ ਹੈ। ਹਿਮੇਸ਼ ਨੇ ਫਿਲਮ ਨੂੰ ਪ੍ਰੋਡੂਸਰ ਵੀ ਕੀਤਾ ਹੈ। ਇਹ ਫਿਲਮ 23 ਮਈ ਨੂੰ ਰਿਲੀਜ ਹੋ ਰਹੀ ਹੈ।

468 ad