ਕਾਤਲਾਨਾ ਹਮਲੇ ਦੀ ਹੋਵੇ ਸੀ.ਬੀ.ਆਈ.ਜਾਂਚ: ਐੱਚ.ਐੱਸ ਫੂਲਕਾ

ਅੰਮ੍ਰਿਤਸਰ- ਕੈਬਨਿਟ ਮੰਤਰੀ ਅਨਿਲ ਜੋਸ਼ੀ ਖਿਲਾਫ ਦੋਹਰੇ ਵੋਟ ਦਾ ਮਾਮਲਾ ਚੁੱਕੇ ਜਾਣ ਅਤੇ ਤਿੰਨ ਹੋਰ ਕ੍ਰਿਮਿਨਲ ਕੇਸਾਂ ‘ਚ ਕਾਰਵਾਈ ਕਰਵਾਉਣ ਵਾਲੇ ਐਡਵੋਕੇਟ ਵਿਨੀਤ ਮਹਾਜਨ ਦੀ ਪਿੱਠ ‘ਤੇ ਹੁਣ ਆਮ ਆਦਮੀ ਪਾਰਟੀ ਵੀ ਆ ਖੜ੍ਹੀ ਹੋਈ ਹੈ। ਸਥਾਨਕ ਹਸਪਤਾਲ ਵਿਚ ਐਡਮਿਟ ਐਡਵੋਕੇਟ ਵਿਨੀਤ ਮਹਾਜਨ ਅਤੇ ਉਨ੍ਹਾਂ ਦੇ ਪੁੱਤਰ ਅਵਨੀਸ਼ ਮਹਾਜਨ ਦਾ ਹਾਲ-ਚਾਲ ਪੁੱਛਣ ਲਈ ਸੋਮਵਾਰ ਨੂੰ ਦਿੱਲੀ ਤੋਂ ਖਾਸ ਤੌਰ ‘ਤੇ ਅੰਮ੍ਰਿਤਸਰ ਪਹੁੰਚੇ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਅਤੇ ਲੁਧਿਆਣਾ ਤੋਂ ‘ਆਪ’ ਦੇ ਉਮੀਦਵਾਰ ਐੱਚ. ਐੱਸ. ਫੂਲਕਾ ਨੇ ਐਡਵੋਕੇਟ ਵਿਨੀਤ ਮਹਾਜਨ ਅਤੇ ਹੋਰਨਾ ‘ਤੇ ਹੋਏ ਕਾਤਲਾਨਾ ਹਮਲੇ ਦੀ ਸੀ. ਬੀ. ਆਈ. ਜਾਂਚ ਅਤੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਦੋਹਰੇ ਵੋਟ ਦੇ ਮਾਮਲੇ ਵਿਚ ਅਨਿਲ ਜੋਸ਼ੀ ‘ਤੇ ਈ. ਸੀ. ਆਈ. ਨੇ ਸਥਾਨਕ ਕੋਰਟ ‘ਚ ਕੇਸ ਚਲਾਇਆ ਹੋਇਆ ਹੈ, ਜਿਸ ‘ਤੇ ਕੋਰਟ ‘ਚ ਪ੍ਰੋਸੈਸ ਚਲ ਰਿਹਾ ਹੈ। ਇਹ ਵਿਅਕਤੀ ਲੋਕਤੰਤਰ ਦੇ ਸਿਧਾਂਤਾਂ ‘ਤੇ ਵਿਸ਼ਵਾਸ ਨਹੀਂ ਰੱਖਦਾ ਹੈ ਅਤੇ ਨੈਤਿਕਤਾ ਦੇ ਆਧਾਰ ‘ਤੇ ਪੰਜਾਬ ਸਰਕਾਰ ਨੂੰ ਤੁਰੰਤ ਇਸ ਤਰ੍ਹਾਂ ਦੇ ਵਿਅਕਤੀ ਨੁੰ ਮੰਤਰੀਮੰਡਲ ਤੋਂ ਕੱਢ ਦੇਣਾ ਚਾਹੀਦਾ ਹੈ। ਫੁਲਕਾ ਨੇ ਕਿਹਾ ਕਿ ਇਹ ਸਿਆਸੀ ਅੱਤਵਾਦ ਨਹੀ ਸਗੋਂ ਸੱਚ ‘ਚ ਅੱਤਵਾਦ ਹੈ ਅਤੇ ਇਹ ਬਹੁਤ ਹੀ ਗੰਭੀਰ ਮਾਮਲਾ ਹੈ। ਅਦਾਲਤ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਇਸ ਮੰਤਰੀ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿਅਕਤੀ ਨੂੰ ਬਾਹਰ ਘੁੰਮਣ ਦਾ ਹੱਕ ਨਹੀਂ ਹੈ ਅਤੇ ਇਸ ‘ਤੇ ਕ੍ਰਿਮਿਨਲ ਕੰਟੈਂਟ ਆਫ ਕੋਰਟ ਵੀ ਬਣਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਕਿਸੇ ਪਾਰਟੀ ਦਾ ਮਾਮਲਾ ਨਹੀਂ ਹੈ ਸਗੋਂ ਇਕ ਐਡਵੋਕੇਟ ‘ਤੇ ਹਮਲਾ ਹੋਇਆ ਹੈ। ਜੇਕਰ ਸ਼ਹਿਰ ਵਿਚ ਐਡਵੋਕੇਟ ਪ੍ਰੋਫੈਸ਼ਨ ਵਾਲੇ ਵਿਅਕਤੀ ਸੁਰੱਖਿਅਤ Foolkaਨਹੀਂ ਹਨ ਤਾਂ ਆਮ ਜਨਤਾ ਆਪਣੇ ਆਪ ਨੂੰ ਕਿੱਥੇ ਸੁਰੱਖਿਅਤ ਮਹਿਸੂਸ ਕਰੇਗੀ। ਉਨ੍ਹਾਂ ਨੇ ਅਕਾਲੀ-ਭਾਜਪਾ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਅਨਿਲ ਜੋਸ਼ੀ ਨੂੰ ਮੰਤਰੀ ਮੰਡਲ ਦੇ ਅਹੁਦੇ ‘ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ, ਪੰਜਾਬ ਸਰਕਾਰ ਤੁਰੰਤ ਇਸ ਤੋਂ ਅਸਤੀਫਾ ਲਵੇ ਅਤੇ ਇਸ ਨੂੰ ਡਿਸਕੁਆਲੀਫਾਈ ਕਰੇ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਅਨਿਲ ਜੋਸ਼ੀ ਦੀ ਕੋਠੀ ਦੇ ਕੀਤੇ ਜਾ ਰਿਹਾ ਘਿਰਾਓ ‘ਚ ‘ਆਪ’ ਉਨ੍ਹਾਂ ਦਾ ਸਾਥ ਦਵੇਗੀ ਜਾਂ ਨਹੀਂ ਇਹ ਸਥਾਨਕ ਇਕਾਈ ਤੈਅ ਕਰੇਗੀ। ਉਨ੍ਹਾਂ ਕਿਹਾ ਕਿ ਕਾਨੂੰਨੀ ਲੜਾਈ ਲੜ ਰਹੇ ਵਿਨੀਤ ਮਹਾਜਨ ਅਤੇ ਉਸ ਦੇ ਸਾਥੀਆਂ ‘ਤੇ ਹੋਏ ਹਮਲੇ ਦੀ ਜਿੰਨੀ ਵੀ ਨਿੰਦਾ ਕੀਤਾ ਜਾਵੇ ਘੱਟ ਹੈ। ਉਨ੍ਹਾਂ ਮਹਾਜਨ ਭਰਾਵਾਂ ਨੂੰ ਯਕੀਨ ਦਿਵਾਉਂਦੇ ਹੋਏ ਕਿਹਾ ਕਿ ਉਹ ਉਨ੍ਹਾਂ ਨਾਲ ਹਨ ਅਤੇ ਕਿਸੇ ਵੀ ਸਮੇਂ ਉਨ੍ਹਾਂ ਨੂੰ ਉਨ੍ਹਾਂ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਨਾਲ ਖੜ੍ਹੇ ਹਨ। ਜਦੋਂਕਿ ਵਿਨੀਤ ਮਹਾਜਨ ਨੇ ਐੱਚ. ਐੱਸ. ਫੂਲਕਾ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਉਹ ਰਾਜਨੀਤੀ ਤੋਂ ਉੱਪਰ ਉਠ ਕੇ ਇਨਸਾਫ ਦੀ ਲੜਾਈ ਵਿਚ ਉਨ੍ਹਾਂ ਦਾ ਸਾਥ ਦੇਣ ਆਏ ਹਨ।

 

 

 

468 ad