ਕਾਗਜਾਂ ਦੀ ਜਾਂਚ ਤੋ’ ਬਾਅਦ ਖਡੂਰ ਸਾਹਿਬ ਹਲਕੇ ਤੋ’ 8 ਉਮੀਦਵਾਰ ਮੈਦਾਨ ਵਿਚ

ravinder-brahmpuraਚੰਡੀਗੜ•: 28 ਜਨਵਰੀ: ਪੰਜਾਬ ਦੀ ਖਡੂਰ ਸਾਹਿਬ ਵਿਧਾਨਾ ਸਭਾ ਹਲਕੇ ਦੀ ਜਿਮਨੀ ਚੋਣ ਵਿਚ 28 ਜਨਵਰੀ ਨੂੰ ਨਾਮਜ਼ਦਗੀ ਕਾਗਜਾਂ ਦੀ ਜਾਂਚ ਤੋ’ ਬਾਅਦ 8 ਉਮੀਦਵਾਰ ਚੌਣ ਮੈਦਾਨ ਵਿਚ ਰਹਿ ਗਏ ਹਲ। ਇਸ ਵਿਧਾਨ ਸਭਾ ਹਲਕੇ ਲਈ 13 ਫਰਵਰੀ ਨੂੰ ਵੋਟਾਂ ਪੈਣਗੀਆਂ।
ਮੁੱਖ ਚੋਣ ਅਧਿਕਾਰੀ ਪੰਜਾਬ ਦੇ ਇਕ ਸਰਕਾਰੀ ਬੁਲਾਰੇ ਅਨੁਸਾਰ ਅਜਾਦ ਉਮੀਦਵਾਰ ਸ੍ਰ: ਬਲਦੀਪ ਸਿੰਘ ਦੇ ਨਾਮਜ਼ਦਗੀ ਕਾਗਜ਼ ਜਾਂਚ ਤੋ’ ਬਾਅਦ ਰੱਦ ਹੋ ਗਏ ਹਨ ਕਿਉ’ਕਿ ਉਹ ਪੰਜਾਬ ਵਿਚ ਇਕ ਰਜਿਸਟਰਡ ਵੋਟਰ ਨਹੀ’ ਹਨ। ਇਸ ਦੇ ਨਾਲ ਹੀ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰੀ ਰਵਿੰਦਰ ਸਿੰਘ ਬ੍ਰਹਮਪੁਰਾ ਦੇ ਨਾਮਜ਼ਦਗੀ ਕਾਗਜ਼ ਠੀਕ ਪਾਏ ਜਾਣ ਤੋ’ ਬਾਅਦ ਉਨ•ਾਂ ਦੀ ਪਤਨੀ ਸ੍ਰੀਮਤੀ ਰਵਿੰਦਰ ਕੌਰ ਦੇ ਨਾਮਜਦਗੀ ਕਾਗਜ਼ ਜੋ ਕਿ ਉਨ•ਾਂ ਦੇ ਕਵਰਿੰਗ ਉਮੀਦਵਾਰ ਵਜੋ’ ਕਾਗਜ ਭਰੇ ਗਏ ਸਨ, ਦੇ ਨਾਮਜ਼ਦਗੀ ਕਾਗਜ਼ ਰਿਟਰਨਿੰਗ ਅਫਸਰ ਵੱਲੋ’ ਵੈਧ ਪਾਏ ਜਾਣ ਤੋ’ ਬਾਅਦ ਰੱਦ ਕਰ ਦਿੱਤੇ ਗਏ ਹਨ।
ਉਨ•ਾਂ ਅੱਗੇ ਦੱਸਿਆ ਕਿ ਹੁਣ ਸ੍ਰੀ ਰਵਿੰਦਰ ਸਿੰਘ ਬ੍ਰਹਮਪੁਰਾ (ਸ੍ਰੋਮਣੀ ਅਕਾਲੀ ਦਲ), ਪੂਰਨ ਸਿੰਘ, ਬੀ.ਐਸ.ਪੀ. (ਅੰਬੇਦਕਰ), ਸੁਖਦੇਵ ਸਿੰਘ, ਭੂਪਿੰਦਰ ਸਿੰਘ, ਅਜੀਤ ਸਿੰਘ ਸੈਣੀ, ਸੁਮੇਲ ਸਿੰਘ, ਹਰਜੀਤ ਸਿੰਘ ਅਤੇ ਅਨੰਤਜੀਤ ਸਿੰਘ (ਸਾਰੇ ਅਜਾਦ) ਖਡੂਰ ਸਾਹਿਬ ਵਿਧਾਨ ਸਭਾ ਦੀ ਜਿਮਨੀ ਚੋਣ ਲੜਨਗੇ।
ਉਮੀਦਵਾਰ 30 ਜਨਵਰੀ, 2016 ਤੱਕ ਆਪਣੇ ਨਾਮਜ਼ਦਗੀ ਕਾਗਜ ਵਾਪਿਸ ਲੈ ਸਕਦੇ ਹਨ।

468 ad

Submit a Comment

Your email address will not be published. Required fields are marked *