ਕਾਂਗਰਸ ਫਿਰਕੂ ਤਾਕਤਾਂ ਨੂੰ ਰੋਕਣ ‘ਤੇ ਦ੍ਰਿੜ

ਕਾਂਗਰਸ ਫਿਰਕੂ ਤਾਕਤਾਂ ਨੂੰ ਰੋਕਣ 'ਤੇ ਦ੍ਰਿੜ

ਕਾਂਗਰਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਇਕ ਵਿਅਕਤੀ ਕੇਂਦਰਤ ਫਿਰਕੂ ਤਾਕਤਾਂ ਨੂੰ ਰੋਕਣ ਦੇ ਲਈ ਦ੍ਰਿੜ ਹੈ। ਪਾਰਟੀ ਨੇ ਉਨ੍ਹਾਂ ਅਟਕਲਾਂ ਨੂੰ ਇਕ ਤਰ੍ਹਾਂ ਰੱਦ ਕਰ ਦਿੱਤਾ ਕਿ ਰਾਹੁਲ ਗਾਂਧੀ ਗਠਜੋੜ ਸਰਕਾਰ ਬਣਾਉਣ ਦੀ ਬਜਾਏ ਇਹ ਪਸੰਦ ਕਰਨਗੇ ਕਿ ਪਾਰਟੀ ਵਿਰੋਧ ‘ਚ ਬੈਠੇ। ਪਾਰਟੀ ਬੁਲਾਰੇ ਆਨੰਦ ਸ਼ਰਮਾ ਨੇ ਕਿਹਾ ਕਿ ਸਵਾਲ ਕਾਲਪਨਿਕ ਹੈ। 16 ਮਈ ਨੂੰ ਜਦੋਂ ਚੋਣਾਂ ਦੇ ਨਤੀਜੇ ਆਉਣਗੇ ਤਾਂ ਗਿਣਤੀ ਦਾ ਪਤਾ ਲਗੇਗਾ। ਇਕ ਵਿਅਕਤੀ ਦੇ ਰੂਪ ‘ਚ ਵੱਧ ਰਹੀਆਂ ਫਿਰਕੂ ਤਾਕਤਾਂ ਨੂੰ ਰੋਕਣ ਦੇ ਲਈ ਕਾਂਗਰਸ ਦ੍ਰਿੜ ਹੈ। ਸ਼ਰਮਾ ਤੋਂ ਇਹ ਪੁੱਛਿਆ ਗਿਆ ਸੀ ਕਿ ਚੋਣ ਸਰਵੇਖਣਾਂ ‘ਚ ਕਾਂਗਰਸ ਦੇ ਪਿਛੜਨ ਦੇ ਅਨੁਮਾਨਾਂ ਦੇ ਨਾਲ ਕੀ ਕਾਂਗਰਸ ਹੁਣ ਲੋਕ ਸਭਾ ਚੋਣਾਂ ਤੋਂ ਬਾਅਦ ਵਿਰੋਧ ‘ਚ ਬੈਠਣ ਦੇ ਲਈ ਆਪਣੇ ਆਪ ਨੂੰ ਤਿਆਰ ਕਰ ਰਹੀ ਹੈ। ਸ਼ਰਮਾ ਨੇ ਕਿਹਾ ਕਿ ਭਾਜਪਾ ਅਤੇ ਆਰ. ਐਸ. ਐਸ. ਨੇ ਇਸ ਚੋਣਾਂ ‘ਚ ਕਾਫੀ ਵਸੀਲੇ ਕੀਤੇ ਹਨ ਅਤੇ ਵਿਅਕਤੀ ਪੂਜਾ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਉਨ੍ਹਾਂ ਚੋਣ ਸਰਵੇਖਣਾਂ ਨੂੰ ਮਨਘੜਤ ਦੱਸਿਆ ਜਿਸ ‘ਚ ਇਹ ਦਿਖਾਇਆ ਗਿਆ ਹੈ ਕਿ ਕਾਂਗਰਸ ਚੰਗਾ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 2004 ਅਤੇ 2009 ਦੀਆਂ ਲੋਕ ਸਭਾ ਚੋਣਾਂ ‘ਚ ਵੀ ਕਾਂਗਰਸ ਨੂੰ ਇਸੇ ਤਰ੍ਹਾਂ ਨਾਲ ਪੇਸ਼ ਕੀਤਾ ਗਿਆ ਸੀ ਪਰ ਚੋਣ ਨਤੀਜੇ ਕੁਝ ਵੱਖਰੇ ਹੀ ਰਹੇ ਸਨ।

468 ad