ਕਾਂਗਰਸ ਹੰਕਾਰ ‘ਚ ਡੁੱਬੀ : ਕਮਲ ਸ਼ਰਮਾ

ਲੋਕ ਸਭਾ ਚੋਣਾਂ ਦੇ ਨਤੀਜੇ ਨਜ਼ਦੀਕ ਆਉਂਦੇ ਦੇਖ ਆਪਣੀ ਹਾਰ ਨੂੰ ਨਿਸ਼ਚਿਤ ਦੇਖਦੇ ਹੋਏ ਅੰਮ੍ਰਿਤਸਰ ਤੋਂ ਕਾਂਗਰਸ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਹਲਕੀ ਬਿਆਨਬਾਜ਼ੀ ‘ਤੇ ਉਤਰ ਆਏ ਹਨ। ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਗਈ ਹੇਠਲੇ ਦਰਜੇ ਦੀ ਬਿਆਨਬਾਜ਼ੀ ਨੂੰ ਲੈ ਕੇ ਕਟਾਸ਼ ਪ੍ਰਦੇਸ਼ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਕਿ ਅੱਜ ਸਾਰੇ ਦੇਸ਼ ਵਿਚ ਮੌਜੂਦਾ ਸਿਆਸੀ ਤਸਵੀਰ ਨੂੰ ਦੇਖਦੇ ਹੋਏ ਤੇ ਕੇਂਦਰ ਵਿਚ ਪਰਿਵਰਤਨ ਦੀ ਲਹਿਰ ਭਾਂਪ ਕੇ ਸਮੁੱਚੀ ਰਾਸ਼ਟਰੀ ਕਾਂਗਰਸ ਦੇ ਆਗੂ ਬੌਖਲਾਏ ਹੋਏ ਹਨ ਤੇ ਇਸੇ ਕੜੀ ਵਿਚ ਕੈਪਟਨ ਅਮਰਿੰਦਰ ਸਿੰਘ ਚੋਣ ਮੁਹਿੰਮ ਆਰੰਭ ਹੋਣ ਤੋਂ ਪਹਿਲਾਂ ਹੀ ਅਸ਼ਲੀਲ ਭਾਸ਼ਾ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਹੰਕਾਰੀ ਰਾਜੇ ਦਾ ਘੁਮੰਡ ਜਗ ਜਾਹਿਰ ਹੈ। ਇਨ੍ਹਾਂ ਦਾ ਨਾ ਤਾਂ ਆਪਣੀ ਭਾਸ਼ਾ ‘ਤੇ ਕੰਟਰੋਲ ਹੈ ਤੇ ਨਾ ਹੀ ਦੂਸਰੇ ਧੜੇ ਦੇ ਆਗੂਆਂ ਪ੍ਰਤੀ ਇਹ ਸਨਮਾਨਯੋਗ ਵਤੀਰਾ ਰੱਖਦੇ ਹਨ। ਸ਼੍ਰੀ ਸ਼ਰਮਾ ਨੇ ਕਿਹਾ ਕਿ ਸ਼੍ਰੀ ਅਰੁਣ ਜੇਤਲੀ ਨੇ ਅੰਮ੍ਰਿਤਸਰ ਆਉਣ ਦੇ ਬਾਅਦ ਹੀ ਕਿਹਾ ਸੀ ਕਿ ਉਹ ਕੈਪਟਨ ਨੂੰ ਉਸਦੀ ਹੇਠਲੇ ਦਰਜੇ ਦੀ ਭਾਸ਼ਾ ਵਿਚ ਕਿਸੇ ਵੀ ਮੁੱਦੇ ‘ਤੇ ਜਵਾਬ ਨਹੀਂ ਦੇਣਗੇ ਤੇ ਉਨ੍ਹਾਂ ਨੇ ਸਾਰੀ ਚੋਣ ਦੌਰਾਨ ਨਿਮਰਤਾ ਬਣਾਈ ਰੱਖੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਅਕਾਲੀ ਦਲ ਵਿਚ ਸੀ ਤੇ ਉਹ ਰਾਹੁਲ-ਪ੍ਰਿਯੰਕਾ ਨੂੰ ਬਚਪਨ ਤੋਂ ਕਿਵੇਂ ਜਾਣਦੇ ਹਨ ਤੇ ਅੱਜ ਜਿਵੇਂ ਮਾਂ, ਬੇਟਾ ਤੇ ਭੈਣ ਪ੍ਰਿਯੰਕਾ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਬਾਰੇ ਬੋਲ ਰਹੇ ਹਨ, ਨਾਲ ਸਮੁੱਚੀ ਕਾਂਗਰਸ ਵਿਚ ਬੌਖਲਾਹਟ ਸਾਹਮਣੇ ਨਜ਼ਰ ਆ ਰਹੀ ਹੈ। ਕਮਲ ਸ਼ਰਮਾ ਨੇ ਕਿਹਾ ਕਿ ਜੇਤਲੀ ਉੱਚ ਪੱਧਰ ਦੇ ਰਾਸ਼ਟਰੀ ਆਗੂ, ਨੀਤੀਕਾਰ ਤੇ ਸੀਨੀਅਰ ਐਡਵੋਕੇਟ ਹਨ। ਉਹ ਬਾਕੀ ਕਾਂਗਰਸੀ ਆਗੂਆਂ ਦੀ ਤਰ੍ਹਾਂ ਗਲਤ ਸ਼ਬਦਾਂ ਦੀ ਵਰਤੋਂ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੀ ਜਨਤਾ ਗਵਾਹ ਹੈ ਕਿ ਅਰੁਣ ਜੇਤਲੀ ਸਾਰੀ ਚੋਣ ਮੁਹਿੰਮ ਵਿਚ ਆਮ ਲੋਕਾਂ, ਉਦਯੋਗਪਤੀਆਂ, ਵਪਾਰੀਆਂ, ਦੁਕਾਨਦਾਰਾਂ ਨੂੰ ਖੁੱਲ੍ਹ ਕੇ ਮਿਲੇ, ਉਨ੍ਹਾਂ ਦਾ ਦੁੱਖ-ਦਰਦ ਸਮਝਿਆ ਤੇ ਸਰਕਾਰ ਬਣਨ ਦੇ ਬਾਅਦ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਅੰਮ੍ਰਿਤਸਰ ਦੇ ਵੋਟਰ ਵੀ ਉਨ੍ਹਾਂ ਤੋਂ ਸੰਤੁਸ਼ਟ ਦਿਖੇ। ਉਨ੍ਹਾਂ ਕਿਹਾ ਕਿ ਅੱਜ ਸਾਰੇ ਦੇਸ਼ ਵਿਚ ਕਾਂਗਰਸ ਦਾ ਆਧਾਰ ਖਾਤਮੇ ਵੱਲ ਵਧ ਰਿਹਾ ਹੈ।

468 ad