ਕਲਿੰਟਨ ਦੇ ਨਾਲ ਅਫੇਅਰ ਤੇ ਅਫਸੋਸ- ਮੋਨਿਕਾ ਲੇਵਿੰਸਕੀ

ਨਿਊਯਾਰਕ- ਵਾਈਟ ਹਾਊਸ ਦੀ ਈਟਰਨ ਰਹੀ ਮੋਨਿਕਾ ਲੇਵਿੰਸਕੀ ਨੇ ਮੀਡੀਆ ਵਿਚ ਹੁਣ ਆਪਣੀ ਚੁੱਪ ਤੋੜ ਦਿੱਤੀ ਹੈ। ਮੋਨਿਕਾ ਦੇ ਨਾਲ ਅਫੇਅਰ ਦੇ ਕਾਰਨ ਤਤਕਾਲੀ Monika Levinscy1ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਨੂੰ ਮਹਾਂਦੋਸ਼ ਦਾ ਸਾਹਮਣਾ ਕਰਨਾ ਪਿਆ ਸੀ। ਵੈਨਿਟੀ ਫੇਅਰ ਮੈਗਜ਼ੀਨ ਵਿਚ ਪ੍ਰਕਾਸ਼ਿਤ ਇਕ ਲੇਖ ਵਿਚ ਮੋਨਿਕਾ ਲੇਵਿੰਸਕੀ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਅਫੇਅਰ ਉਤੇ ਅਫਸੋਸ ਹੈ। ਆਪਣੇ ਰਿਸ਼ਤੇ ਨੂੰ ਸਹਿਮਤੀ ਨਾਲ ਬਣਿਅ ਰਿਸ਼ਤਾ ਦੱਸਦੇ ਹੋਏ ਮੋਨਿਕਾ ਨੇ ਲਿਖਿਆ ਕਿ ਰਾਸ਼ਟਰਪਤੀ ਨੇ ਉਹਨਾਂ ਦਾ ਫਾਇਦਾ ਲਿਆ। 1998 ਵਿਚ ਮੋਨਿਕਾ ਲੇਵਿੰਸਕੀ ਦੇ ਨਾਲ ਅਫੇਅਰ ਨੂੰ ਮੁੱਦਾ ਬਣਾ ਕੇ ਬਿਲ ਕਲਿੰਟਨ ਨੂੰ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਾਉਣ ਵਿਚ ਰਿਪਬਲਿਕਨ ਪਾਰਟੀ ਨਾਕਾਮ ਹੋ ਗਈ ਸੀ।
ਪਰ ਹੁਣ ਜਦੋਂ ਬਿਲ ਕਲਿੰਟਨ ਦੀ ਪਤਨੀ ਹਿਲੇਰੀ ਕਲਿੰਟਨ 2016 ਵਿਚ ਰਾਸ਼ਟਰਪਤੀ ਦੇ ਅਹੁਦੇ ਦੇ ਦਾਅਵੇਦਾਰ ਦੀ ਦੌੜ ਵਿਚ ਹੈ, ਲੇਵਿੰਸਕੀ ਮਾਮਲੇ ਵਿਚ ਇਕ ਵਾਰ ਫਿਰ ਅਮਰੀਕੀ ਰਾਜਨੀਤਿਕ ਚਰਚਾ ਆਰੰਭ ਹੋ ਗਈ ਹੈ। ਸ਼ਾਇਦ ਇਸ ਕਰਕੇ ਵੀ ਕਿਉਂਕਿ ਰਿਪਬਲਿਕਨ ਹੁਣ ਇਸਨੂੰ ਹਿਲੇਰੀ ਦੇ ਖਿਲਾਫ ਇਸਤੇਮਾਲ ਕਰਨਾ ਚਾਹੁੰਦੇ ਹਨ।

468 ad