ਕਾਂਗਰਸ ਨੇ ਆਮ ਆਦਮੀ ਪਾਰਟੀ ‘ਤੇ ਬੋਲਿਆ ਹਮਲਾ

ਕਾਂਗਰਸ ਨੇ ਆਮ ਆਦਮੀ ਪਾਰਟੀ 'ਤੇ ਬੋਲਿਆ ਹਮਲਾ

ਪੰਜਾਬ ਦੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ‘ਤੇ ਅੱਜ ਸਿਆਸੀ ਹਮਲਾ ਬੋਲਦੇ ਹੋਏ ਕਿਹਾ ਕਿ ਇਸ ਦੇ ਮੁਖੀ ਅਰਵਿੰਦ ਕੇਜਰੀਵਾਲ ਇਕ ਨਿਰਾਸ਼  ਅਰਾਜਕਤਾਵਾਦੀ ਵਿਅਕਤੀ ਹਨ, ਜੋ ਸਿਆਸਤ ਵਿਚ ਆਪਣੀ ਇੱਛਾ ਅਤੇ ਰਸਤਾ ਗੁਆ ਚੁੱਕੇ ਹਨ। 
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ  ਪਟਿਆਲਾ ਅਤੇ ਤਲਵੰਡੀ ਸਾਬੋ ਉਪ ਚੋਣ ਵਿਚ ਭਾਵੇਂ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਹੋਏ ਹਨ ਪਰ ਇਸ ਨਾਲ ਉਸ ਨੂੰ ਕੋਈ ਲਾਭ ਮਿਲਣ ਵਾਲਾ ਨਹੀਂ ਹੈ। ਲੋਕਸਭਾ ਚੋਣਾਂ ਵਿਚ ਭਾਵੇਂ ਤੁਹਾਨੂੰ ਵੋਟਾਂ ਮਿਲ ਗਈਆਂ ਸਨ ਪਰ ਹੁਣ ਲੋਕ ਸਮਝ ਗਏ ਹਨ ਕਿ ਕਾਂਗਰਸ ਨੂੰ ਜਿਤਾਉਣਾ ਹੀ ਪੰਜਾਬ ਦੇ ਹਿੱਤ ਵਿਚ ਹੈ।  
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ  ਕੇਜਰੀਵਾਲ ਨੂੰ ਦਿੱਲੀ ਵਿਚ ਲੋਕਾਂ ਨੇ ਇਕ ਮੌਕਾ ਦਿੱਤਾ ਸੀ ਪਰ ਉਹ ਉਨ੍ਹਾਂ ਦੀਆਂ ਆਸਾਂ ‘ਤੇ ਪੂਰੇ ਨਹੀਂ ਉਤਰੇ। ਹੁਣ ਉਹ ਨਿਰਾਸ਼ਾ ਵਿਚ ਸਿਆਸਤ ਵਿਚ ਬਣੇ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ। 
ਸਾਬਕਾ ਮੁਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਨੇ ਦੇਸ਼ ਵਿਚ ਜ਼ਿਆਦਾਤਰ ਸੀਟਾਂ ‘ਤੇ ਆਪਣੀਆਂ ਜ਼ਮਾਨਤਾਂ ਜ਼ਬਤ ਕਰਵਾਈਆਂ ਹਨ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਵਿਚ ਮੁਖ ਮੰਤਰੀ ਬਣਨ ਦੇ ਬਾਅਦ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਵਲ ਧਿਆਨ ਨਹੀਂ ਦਿੱਤਾ। ਉਨ੍ਹਾਂ ਨੇ ਕਿਹਾ ਕਿ ਝੂਠ ਬੋਲਣਾ ਕੇਜਰੀਵਾਲ ਦੀ ਆਦਤ ਹੈ। ਉਹ ਮਾਣਹਾਨੀ ਦੇ ਮਾਮਲੇ ਵਿਚ ਵੀ ਤਿਹਾੜ ਜੇਲ ਜਾ ਚੁੱਕੇ ਹਨ। ਇਸ ਆਦਮੀ ਦੇ ਦੋਹਰੇ ਚਰਿੱਤਰ ਦਾ ਇਸੇ ਤੋਂ ਪਤਾ ਲੱਗਦਾ ਹੈ ਕਿ ਪਹਿਲਾਂ ਕੇਜਰੀਵਾਲ ਨੇ ਜ਼ਮਾਨਤ ਨਾ ਭਰਨ ਦੀਆਂ   ਫੜ੍ਹਾਂ ਮਾਰੀਆਂ ਸਨ ਅਤੇ ਜੇਲ ਚਲੇ ਗਏ ਪਰ ਕੁਝ ਦਿਨ ਬਾਅਦ ਤਿਹਾੜ ਜੇਲ ਤੋਂ ਬਾਹਰ ਆਉਣ ਲਈ ਉਸੇ ਅਦਾਲਤ ਨੂੰ ਜ਼ਮਾਨਤ ਦੇਣ ਦੀ ਅਪੀਲ ਕਰ ਦਿੱਤੀ।  ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਪਟਿਆਲਾ ਉਪ ਚੋਣ ਵਿਚ ਪ੍ਰਨੀਤ ਕੌਰ ਭਾਰੀ ਬਹੁਮਤ ਨਾਲ ਜੇਤੂ ਰਹੇਗੀ ਅਤੇ ਅਕਾਲੀ ਦਲ ਅਤੇ ਆਪ ਦੋਵਾਂ ਨੂੰ ਯਕੀਨੀ ਹਕੀਕਤ ਦਾ ਪਤਾ ਲੱਗ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ‘ਆਪ’  ਨੇਤਾ ਇਕ ਵਾਰ ਤਾਂ ਲੋਕਾਂ ਨੂੰ ਗੁੰਮਰਾਹ ਕਰ ਸਕਦੇ ਹਨ ਪਰ ਹਰ ਵਾਰ ਨਹੀਂ। ਉਨ੍ਹਾਂ ਨੇ ਕੇਜਰੀਵਾਲ ਨੂੰ ਕਿਹਾ ਕਿ ਉਹ ਬੋਲਦੇ ਸਮੇਂ ਆਪਣੀ ਜ਼ੁਬਾਨ ‘ਤੇ ਲਗਾਮ ਰੱਖਣ ਨਹੀਂ ਤਾਂ ਉਨ੍ਹਾਂ ਨੂੰ ਇਕ ਵਾਰ ਫਿਰ ਤੋਂ ਅਪਰਾਧਿਕ ਮਾਣਹਾਨੀ ਦਾ ਸਾਹਮਣਾ ਕਰਕੇ ਜੇਲ ਜਾਣਾ ਪਵੇਗਾ।

468 ad