ਕਹਾਣੀਕਾਰ ਜਰਨੈਲ ਸਿੰਘ ਗਰਚਾ ਨਹੀਂ ਰਹੇ

ਟੋਰਾਂਟੋ (ਹੀਰਾ ਰੰਧਾਵਾ)—ਸਾਹਿਤਕ ਹਲਕਿਆਂ ਵਿਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਟੋਰਾਂਟੋ ਖੇਤਰ ਵਿਚ ਰਹਿ ਰਹੇ ਪੰਜਾਬੀ Garchaਕਹਾਣੀਕਾਰ ਜਰਨੈਲ ਸਿੰਘ ਗਰਚਾ ਕੁਝ ਸਮਾਂ ਕੈਂਸਰ ਦਾ ਮੁਕਾਬਲਾ ਕਰਦੇ ਰਹਿਣ ਤੋਂ ਬਾਅਦ ਸਦੀਵੀ ਅਲਵਿਦਾ ਕਹਿ ਗਏ ਹਨ। ਉਹ ਸਾਰੀ ਉਮਰ ਅਧਿਆਪਨ ਨਾਲ ਜੁੜੇ ਰਹੇ, ਰਾਮ ਸਰੂਪ ਅਣਖੀ ਦੇ ਬੜੇ ਹੀ ਕਰੀਬੀ ਦੋਸਤ ਅਤੇ ਰਿਟਾਇਰਮੈਂਟ ਤੋਂ ਬਾਅਦ ਕੈਨੇਡਾ ਆ ਕੇ ਵਸੇ ਇਸ ਕਹਾਣੀਕਾਰ ਦੇ ਜੀਵਨ ਉੱਪਰ ਕੈਨੇਡਾ ਦਾ ਬਹੁਤ ਪ੍ਰਭਾਵ ਰਿਹਾ ਹੈ। ਕੈਨੇਡਾ ਦੀ ਜ਼ਿੰਦਗੀ ਤੋਂ ਪ੍ਰਭਾਵਤ ਹੋ ਕੇ ਉਹ ਕਹਾਣੀਕਾਰ ਬਣੇ ਸਨ। ਉਨ੍ਹਾਂ ਦਾ ਅੰਤਮ ਸੰਸਕਾਰ ਇਸ ਸ਼ੁੱਕਰਵਾਰ, 16 ਮਈ ਨੂੰ ਬਰੈਂਪਟਨ ਕਰੀਮੇਟੋਰੀਅਮ (31 ਬਰੈਮਵਿਨ, ਬਰੈਂਪਟਨ) ਵਿਖੇ ਸਵੇਰੇ 11 ਤੋਂ 1 ਵਜੇ ਤੱਕ ਕੀਤਾ ਜਾਵੇਗਾ ਅਤੇ ਬਾਅਦ ਵਿਚ ਗੁਰਦੁਆਰਾ ਸਿੱਖ ਸੰਗਤ ਵਿਚ ਅਰਦਾਸ ਹੋਵੇਗੀ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਬੇਟੇ ਹਰਪ੍ਰੀਤ ਗਰਚਾ ਨਾਲ (905) 455-6013(905) 455-6013 ਜਾਂ (647) 973-2087(647) 973-2087 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

468 ad