ਕਾਂਗਰਸ ਦੀਆਂ ਗਲਤੀਆਂ ਦੀ ਦੇਣ ਹੈ ਮੋਦੀ : ਸਪਾ

ਕਾਂਗਰਸ ਦੀਆਂ ਗਲਤੀਆਂ ਦੀ ਦੇਣ ਹੈ ਮੋਦੀ : ਸਪਾ

ਸਮਾਜਵਾਦੀ ਪਾਰਟੀ (ਸਪਾ) ਨੇ ਕਿਹਾ ਹੈ ਕਿ ਸਪਾ ਵਿਕਾਸ ਅਤੇ ਧਰਮਨਿਰਪੱਖਤਾ ਦੀ ਰਾਜਨੀਤੀ ਦੇ ਲਈ ਪ੍ਰਤੀਬੱਧ ਹੈ। ਪਾਰਟੀ ਬੁਲਾਰੇ ਰਜਿੰਦਰ ਚੌਧਰੀ ਨੇ ਕਿਹਾ ਕਿ ਪਾਰਟੀ ਦਾ ਕੁਝ ਮਤ ਹੈ ਕਿ ਲੋਕ ਸਭਾ ਚੋਣਾਂ ‘ਚ ਭਾਜਪਾ ਦੀ ਜਿੱਤ ਨਹੀਂ ਹੋਈ ਹੈ, ਇਹ ਕਾਂਗਰਸ ਤੋਂ ਅੱਕ ਚੁੱਕੀ ਜਨਤਾ ਦੀਆਂ ਸਮੱਸਿਆਵਾਂ ਦੇ ਹਲ ਦੇ ਲਈ ਜਨਾਦੇਸ਼ ਹੈ। ਭਾਜਪਾ ਨੂੰ ਜਨਤਾ ਦਾ ਨਵਾਂ ਰੁਝਾਨ ਸਮਝ ਕੇ ਕੇਂਦਰ ‘ਚ ਜਨਹਿਤ ਦੀਆਂ ਨਿਤੀਆਂ ਨੂੰ ਅਮਲ ‘ਚ ਲਿਆਉਣ ਅਤੇ ਰਾਸ਼ਟਰ ਦੇ ਮਾਨ-ਸਨਮਾਨ ਦੀ ਸੁਰੱਖਿਆ ਦੇ ਲਈ ਪ੍ਰਤੀਬੱਧ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ‘ਚ ਲੋਕ ਸਭਾ ਚੋਣ ਨਤੀਜਿਆਂ ‘ਚ ਸਮਾਜਵਾਦੀ ਪਾਰਟੀ ਦੀ ਸਥਿਤੀ ਕਾਂਗਰਸ ਅਤੇ ਬਸਪਾ ਵਰਗੀਆਂ ਪਾਰਟੀਆਂ ਦੇ ਮੁਕਾਬਲੇ ਬਿਹਤਰ ਰਹੀ ਹੈ। ਕਾਂਗਰਸ ਨੂੰ 2009 ‘ਚ 18.25 ਫੀਸਦੀ ਮਤ ਮਿਲੇ ਸਨ ਜਦੋਂਕਿ 2014 ‘ਚ 07.50 ਫੀਸਦੀ ਅਤੇ ਬਸਪਾ ਨੂੰ 2009 ‘ਚ 27.42 ਅਤੇ 2014 ‘ਚ 19.60 ਫੀਸਦੀ ਮਤ ਮਿਲੇ ਹਨ। ਸਮਾਜਵਾਦੀ ਪਾਰਟੀ ਨੂੰ ਲੋਕ ਸਭਾ ਚੋਣਾਂ 2014 ‘ਚ 22.26 ਫੀਸਦੀ ਮਤ ਮਿਲੇ ਹਨ ਜਦੋਂ ਕਿ 2009 ‘ਚ ਉਸ ਦਾ ਫੀਸਦੀ 23.26 ਸੀ। ਸਪੱਸ਼ਟ ਹੈ ਕਿ ਸਪਾ ਦੇ ਪ੍ਰਤੀ ਸਮਾਜ ਦੇ ਹਰ ਵਰਗ ‘ਚ ਵਿਸ਼ਵਾਸ ਦੀ ਭਾਵਨਾ ਹੈ। ਇਸ ਦੇ ਨਾਲ ਹੀ ਸਮਾਜਵਾਦੀ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਜਨਤਾ ਨੂੰ ਫਾਇਦਾ ਹੋਇਆ ਹੈ। ਉੱਤਰ ਪ੍ਰਦੇਸ਼ ‘ਚ ਅਖਿਲੇਸ਼ ਯਾਦਵ ਦੇ ਕੁਸ਼ਲ ਰਾਜ ਤੋਂ ਜਨਤਾ ਸੰਤੁਸ਼ਟ ਹੈ।

468 ad