ਕਾਮਾਂ ਗਾਟਾ ਮਾਰੂ ਕਾਂਡ ਬਾਰੇ ਕੈਨੇਡਾ ਦੀ ਪਾਰਲੀਮੈਂਟ ਚ ਮਾਫੀ 18 ਮਈ ਨੂੰ

7ਬਾਬਾ ਗੁਰਦਿੱਤ ਸਿੰਘ ਕਾਮਾ ਗਾਟਾ ਮਾਰੂ ਦੀ ਯਾਦ ਚ ਕੋਈ ਹਸਪਤਾਲ ਜਾਂ ਕੋਈ ਯਾਦਗਾਰ ਬਣੇ- ਬਾਬੇ ਦੀ ਪੋਤੀ ਹਰਭਜਨ ਕੌਰ ਨੇ ਕਿਹਾ
ਟਰਾਂਟੋ, 18 ਮਈ ( ਪੀਡੀ ਬੇਉਰੋ ) ਕੈਨੇਡਾ ਦੀ ਪਾਰਲੀਮੈਂਟ ਓਟਵਾ ਚ 18 ਮਈ ਨੂੰ ਪਰਧਾਨ ਮੰਤਰੀ ਵੱਲੋਂ ਮਾਫੀ ਮੰਗੇ ਜਾਣ ਸਮੇਂ ਕੈਨੇਡੀਅਨ ਸਰਕਾਰ ਵਲੋਂ ਬਾਬਾ ਗੁਰਦਿੱਤ ਸਿੰਘ ਕਾਮਾ ਗਾਟਾ ਮਾਰੂ ਦੀ ਪੋਤੀ ਸਰਦਾਰਨੀ ਹਰਭਜਨ ਕੌਰ ਅਤੇ ਉਹਨਾਂ ਦੇ ਪਤੀ ਸ੍ਰ:ਤਰਲੋਚਨ ਸਿੰਘ ਵਿਰਕ ਨੂੰ ਉਚੇਚਾ ਸਦਾ ਦਿੱਤਾ ਗਿਆ ਹੈ . ਉਹ ਦੋਵੇਂ ਕੈਨੇਡਾ ਪੁੱਜ ਗਏ ਨੇ .ਸ ਵਿਰਕ ਜੰਡਿਆਲਾ ਗੁਰੂ (ਅੰਮ੍ਰਿਤਸਰ) ਦੇ ਵਾਸੀ ਹਨ ਅਤੇ ਕਿੱਤੇ ਵੱਜੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਹਨ। ਟਰਾਂਟੋ ਪੁੱਜਣ ਤੇ ਸਰਦਾਰਨੀ ਹਰਭਜਨ ਕੌਰ ਨੇ ਇਸ ਪੱਤਰਕਾਰ ਨਾਲ ਕੀਤੀ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਨੇ ਆਪਣੀ ਦੱਸ ਸਾਲ ਦੀ ਉਮਰ ਵਿੱਚ ਆਪਣੇ ਦਾਦੇ ਬਾਬਾ ਗੁਰਦਿੱਤ ਸਿੰਘ ਨੂੰ ਇਹ ਕਹਿੰਦਿਆਂ ਸੁਣਿਆਂ ਸੀ ਕਿ ਉਹਨਾਂ ਨਾਲ ਕੈਨੇਡਾ ਦੀ ਉਸ ਸਮੇਂ ਦੀ ਸਰਕਾਰ ਵੱਲੋਂ ਕੀਤੇ ਗਏ ਉਸ ਘਟਨਾਂ ਕਰਮ ਤੋਂ ਉਹ ਕਾਫੀ ਚਿੰਤਤ ਸਨ ਉਹਨਾਂ ਨੇ ਉਸ ਸਮੇਂ ਕੁਝ ਲੋਕਾਂ ਦੀ ਮਦਦ ਅਤੇ ਚੰਗੇ ਭਵਿੱਖ ਲਈ ਆਪਣੀ ਜਿੰਦਗੀ ਦੀ ਸਾਰੀ ਕਮਾਈ ਨਾਲ ਇਹ ਕਾਮਾ ਗਾਟਾ ਮਾਰੂ ਜਹਾਜ਼ ਖਰੀਦ ਕੇ ਪਰਬੰਧ ਕੀਤਾ ਸੀ ਅਤੇ ਉਹ ਆਪ ਲੋਕਾਂ ਦੀ ਮਦਦ ਕਰਦੇ ਕਰਦੇ ਵੱਡੀ ਅਮੀਰੀ ਤੋਂ ਗਰੀਬੀ ਦੀ ਹਾਲਤ ਚ ਚਲੇ ਗਏ। ਸਰਦਾਰਨੀ ਹਰਭਜਨ ਕੌਰ ਅਤੇ ਉਹਨਾਂ ਦੇ ਪਤੀ ਸ੍ਰ: ਤਰਲੋਚਨ ਸਿੰਘ ਵਿਰਕ ਨੇ ਕਿਹਾ ਕਿ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਉਹ ਚਾਹੁੰਦੇ ਹਨ ਕਿ ਬਾਬਾ ਗੁਰਦਿੱਤ ਸਿੰਘ ਕਾਮਾ ਗਾਟਾ ਮਾਰੂ ਦੀ ਯਾਦ ਚ ਕੋਈ ਹਸਪਤਾਲ ਜ਼ਾਂ ਕੋਈ ਅਜਿਹੀ ਯਾਦਗਾਰ ਬਣਾਈ ਜਾਵੇ ਜਿਸ ਨਾਲ ਉਹਨਾਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾ ਸਕੇ. ਉਹਨਾਂ ਸਪਸ਼ਟ ਕੀਤਾ ਕਿ ਉਹ ਕੈਨੇਡਾ ਸਰਕਾਰ ਦੇ ਸੱਦੇ ਤੇ ਕੈਨੇਡੀਅਨ ਪਾਰਲੀਮੈਂਟ ਚ ਇਸ ਸਮਾਗਮ ਚ ਸ਼ਾਮਲ ਹੋਣ ਲਈ ਆਪਣੇ ਖਰਚੇ ਤੇ ਇੱਥੇ ਪੁੱਜੇ ਹਨ . ਉਹਨਾਂ ਨੇ ਕੈਨੇਡਾ ਦੀ ਲਿਬਰਲ ਸਰਕਾਰ ਅਤੇ ਕੈਨਡੀਅਨ ਪਰਧਾਨ ਮੰਤਰੀ ਜਸਟੀਨ ਟਰੂਡੋ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਗਰ ਸਰਕਾਰ ਉਹਨਾਂ ਦੀ ਯਾਦ ਚ ਕੁਝ ਬਣਾਉਂਦੀ ਹੈ ਤਾਂ ਉਹ ਉਸ ਵਿੱਚ ਆਪਣੇ ਵੱਲੋਂ ਕੁਝ ਤਿੱਲ ਫੁੱਲ ਪਾਉਣ ਨੂੰ ਤਿਆਰ ਜਰੂਰ ਹਨ ਉਹਨਾਂ ਨੂੰ ਜਾਂ ਉਹਨਾਂ ਦੇ ਪਰਿਵਾਰ ਨੂੰ ਕਿਸੇ ਕਿਸਮ ਦੀ ਕੋਈ ਸਹਇਤਾ ਦੀ ਲੋੜ ਨਹੀਂ ਏਨਾਂ ਹੀ ਬਹੁਤ ਹੈ ਕਿ ਸਰਕਾਰ ਨੇ ਉਹਨਾਂ ਨੂੰ ਬੁਲਾ ਕੇ ਮਾਣ ਦਿੱਤਾ ਹੈ। ਕੈਨੇਡਾ ਦੇ ਪਰਧਾਨ ਮੰਤਰੀ ਜਸਟੀਨ ਟਰੂਡੋ ਵੱਲੋਂ ਬੀਤੇ ਦਿਨੀ 11 ਅਪਰੈਲ ਨੂੰ ਕੈਨੇਡਾ ਦੀ ਪਾਰਲੀਮੈਂਟ ਵਿੱਚ ਖਾਲਸੇ ਦੇ ਸਾਜਨਾਂ ਦਿਵਸ ਦੇ ਸਬੰਧ ਚ ਰੱਖੇ ਗਏ ਸ੍ਰੀ ਅਖੰਡ ਪਾਠ ਜੀ ਦੇ ਭੋਗ ਉਪਰੰਤ ਮਨਾਏ ਗਏ ਸਮਾਗਮ ਦੌਰਾਨ ਬੋਲਦਿਆਂ ਹੁਣ ਤੋਂ 102 ਸਾਲ ਪਹਿਲਾਂ ਵਾਪਰੇ ਕਾਮਾਂ ਗਾਟਾ ਮਾਰੂ ਘਟਨਾਂ ਦੀ ਮਾਫੀ ਮੰਗੀ ਸੀ ਅਤੇ ਕਿਹਾ ਸੀ ਕਿ ਉਹ ਇਸ ਘਟਨਾਂ ਜਿਸ ਵਿੱਚ 376 ਯਾਤਰੀਆਂ ਜਿਹਨਾਂ ਚ ਬਹੁਤੇ ਸਿੱਖ ਯਾਤਰੀ ਸਨ ਅਤੇ ਉਹਨਾਂ ਦੀ ਅਗਵਾਈ ਬਾਬਾ ਗੁਰਦਿੱਤ ਸਿੰਘ ਕਰ ਰਹੇ ਸਨ ਨੂੰ ਵੈਨਕੂਵਰ ਸਮੁੰਦਰ ਕੰਢੇ ਤੋਂ ਵਾਪਸ ਕਰ ਦਿੱਤਾ ਗਿਆ ਸੀ। ਕੈਨੇਡਾ ਦੇ ਪਰਧਾਨ ਮੰਤਰੀ ਜਸਟੀਨ ਟਰੂਡੋ ਨੇ ਇਸ ਮੌਕੇ ਬੋਲਦਿਆਂ ਕਿਹਾ ਸੀ ਕਿ ਉਹ ਉਸ ਘਟਨਾਂ ਲਈ 18 ਮਈ ਨੂੰ ਕੈਨੇਡਾ ਦੀ ਪਾਰਲੀਮੈਂਟ ਚ ਆਫੀਸ਼ੀਅਲ ਮਾਫੀ ਮੰਗਣਗੇ। ਉਹਨਾਂ ਕਿਹਾ ਸੀ ਕਿ ਉਹਨਾਂ ਵੱਲੋਂ ਮਾਫੀ ਮੰਗੇ ਜਾਣ ਨਾਲ ਉਸ ਸਮੇਂ ਦੀ ਕੈਨੇਡੀਅਨ ਸਰਕਾਰ ਵੱਲੋਂ ਸਿੱਖ ਭਾਈਚਾਰੇ ਨਾਲ ਕੀਤੀ ਗਈ ਸ਼ਰਮਨਾਕ ਬਦਸਲੂਕੀ ਦੇ ਦਰਦ ਨੂੰ ਭੁਲਾਇਆ ਤਾਂ ਨਹੀਂ ਜਾ ਸਕਦਾ ਪਰ ਦਰਦ ਨੂੰ ਘੱਟ ਜਰੂਰ ਕੀਤਾ ਜਾ ਸਕਦਾ ਹੈ,ਚੇਤੇ ਰਹੇ ਲਿਬਰਲ ਪਾਰਟੀ ਦੇ ਨੇਤਾ ਵੱਜੋਂ ਜਸਟੀਨ ਟਰੂਡੋ ਵੱਲੋਂ ਬੀਤੀਆਂ ਚੋਣਾਂ ਦੌਰਾਨ ਸਿੱਖ ਭਾਈਚਾਰੇ ਨਾਲ ਵਾਅਦਾ ਕੀਤਾ ਸੀ ਕਿ ਜੇ ਉਹਨਾਂ ਦੀ ਸਰਕਾਰ ਬਣੇਗੀ ਤਾਂ ਉਹ ਕਾਮਾ ਗਾਟਾ ਮਾਰੂ ਘਟਨਾਂ ਲਈ ਪਾਰਲੀਮੈਂਟ ਚ ਮਾਫੀ ਜਰੂਰ ਮੰਗਣਗੇ।

468 ad

Submit a Comment

Your email address will not be published. Required fields are marked *