ਕਾਂਗਰਸ ਦਾ ਵਜੂਦ ਖਤਮ ਹੋ ਰਿਹਾ- ਬਾਦਲ

ਕਾਂਗਰਸ ਦਾ ਵਜੂਦ ਖਤਮ ਹੋ ਰਿਹਾ- ਬਾਦਲ (ਵੀਡੀਓ)

ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦਾ ਮੰਣਨਾ ਹੈ ਕਿ ਦੇਸ਼ ਦੇ ਨਾਲ-ਨਾਲ ਸੂਬੇ ‘ਚ ਵੀ ਕਾਂਗਰਸ ਦਾ ਵਜੂਦ ਖ਼ਤਮ ਹੁੰਦਾ ਜਾ ਰਿਹਾ ਹੈ। ਕਾਂਗਰਸ ‘ਚ ਗੁੱਟਬਾਜ਼ੀ ਦਾ ਮਖੌਲ ਉੜਾਦਿਆਂ ਬਾਦਲ ਨੇ ਕਿਹਾ ਕਿ ਕੈਪਟਨ ਅਤੇ ਬਾਜਵਾ ਦੋਵੇਂ ਇਕ-ਦੂਜੇ ਤੋਂ ਅੱਡ ਚੱਲ ਰਹੇ ਹਨ। ਦੋਹਾਂ ਦੀ ਗੁੱਟਬਾਜ਼ੀ ਜ਼ਿਮਣੀ ਚੋਣਾਂ ‘ਚ ਵੀ ਸਾਫ ਨਜ਼ਰ ਆ ਰਹੀ ਹੈ। ਬਾਦਲ ਦਾ ਕਹਿਣਾ ਹੈ ਕਿ ਇਸ ਧੜੇਬਾਜ਼ੀ ਦੀ ਰਹੀ-ਸਹੀ ਕਸਰ ਜਗਮੀਤ ਬਰਾੜ ਨੇ ਕੱਢ ਦਿੱਤੀ ਹੈ। 
ਕੈਪਟਨ ਅਮਰਿੰਦਰ ਸਿੰਘ ਵਲੋਂ ਤਲਵੰਡੀ ਸਾਬੋ ਵਿਖੇ ਚੋਣ ਪ੍ਰਚਾਰ ਨਾ ਕਰਨ ਜਾਣ ਸੰਬੰਧੀ ਬਿਆਨ ਤੋਂ ਬਾਅਦ ਸੱਤਾਧਾਰੀ ਪਾਰਟੀ ਇਸ ਨੂੰ ਚੋਣਾਂ ਦੌਰਾਨ ਖੂਬ ਭਖਾ ਰਹੀ ਹੈ।

468 ad