ਕਾਂਗਰਸ ਨੇ ਕੀਤੀ ਮੋਦੀ ਦੇ ਖਿਲਾਫ ਐਫ. ਆਈ. ਆਰ

ਕਾਂਗਰਸ ਨੇ ਕੀਤੀ ਮੋਦੀ ਦੇ ਖਿਲਾਫ ਐਫ. ਆਈ. ਆਰ

ਕਾਂਗਰਸ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਾਵਰ ਨਰਿੰਦਰ ਮੋਦੀ ਦੀ ਫੈਜ਼ਾਬਾਦ ਦੀ ਰੈਲੀ ‘ਚ ਮੰਚ ‘ਤੇ ਮੂਕੁਟ ਪਾ ਕੇ ਆਉਣ ਅਤੇ ਭਗਵਾਨ ਰਾਮ ਦੀ ਫੋਟੋ ਲਗਾਉਣ ਨੂੰ ਚੋਣਾਂ ‘ਚ ਧਰਮ ਦਾ ਇਸਤੇਮਾਲ ਕਰਨ ਅਤੇ ਭਾਜਪਾ ਦੀ ਮਾਨਤਾ ਰੱਦ ਕਰਨ ਦੀ ਮੰਗ ਕੀਤੀ ਹੈ। ਕਾਂਗਰਸ ਦੇ ਖਜ਼ਾਨਚੀ ਮੋਤੀ ਲਾਲ ਵੋਰਾ, ਕਾਂਗਰਸ ਪ੍ਰਧਾਨ ਦੇ ਰਾਜਨੀਤਿਕ ਸਕੱਤਰ ਅਹਿਮਦ ਪਟੇਲ, ਕੇਂਦਰੀ ਕਾਨੂੰਨ ਮੰਤਰੀ ਕਪਿਲ ਸਿੱਬਲ ਅਤੇ ਪਾਰਟੀ ਦੇ ਲੀਗਲ ਸੈੱਲ ਦੇ ਮੁਕੀ ਕੇ. ਸੀ. ਮਿੱਤਲ ਨੇ ਸੋਮਵਾਰ ਨੂੰ ਚੋਣ ਕਮਿਸ਼ਨ ਜਾ ਕੇ ਇਸ ਬਾਰੇ ਪੱਤਰ ਸੌਂਪਿਆ। ਮਿੱਤਲ ਨੇ ਇਸ ਪੱਤਰ ‘ਚ ਕਿਹਾ ਕਿ ਮੋਦੀ ਦੀ ਅੱਜ ਦੁਪਹਿਰ ਫੈਜ਼ਾਬਾਦ ਦੀ ਰੈਲੀ ‘ਚ ਭਗਵਾਨ ਰਾਮ ਦੀ ਤਸਵੀਰ ਇਸ ਤਰ੍ਹਾਂ ਲਗਾਈ ਗਈ ਸੀ ਕਿ ਕੈਮਰਿਆਂ ‘ਚ ਭਗਵਾਨ ਦਾ ਮੂਕੁਲ ਮੋਦੀ ਦੇ ਸਿਰ ‘ਤੇ ਲਗਾ ਪ੍ਰਤੀਤ ਹੋ ਰਿਹਾ ਸੀ। ਪੱਤਰ ‘ਚ ਕਿਹਾ ਕਿ ਇਹ ਸਾਫ ਤੌਰ ‘ਤੇ ਧਰਮ ਦੇ ਆਧਾਰ ‘ਤੇ ਮੋਦੀ ਸਮੇਤ ਭਾਜਪਾ ਉਮੀਦਵਾਰਾਂ ਦੇ ਲਈ ਵੋਟ ਮੰਗਣ ਦਾ ਮਾਮਲਾ ਹੈ ਕਿਉਂਕਿ ਇਸ ਰੈਲੀ ਦਾ ਵਾਰਾਣਸੀ ਸਮੇਤ ਸਾਰੇ ਸਥਾਨਾਂ ‘ਤੇ ਪ੍ਰਸਾਰਣ ਹੋਇਆ ਹੈ। ਇਹ ਘਟਨਾ ਆਦਰਸ਼ ਚੋਣ ਜ਼ਾਬਤਾ ਦਾ ਉਲੰਘਣ ਹੈ ਅਤੇ ਮੋਦੀ ਸਮੇਤ ਭਾਜਪਾ ਦੇ ਸਾਰੇ ਜ਼ਿੰਮੇਵਾਰ ਨੇਤਾਵਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਪੱਤਰ ‘ਚ ਮੋਦੀ ਅਤੇ ਹੋਰ ਭਾਜਪਾ ਨੇਤਾਵਾਂ ਦੇ ਵਿਰੁੱਧ ਐਫ. ਆਈ. ਆਰ. ਦਰਜ ਕੀਤੇ ਜਾਣ ਅਤੇ ਭਾਜਪਾ ਦੀ ਮਾਨਤਾ ਰੱਦ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। ਕਾਂਗਰਸ ਨੇ ਮੋਦੀ ਵਲੋਂ ਕੁਝ ਸਮਾਂ ਪਹਿਲਾਂ ਹੀ ਚੋਣ ਕਮਿਸ਼ਨ ਦੇ ਬਾਰੇ ‘ਚ ਕੀਤੀਆਂ ਗਈਆਂ ਟਿੱਪਣੀਆਂ ਵੱਲ ਧਿਆਨ ਦਿੰਦੇ ਹੋਏ ਕਮਿਸ਼ਨ ਨੂੰ ਇਸ ‘ਤੇ ਵੀ ਰੋਕ ਲਗਾਉਣ ਦੀ ਅਪੀਲ ਕੀਤੀ ਹੈ।

468 ad