ਕਾਂਗਰਸ ਦੀ ਹਾਰ ਲਈ ਮੰਤਰੀ ਜ਼ਿੰਮੇਵਾਰ : ਰਾਜ ਬੱਬਰ

ਕਾਂਗਰਸ ਦੀ ਹਾਰ ਲਈ ਮੰਤਰੀ ਜ਼ਿੰਮੇਵਾਰ : ਰਾਜ ਬੱਬਰ

ਲੋਕਸਭਾ ਦੀਆਂ ਚੋਣਾਂ ‘ਚ ਮਿਲੀ ਹੁਣ ਤੱਕ ਦੀ ਸਭ ਤੋਂ ਮਾੜੀ ਹਾਰ ਪਿਛੋਂ ਕਾਂਗਰਸ ਅੰਦਰ ਇਕ-ਦੂਜੇ ‘ਤੇ ਦੋਸ਼ ਲਾਉਣ ਦਾ ਸਿਲਸਿਲਾ ਤੇਜ਼ ਹੋ ਗਿਆ ਹੈ। ਪਾਰਟੀ ਦੇ ਇਕ ਨੇਤਾ ਅਤੇ ਸਾਬਕਾ ਐੱਮ. ਪੀ. ਰਾਜ ਬੱਬਰ ਨੇ ਸਾਬਕਾ ਮੰਤਰੀਆਂ ਦੇ ਹੰਕਾਰ ਅਤੇ ਉਨ੍ਹਾਂ ਦੇ ਵਤੀਰੇ ਨੂੰ ਪਾਰਟੀ ਦੀ ਹਾਰ ਦਾ ਮੁੱਖ ਕਾਰਨ ਦੱਸਿਆ ਹੈ। ਰਾਜ ਬੱਬਰ ਨੇ ਸ਼ਨੀਵਾਰ ਇੱਥੇ ਕਿਹਾ ਕਿ ਹਾਰ ਲਈ ਸਭ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਪਰ ਨਾਲ ਹੀ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਪਾਰਟੀ ਨੂੰ ਮੁੜ ਤੋਂ ਸਥਾਪਤ ਕਰਨ ਲਈ ਸੋਨੀਆ ਅਤੇ ਰਾਹੁਲ ਨੂੰ ਪਹਿਲਾਂ ਤੋਂ ਵੱਧ ਹਿਮਾਇਤ ਦੀ ਲੋੜ ਹੈ।
ਰਾਜ ਬੱਬਰ ਜਗਮੀਤ ਬਰਾੜ ਵਲੋਂ ਸ਼ੁੱਕਰਵਾਰ ਕੀਤੀ ਗਈ ਟਿੱਪਣੀ ਸਬੰਧੀ ਬੋਲ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਇਕ ਦੂਜੇ ‘ਤੇ ਦੋਸ਼ ਲਾਉਣ ਦਾ ਸਿਲਸਿਲਾ ਬੰਦ ਹੋਣਾ ਚਾਹੀਦਾ ਹੈ। ਬਰਾੜ ਨੇ ਜੋ ਕੁਝ ਕਿਹਾ ਹੈ ਉਸ ਬਾਰੇ  ਦੋ ਰਾਵਾਂ ਨਹੀਂ ਹਨ। ਇਹ ਸਭ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।

468 ad