ਕਾਂਗਰਸੀ ਸ਼ਾਮ ਨੂੰ ਟੱਲੀ ਹੋ ਜਾਂਦੇ ਹਨ- ਸੁਖਬੀਰ

ਬਠਿੰਡਾ- ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਦਾ ਮਜ਼ਾਕ ਉਡਾਂਦਿਆ ਕਿਹਾ ਹੈ ਕਿ ਇਸ ਦੇ ਨੇਤਾ ਸ਼ਾਮ ਪੈਂਦੇ ਹੀ ਨਸ਼ਾ ਕਰ ਲੈਂਦੇ ਹਨ। Sukhaਸੁਖਬੀਰ ਕਾਂਗਰਸ ਪ੍ਰਧਾਨ ਬਾਜਵਾ ਵਲੋਂ ਅਕਾਲੀਆਂ ‘ਤੇ ਨਸ਼ਾ ਵੰਡਣ ਦੇ ਇਲਜ਼ਾਮਾਂ ਦਾ ਬਠਿੰਡਾ ‘ਚ ਜਵਾਬ ਦੇ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਨਸ਼ਾ ਕਰਨ ਵਾਲਿਆਂ ਨੂੰ ਹੀ ਸਿਰਫ ਅਜਿਹੇ ਇਲਜ਼ਾਮ ਲਗਾਉਣੇ ਆਉਂਦੇ ਹਨ।
ਪੰਜਾਬ ‘ਚ ਨਸ਼ੇ ਨੂੰ ਲੈ ਕੇ ਬਾਜ਼ਵਾ ਵਲੋਂ ਲਗਾਤਾਰ ਅਕਾਲੀ ਦਲ ‘ਤੇ ਹਮਲੇ ਬੋਲੇ ਜਾ ਰਹੇ ਹਨ। ਸੁਖਬੀਰ ਵਲੋਂ ਹੁਣ ਇਹ ਬਿਆਨ ਜਾਰੀ ਕਰਕੇ ਸਿਆਸੀ ਬਿਆਨਬਾਜ਼ੀ ਨੂੰ ਹੋਰ ਹਵਾ ਦੇ ਦਿੱਤੀ ਗਈ ਹੈ।

468 ad