ਕਾਂਗਰਸ ਦੇ 38 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ

ਕਾਂਗਰਸ ਦੇ 38 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ

ਤਾਮਿਲਨਾਡੂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜ ਦੀਆਂ 39 ਸੀਟਾਂ ‘ਚੋਂ ਕਿਸੇ ‘ਤੇ ਵੀ ਜਿੱਤ ਹਾਸਿਲ ਨਾ ਕਰ ਸਕਣ ‘ਤੇ ਪਾਰਟੀ ਦੇ 38 ਉਮੀਦਵਾਰ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ ਹਨ। ਪਾਰਟੀ ਦੇ ਇਕਮਾਤਰ ਉਮੀਦਵਾਰ ਐਚ. ਵਸੰਤ ਕੁਮਾਰ ਕਨਿਆਕੁਮਾਰੀ ਜ਼ਿਲੇ ਤੋਂ ਆਪਣੀ ਜ਼ਮਾਨਤ ਰਾਸ਼ੀ ਬਚਾਉਣ ‘ਚ ਕਾਮਯਾਬ ਰਹੇ ਹਨ। ਕਨਿਆਕੁਮਾਰੀ ਤੋਂ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਪੀ. ਰਾਧਾਕ੍ਰਿਸ਼ਨ ਨੂੰ ਜਿੱਤ ਹਾਸਿਲ ਹੋਈ ਹੈ। ਰੋਚਕ ਗੱਲ ਇਹ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਰਾਜ ‘ਚ ਸਿਰਫ ਉਨ੍ਹਾਂ ਲਈ ਹੀ ਰੈਲੀ ਕੀਤੀ ਸੀ। ਰਾਮਨਾਥਪੁਰਮ ਤੋਂ ਉਮੀਦਵਾਰ ਰਹੇ ਸੁ. ਤਿਰੂਨਵੁੱਕਾਰਾਸਰ ਨੂੰ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਰੈਲੀ ਦੇ ਬਾਵਜੂਦ ਸਿਰਫ 62,160 ਵੋਟਾਂ ਮਿਲੀਆਂ ਹਨ। ਕਾਂਗਰਸ ਦੇ ਪੱਖ ‘ਚ ਰਾਜ ‘ਚ ਸਿਰਫ 4.3 ਫੀਸਦੀ ਵੋਟਰਾਂ ਨੇ ਵੋਟ ਪਾਈ ਹੈ।

468 ad