ਕਾਂਗਰਸ, ਭਾਜਪਾ ਦੇ ਮਹਾਂਰਥੀਆਂ ਦੀ ਆਪਸ ਵਿੱਚ ਗੰਢਤੁਪ ਇਸੇ ਕਰਕੇ ਇੱਕ ਦੂਜੇ ਨੂੰ ਨਹੀਂ ਦਿਖਾਉਦੇ ਕਾਲੀਆਂ ਝੰਡੀਆਂ–ਕੇਜ਼ਰੀਵਾਲ

542834__kejriwal-2

ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਅਮੇਠੀ ‘ਚ ਆਪਣੇ ਪਾਰਟੀ ਦੇ ਉਮੀਦਵਾਰ ਕੁਮਾਰ ਵਿਸ਼ਵਾਸ ਲਈ ਪ੍ਰਚਾਰ ਕੀਤਾ। ਪ੍ਰਚਾਰ ਦੇ ਦੌਰਾਨ ਅਰਵਿੰਦ ਕੇਜਰੀਵਾਲ ਨੇ ਭਾਜਪਾ ਤੇ ਕਾਂਗਰਸ ‘ਤੇ ਗੰਢ ਤੁਪ ਦਾ ਇਲਜ਼ਾਮ ਲਗਾਇਆ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੋਵਾਂ ਦੀ ਮਿਲੀਭਗਤ ਹੈ। ਅਮੇਠੀ ‘ਚ ਕੁਮਾਰ ਵਿਸ਼ਵਾਸ ਨੂੰ ਤਾਂ ਮਾਰਿਆ ਕੁੱਟਿਆ ਜਾਂਦਾ ਹੈ ਪਰ ਭਾਜਪਾ ਵਾਲੇ ਪ੍ਰਿਅੰਕਾ ਗਾਂਧੀ ਤੇ ਸੋਨੀਆ ਗਾਂਧੀ ਦਾ ਵਿਰੋਧ ਨਹੀਂ ਕਰਦੇ ਤੇ ਨਾ ਹੀ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਉਂਦੇ ਹਨ। ਉਸੇ ਤਰ੍ਹਾਂ ਕਾਂਗਰਸ ਦਾ ਮੋਦੀ ਵਿਰੋਧ ਸਿਰਫ ਦਿਖਾਵਾ ਹੈ, ਉਹ ਮੋਦੀ ਦਾ ਵਿਰੋਧ ਨਹੀਂ ਕਰਦੇ ਤੇ ਨਾ ਹੀ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਤੁਸੀਂ ਇਨ੍ਹਾਂ ਦੀ ਮਿਲੀਭਗਤ ਨੂੰ ਸਮਝੋ ਤੇ ਦੇਸ਼ ਹਿੱਤ ‘ਚ ਆਮ ਆਦਮੀ ਪਾਰਟੀ ਨੂੰ ਜਿੱਤਾਓ। ਕੇਜਰੀਵਾਲ ਨੇ ਸਰਵੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕੁਮਾਰ ਵਿਸ਼ਵਾਸ ਨੂੰ 47 ਫ਼ੀਸਦੀ ਵੋਟ ਮਿਲਣਗੇ ਤੇ ਉਹ ਰਾਹੁਲ ਗਾਂਧੀ ਨੂੰ ਹਰਾਉਂਣਗੇ। ਕੇਜਰੀਵਾਲ ਨੇ ਇਲਜ਼ਾਮ ਲਗਾਇਆ ਕਿ ਕੁਮਾਰ ਵਿਸ਼ਵਾਸ ਨੂੰ ਮਿਲੇ ਜਨ ਸਮਰਥਨ ਤੋਂ ਡਰ ਕੇ ਸੋਨੀਆ ਇੱਥੇ ਪ੍ਰਚਾਰ ਕਰਨ ਪਹੁੰਚੀ ਹੈ। ਕੇਜਰੀਵਾਲ ਨੇ ਭਾਜਪਾ ਤੇ ਕਾਂਗਰਸ ‘ਤੇ ਪੈਸੇ ਵੰਡਣ ਦਾ ਵੀ ਇਲਜ਼ਾਮ ਲਗਾਇਆ।

468 ad