ਕਾਂਗਰਸ ਹਾਈ ਕਮਾਂਡ ਨੇ ਜਗਮੀਤ ਬਰਾੜ ਨੂੰ ਪਾਰਟੀ ‘ਚੋਂ ਕੀਤਾ ਮੁਅੱਤਲ

jagmit1

ਕਾਂਗਰਸ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਕਾਰਗੁਜ਼ਾਰੀ ‘ਤੇ ਬਿਆਨ ਦੇਣ ਕਾਰਣ ਪੰਜਾਬ ਦੇ ਤੇਜਤਰਾਰ ਅਤੇ ਸੀਨੀਅਰ ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ ਨੂੰ ਕਾਂਗਰਸ ਦੀ ਕੌਮੀ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ ਹੈ।

ਪੰਜਾਬੀ ਅਖਬਾਰ ਅਜੀਤ ਅਨੁਸਾਰ ਪਾਰਟੀ ਦੇ ਜਥੇਬੰਦਕ ਮਾਮਲਿਆਂ ਸਬੰਧੀ ਜਨਰਲ ਸਕੱਤਰ ਸ੍ਰੀ ਜਨਾਰਦਨ ਦਿਵੇਦੀ ਵੱਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਵੱਲੋਂ ਪਾਰਟੀ ਦੀ ਕੌਮੀ ਜ਼ਾਬਤਾ ਕਮੇਟੀ ਦੀ ਸਿਫ਼ਾਰਸ਼ ‘ਤੇ ਆਗੂ ਨੂੰ ਪਾਰਟੀ ਵਿਰੋਧੀ ਅਤੇ ਪਾਰਟੀ ਦੇ ਅਕਸ ਨੂੰ ਨੁਕਸਾਨ ਪਹੰੁਚਾਉਣ ਵਾਲੀਆਂ ਕਾਰਵਾਈਆਂ ਲਈ ਦੋਸ਼ੀ ਪਾਏ ਜਾਣ ਕਾਰਨ ਉਕਤ ਫ਼ੈਸਲਾ ਲਿਆ ।

ਵਰਨਣਯੋਗ ਹੈ ਕਿ ਸ: ਬਰਾੜ ਅਤੇ ਚੌਧਰੀ ਬਰਿੰਦਰ ਸਿੰਘ ਦੋਵੇਂ ਹੀ ਇਸ ਵੇਲੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਸਨ ਅਤੇ ਇੱਕ ਸਮੇਂ ਕਾਂਗਰਸ ਦੀ ਕੌਮੀ ਵਰਕਿੰਗ ਕਮੇਟੀ ਦੇ ਮੈਂਬਰ ਵੀ ਰਹਿ ਚੁੱਕੇ ਹਨ।

ਸ: ਬਰਾੜ ਜਿਨ੍ਹਾਂ ਵੱਲੋਂ ਪਾਰਲੀਮਾਨੀ ਚੋਣਾਂ ਵਿਚ ਕਾਂਗਰਸ ਦੀ ਹੋਈ ਹਾਰ ਤੋਂ ਬਾਅਦ ਕਾਂਗਰਸ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਮੀਤ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੂੰ ਛੁੱਟੀ ‘ਤੇ ਜਾਣ ਅਤੇ ਦੋ ਸਾਲ ਲਈ ਸੇਵਾਮੁਕਤ ਹੋਣ ਦੀ ਸਲਾਹ ਦਿੰਦਿਆਂ ਕਾਂਗਰਸ ਪਾਰਟੀ ਵਿਚ ਪ੍ਰਧਾਨ ਦੇ ਅਹੁਦੇ ਲਈ ਵੱਧ ਤੋਂ ਵੱਧ ਕਾਰਜਕਾਲ 10 ਸਾਲ ਰੱਖੇ ਜਾਣ ਦੀ ਮੰਗ ਕੀਤੀ ਗਈ ਸੀ, ਦਾ ਪਾਰਟੀ ਹਾਈਕਮਾਨ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਸੀ ।

468 ad