ਕਾਨਪੁਰ ‘ਚ ਅਨਿਲ ਅੰਬਾਨੀ ਖਿਲਾਫ ਮਾਮਲਾ ਦਰਜ

ਕਾਨਪੁਰ 'ਚ ਅਨਿਲ ਅੰਬਾਨੀ  ਖਿਲਾਫ ਮਾਮਲਾ ਦਰਜ

ਰਿਲਾਇੰਸ ਮੋਬਾਈਲ ਦੇ ਬਿੱਲ ‘ਚ 100 ਰੁਪਏ ਲੇਟ ਫੀਸ ਲੈਣ ‘ਤੇ ਇਕ ਕੱਪੜਾ ਵਪਾਰੀ ਨੇ ਰਿਲਾਇੰਸ ਮੋਬਾਈਲ ਦੇ ਮਾਲਕ ਅਨਿਲ ਅੰਬਾਨੀ ਸਮੇਤ 5 ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕਰਵਾਇਆ ਹੈ।  ਕਾਨਪੁਰ ਪੁਲਸ ਦੇ ਐੱਸ. ਐੱਸ. ਪੀ. ਅਜੇ ਮਿਸ਼ਰਾ ਨੇ ਦੱਸਿਆ ਕਿ ਹੀਰਾਗੰਜ ਜਰੀਬ ਚੌਕੀ ਵਿਚ ਰਹਿਣ ਵਾਲੇ ਕੱਪੜਾ ਕਾਰੋਬਾਰੀ ਜਤਿੰਦਰ ਸ਼ੁਕਲਾ ਨੇ ਪੁਲਸ ਦੇ ਫੇਸਬੁੱਕ ਪੇਜ ‘ਤੇ ਸ਼ਿਕਾਇਤ ਦਰਜ ਕਰਵਾਈ ਹੈ ਕਿ 23 ਅਤੇ 25 ਫਰਵਰੀ 2013 ਨੂੰ ਉਨ੍ਹਾਂ ਦੇ ਫੋਨ ‘ਤੇ ਨੋਬਸਤਾ ਇਲਾਕੇ ਦੀ ਨਿਆਸਾ ਮੋਬਾਈਲ ਏਜੰਸੀ ਦੇ ਹੰਸਰਾਜ ਸਿੰਘ ਨੇ ਫੋਨ ਕੀਤਾ ਅਤੇ ਪ੍ਰੀਪੇਡ ਕੁਨੈਕਸ਼ਨ ਨੂੰ ਪੋਸਟ ਪੇਡ ਕੁਨੈਕਸ਼ਨ ਕਰਵਾਉਣ ਨੂੰ ਕਿਹਾ। ਜਤਿੰਦਰ ਨੇ ਢਾਈ ਸੌ ਰੁਪਏ ਦੇ ਕੇ ਆਪਣਾ ਰਿਲਾਇੰਸ ਦਾ ਮੋਬਾਈਲ ਪੋਸਟਪੇਡ ਕਰਵਾ ਲਿਆ ਅਤੇ ਪਹਿਲੇ ਬਿੱਲ ਦੇ ਡੇਢ ਸੌ ਰੁਪਏ ਵੀ ਜਮ੍ਹਾ ਕਰਵਾ ਦਿੱਤੇ। ਜਤਿੰਦਰ ਨੇ ਕਿਹਾ ਕਿ ਜਿਸ ਤੋਂ ਬਾਅਦ ਕੰਪਨੀ ਨੇ 19 ਦਸੰਬਰ 2013 ਤੱਕ ਕੋਈ ਬਿੱਲ ਨਹੀਂ ਭੇਜਿਆ। ਉਥੇ ਹੀ 20 ਦਸੰਬਰ 2013 ਨੂੰ ਉਨ੍ਹਾਂ  ਨੂੰ ਬਿੱਲ ਦਾ ਭੁਗਤਾਨ ਕਰਨ ਸੰਬੰਧੀ ਫੋਨ ਆਇਆ ਤਾਂ ਉਨ੍ਹਾਂ ਨੇ ਬਿੱਲ ਮੰਗਿਆ। ਬਿੱਲ ਦੇਖਣ ਤੋਂ ਬਾਅਦ ਪਤਾ ਲੱਗਾ ਕਿ ਕੰਪਨੀ ਨੇ 100 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਲੇਟ ਫੀਸ ਲਗਾਈ ਹੋਈ ਹੈ। ਇੰਨਾ ਹੀ ਨਹੀਂ, ਬਿੱਲ ਤੋਂ ਵੱਧ ਰਕਮ ਦਰਜ ਕੀਤੀ ਹੈ। ਜਤਿੰਦਰ ਦਾ ਦੋਸ਼ ਹੈ ਕਿ ਰਿਲਾਇੰਸ ਕੰਪਨੀ ਦੇ ਕਾਰਨ ਉਸਦਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਹੋਇਆ ਹੈ ਅਤੇ ਕੰਪਨੀ ਨੇ ਉਸ ਨਾਲ ਧੋਖਾ ਵੀ ਕੀਤਾ ਹੈ।

468 ad