ਕਾਜਲਮਜੋਰੇ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ

4

ਮਿਲਾਨ, 2 ਮਈ 2016 (ਪੀਡੀ ਬੇਉਰੋਖਾਲਸਾ ਪੰਥ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਹਿਲਾ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਸਹੀਦਾ ਕਾਜਲਮਜੋਰੇ (ਇਟਲੀ)ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਸਿੱਖੀ ਪ੍ਰੰਪਰਾਵਾਂ ਤੇ ਪੂਰਨ ਗੁਰ ਮਰਿਯਾਦਾ ਅਨੁਸਾਰ ਆਰੰਭ ਹੋਇਆ ਇਸ ਵਿਸ਼ਾਲ ਨਗਰ ਕੀਰਤਨ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀ ਸਿੰਘਾਂ ਦੁਆਰਾ ਕੀਤੀ ਗਈ। ਇਹ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਸਹੀਦਾ ਕਾਜਲਮਜੋਰੇ ਤੋ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਹਿੱਸਿਆ ਨੂੰ ਪਵਿੱਤਰ ਕਰਦਾ ਸਮਾਪਿਤ ਹੋਇਆ ਜਿਸ ਵਿਚ ਯੂਰਪ ਤੋ ਇਲਾਵਾ ਇਟਲੀ ਭਰ ਚੋ ਵੱਡੀ ਗਿਣਤੀ ਸੰਗਤਾ ਨੇ ਸ਼ਮੂਲੀਅਤ ਕੀਤੀ। ਗਤਕਾ ਅਕੈਡਮੀ ਨੇ ਗਤਕੇ ਦੇ ਪ੍ਰਵਾਲਸਾæਲੀ ਜੌਹਰ ਵਿਖਾਏ। ਪ੍ਰਸਾæਸ਼ਨ ਵਲੋ ਪਾਣੀ ਦੇ ਵਿਸ਼ੇਸ਼ ਇੰਤਜਾਮ  ਕਰਕੇ ਜਿਥੇ ਟੈਂਕ ਰਾਹੀ ਸੜਕ ਤੇ ਛਿੜਕਾਅ ਕੀਤਾ ਗਿਆ ਉਥੇ ਸਿੱਖ ਨੋਜਵਾਨ ਅਤੇ ਬੀਬੀਆਂ ਵਲੋ ਬਹੁਤ ਹੀ ਸਤਿਕਾਰ ਸਹਿਤ ਝਾੜੂਆਂ ਨਾਲ ਸਫਾਈ ਕੀਤੀ ਜਾ ਰਹੀ ਸੀ ਸੰਗਤਾਂ ਲਈ ਚਾਹ, ਪਕੌੜੇ, ਜੂਸ, ਮਠਿਆਈ,ਫਰੂਟ ਦਾ ਵਿਸੇਸ਼ ਪ੍ਰਬੰਧ ਸੀ।ਸਿੱਖ ਕੌਮ ਦੇ ਮਹਾਨ ਕੀਰਤਨੀਏ ਭਾਈ ਜਸਪਾਲ ਸਿੰਘ ਸਾਤ ਬੈਰਗਾਮੋ ਅਤੇ ਢਾਡੀ ਜਥੇ ਵਲੋ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਮ ਪ੍ਰਤੀ ਕੀਤੀ ਅਦੁਤੀ ਅਤੇ ਲਾਸਾਨੀ  ਕੁਰਬਾਨੀ ਦੀਆਂ ਜੋਸ਼ੀਲੀਆਂ ਵਾਰਾਂ ਗਾ ਕੇ ਨਿਹਾਲ ਕਰ ਰਹੇ ਸਨ। ਇਸ ਨਗਰ ਕੀਰਤਨ ਵਿੱਚ ਜਿੱਥੇ ਇਟਲੀ ਦੀ ਨਾਮੀ ਕਲਤੂਰਾ ਸਿੱਖ ਵੱਲੋਂ ਸਿੱਖ ਧਰਮ ਨਾਲ ਸੰਬਧਿਤ ਇਟਾਲੀਅਨ ਅਤੇ ਪੰਜਾਬੀ ਲਿਟਰੇਚਰ ਦੀਆਂ ਮੁੱਫ਼ਤ ਕਿਤਾਬਾਂ ਵੰਡੀਆਂ ਇਸ ਮੌਕੇ ਭਾਈ ਜੋਬਨ ਸਿੰਘ ਮੁੱਖ ਸੇਵਾਦਾਰ, ਹਰਮਿੰਦਰ ਸਿੰਘ ਧਾਮੀ, ਸੁਖਪਾਲ ਸਿੰਘ, ਸਤਬੀਰ ਸਿੰਘ, ਰਣਬੀਰ ਸਿੰਘ, ਭੁਪਿੰਦਰ ਸਿੰਘ ਸੰਘਾ, ਜਗਤਾਰ ਸਿੰਘ, ਅਮਰੀਕ ਸਿੰਘ, ਮਹਾਬੀਰ ਸਿੰਘ, ਗੁਰਨਾਮ ਸਿੰਘ, ਮਨੀ ਸੰਧੂ ਮਾਰਕਿੰਟ ਵੀਆਦਾਨਾ, ਪਲਵਿੰਦਰ ਸਿੰਘ, ਗੁਰਮੀਤ ਸਿੰਘ,ਸੁਰਜੀਤ ਸਿੰਘ, ਜਸਵੀਰ ਸਿੰਘ ਹਾਜਰ ਸਨ

468 ad

Submit a Comment

Your email address will not be published. Required fields are marked *