ਕਾਂਗਰਸ ਨੂੰ ਵੋਟ ਪਾਣ ਕਾਰਣ ਸਰਪੰਚ ਨੇ ਰਾਸ਼ਣ ਡਿਪੂ ਤੋਂ ਭਜਾਏ ਨੀਲਾ ਕਾਰਡ ਧਾਰਕ

dipu

ਅੰਮ੍ਰਿਤਸਰ- ਲੋਕ ਸਭਾ ਦੀਆਂ ਚੋਣਾਂ ਨੂੰ ਲੈਕੇ ਪੈਣ ਵਾਲੀਆਂ ਵੋਟਾਂ ਲਈ ਭਲੇ ਹੀ ਹਿੰਦੁਸਤਾਨ ਸਰਕਾਰ ਦੇ ਚੋਣ ਕਮਿਸ਼ਨ ਨੇ ਇਹ ਪ੍ਰਚਾਰਨ ਤੇ ਕਰੋੜਾਂ ਰੁਪਏ ਖਰਚ ਦਿੱਤੇ ਹੋਣ ਕਿ ‘ਵੋਟ ਪਾਣਾ ਤੁਹਾਡਾ ਹੱਕ ਹੈ’,ਬਿਨ੍ਹਾਂ ਕਿਸੇ ਭੈਅ ਦੇ ਵੋਟ ਪਾਉ’ ਲੇਕਿਨ ਅੰਮ੍ਰਿਤਸਰ ਵਿੱਚ ਸੱਤਾਧਾਰੀ ਪਾਰਟੀ ਨੂੰ ਵੋਟ ਨਾ ਪਾਣ ਦੇ ਨਤੀਜੇ ਸਾਹਮਣੇ ਆਣੇ ਸ਼ੁਰੂ ਹੋ ਗਏ ਹਨ।ਵਿਧਾਨ ਸਭਾ ਹਲਕਾ ਅਟਾਰੀ ਦੇ ਪਿੰਡ ਭਗਤੂਪੁਰਾ ਵਿਖੇ ਅੱਜ ਸਵੇਰੇ ਉਸ ਵੇਲੇ ਹਾਲਾਤ ਨਾਜੁਕ ਹੋ ਗਏ ਜਦ ਪਿੰਡ ਦੇ ਹੀ ਅਕਾਲੀ ਸਰਪੰਚ ਨੇ ਸਰਕਾਰੀ ਰਾਸ਼ਨ ਡਿੱਪੂ ਤੋਂ ਕਣਕ ਲੈਣ ਆਏ ਨੀਲਾ ਕਾਰਡ ਧਾਰਕਾਂ ਨੂੰ ਇਹ ਕਹਿ ਕੇ ਭਜਾ ਦਿੱਤਾ ਕਿ ਉਨ੍ਹਾਂ ਨੇ ਵੋਟ ਤਾਂ ਕਾਂਗਰਸ ਨੂੰ ਪਾਈ ਹੈ ,ਨੀਲੇ ਕਾਰਡ ਸ੍ਰ ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਬਣਵਾਏ ਹਨ,ਫਿਰ ਰਾਸ਼ਣ ਕਾਹਦਾ।ਕਾਹਲੀ ਨਾਲ ਬੁਲਾਈ ਪ੍ਰੈਸ ਨੂੰ ਪਿੰਡ ਦੇ ਮਜਹਬੀ ਭਾਈਚਾਰੇ ਨਾਲ ਸਬੰਧਤ ਰਣਜੀਤ ਸਿੰਘ ,ਸੁਰਜੀਤ ਸਿੰਘ ,ਸਤਨਾਮ ਸਿੰਘ ,ਮਹਿਲਾ ਮੁਖੀ ਗੁਰਪ੍ਰੀਤ ਕੌਰ ,ਜਗੀਰ ਸਿੰਘ ,ਹਜੂਰਾ ਸਿੰਘ ,ਲਖਬੀਰ ਸਿੰਘ ,ਬਲਜਿੰਦਰ ਸਿੰਘ ,ਉਜਾਗਰ ਸਿੰਘ ,ਗੁਰਮੀ ਤਸਿੰਘ ,ਵਜੀਰ ਸਿੰਘ ਟੋਨੀ ,ਸਵਿੰਦਰ ਸਿੰਘ ,ਮੇਹਰ ਸਿੰਘ ਮੈਂਬਰ ਪੰਚਾਇਤ ,ਜਤਿੰਦਰ ਸਿੰਘ ਜਗੀਰ ਕੌਰ ,ਰਾਜ ਕੌਰ ,ਚਰਨਜੀਤ ਕੌਰ,ਨਰਿੰਜਨ ਸਿੰਘ ਆਦਿ ਨੇ ਦੋਸ਼ ਲਾਇਆ ਕਿ ਪਿੰਡ ਦੇ ਰਾਸ਼ਨ ਡਿਪੂ ਹੋਲਡਰ ਜਤਿੰਦਰ ਸਿੰਘ ਜੰਡਿਆਲਾ ਨੇ ਸਵੇਰੇ ਹੀ ਅਵਾਜ ਲਗਾਈ ਸੀ ਕਿ ਨੀਲਾ ਕਾਰਡ ਹੋਲਡਰ ਆਕੇ ਆਪਣੇ ਹਿੱਸੇ ਦੀ ਕਣਕ ਲੈ ਜਾਣ । ਉਨ੍ਹਾਂ ਦੱਸਿਆ ਕਿ ਜਿਉਂ ਹੀ ਉਹ ਡਿੱਪੂ ਤੇ ਇਕੱਤਰ ਹੋਏ ਤਾਂ ਅਕਾਲੀ ਸਰਪੰਚ ਨੇ ਉਨ੍ਹਾਂ ਨੂੰ ਜਾਤੀ ਸੂਚਕ ਗਾਲਾਂ ਕੱਢ ਕੇ ਰਾਸ਼ਨ ਨਹੀ ਲੈਣ ਦਿੱਤਾ ਕਿਉਂਕਿ ਉਨ੍ਹਾਂ ਨੇ ਕਾਂਗਰਸ ਨੂੰ ਵੋਟ ਪਾਈ ਹੈ ।ਪਿੰਡ ਦੇ ਇਕ ਹੋਰ ਨੌਜੁਆਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਤਾਂ ਨੇੜਲੇ ਹੀ ਇੱਕ ਘਰ ਵਿੱਚ ਚਲ ਰਹੀ ਉਸਾਰੀ ਲਈ ਸਰੀਆ ਆਦਿ ਦਾ ਹਿਸਾਬ ਕਰ ਰਹੇ ਸਨ ਜਦਕਿ ਰਣਜੀਤ ਸਿੰਘ ਨੇ ਉਸਨੂੰ ਬਹੁਤ ਹੀ ਗੰਦੀਆਂ ਤੇ ਜਾਤੀ ਸੂਚਕ ਗਾਲ੍ਹਾਂ ਕੱਢੀਆਂ।ਪਿੰਡ ਦੇ ਇਕ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਗੋਰਾ ਨੇ ਤੁਰੰਤ ਮੌਕੇ ਤੇ ਪੁਜਕੇ ਐਸ.ਸੀ./ਬੀਸੀ ਕਮਸ਼ਿਨ ਦੇ ਵਾਈਸ ਚੇਅਰਮੈਨ ਡਾ:ਰਾਜਕੁਮਾਰ ਵੇਰਕਾ ,ਪੁਲਿਸ ਮੁਖੀ ਅੰਮ੍ਰਿਤਸਰ ਦਿਹਾਤੀ ਤੇ ਪੁਸਿਲ ਚੌਕੀ ਦੋਬੁਰਜੀ ਨੂੰ ਟੈਲੀਫੂਨ ਕੀਤੇ । ਮੌਕੇ ਤੇ ਪੁਜੇ ਏ.ਐਸ. ਆਈ.ਸਵਿੰਦਰ ਪਾਲ ਸਿੰਘ ਨੇ ਪਿੰਡ ਵਾਸੀਆਂ ਦੀ ਲਿਖਤੀ ਸ਼ਿਕਾਇਤ ਲੈਂਦਿਆਂ ਯਕੀਨ ਦਿਵਾਇਆ ਕਿ ਉਹ ਯੋਗ ਕਾਰਵਾਈ ਕਰਨਗੇ ।ਪਿੰਡ ਦੇ ਇਨ੍ਹਾਂ ਗਰੀਬ ਪ੍ਰੀਵਾਰਾਂ ਨੇ ਰੋਸ ਜਿਤਾਇਆ ਕਿ ਜੇਕਰ ਸਰਕਾਰ ਕਿਸੇ ਨੂੰ ਅਜਾਦਾਨਾ ਵੋਟ ਪਾਣ ਦਾ ਹੱਕ ਹੀ ਨਹੀ ਦਿਵਾ ਸਕਦੀ ਤਾਂ ਪ੍ਰਚਾਰ ਲਈ ਕਰੋੜਾਂ ਰੁਪਏ ਕਿਉਂ ਖਰਚਦੀ ਹੈ । ਉਨ੍ਹਾਂ ਇਹ ਵੀ ਤਾੜਨਾ ਕੀਤੀ ਕਿ ਜੇਕਰ ਉਨ੍ਹਾਂ ਨੁੰ ਸਰਪੰਚ ਨਾ ਮਿਲਿਆ ਤਾਂ ਉਹ ਅਕਾਲੀ ਸਰਕਾਰ ਖਿਲਾਫ ਰੋਸ ਧਰਨਾ ਦੇਣ ਤੋਂ ਵੀ ਪਿੱਛੇ ਨਹੀ ਹਟੱਣਗੇ ।ਪਿੰਡ ਭਗਤੁਪੁਰਾ ਦੇ ਸਰਪੰਚ ਰਣਜੀਤ ਸਿੰਘ ਰਾਣਾ ਜੋਕਿ ਅਕਾਲੀ ਮੰਤਰੀ ਸ੍ਰ ਗੁਲਜਾਰ ਸਿੰਘ ਰਣੀਕੇ ਦੇ ਕਰੀਬੀ ਦੱਸੇ ਜਾਂਦੇ ਹਨ ,ਨਾਲ ਉਨ੍ਹਾਂ ਦੇ ਮੋਬਾਇਲ 8725950055 ਤੇ ਸੰਪਰਕ ਕਰਨਾ ਚਾਹਿਆ ਤਾਂ ਕਿਸੇ ਨੇ ਵੀ ਫੋਨ ਸੁਨਣਾ ਜਰੂਰੀ ਨਹੀ ਸਮਝਿਆ।

468 ad