ਕਲਾਮ ਨੂੰ ਪ੍ਰਸਿੱਧ ਐਡਿਨਬਰਗ ਯੂਨੀਵਰਸਿਟੀ ਨੇ ਡਾਕਟ੍ਰੇਟ ਦੀ ਉਪਾਧੀ ਪ੍ਰਦਾਨ ਕੀਤੀ

ਲੰਡਨ- ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁੱਲ ਕਲਾਮ ਨੂੰ ਵਿਗਿਆਨ ਅਤੇ ਤਕਨੀਕੀ ਖੇਤਰ ‘ਚ ਯੋਗਦਾਨ ਲਈ ਪ੍ਰਸਿੱਧ Kalamਐਡਿਨਬਰਗ ਯੂਨੀਵਰਸਿਟੀ ਨੇ ਡਾਕਟ੍ਰੇਟ ਦੀ ਮਾਨਦ ਉਪਾਧੀ ਪ੍ਰਦਾਨ ਕੀਤੀ ਹੈ।
ਯੂਨੀਵਰਸਿਟੀ ਨੇ ਸੋਮਵਾਰ ਨੂੰ ਕਿਹਾ ਕਿ ਯੂਨੀਵਰਸਿਟੀ ਦੇ ਪਿੰ੍ਰਸੀਪਲ ਅਤੇ ਕੁਲਪਤੀ ਟਿਮੋਥੀ ਓਸ਼ੇਆ ਵਲੋਂ ਮਾਨਦ ਉਪਾਧੀ ਪ੍ਰਦਾਨ ਕੀਤੀ ਗਈ। ਇਹ ਵਿਗਿਆਨ ਅਤੇ ਤਕਨੀਕੀ ਖੇਤਰ ‘ਚ ਯੋਗਦਾਨ ਅਤੇ ਭਾਰਤ ਨੂੰ 2020 ਤੱਕ ਵਿਕਸਿਤ ਰਾਸ਼ਟਰ ‘ਚ ਤਬਦੀਲ ਕਰਨ ‘ਚ ਮਦਦ ਨੂੰ ਲੈ ਕੇ ਉਨ੍ਹਾਂ ਦੀ ਵਚਨਬੱਧਤਾ ਨੂੰ ਸਨਮਾਨ ਦਿੱਤਾ ਗਿਆ ਹੈ।
ਸਾਲ 2002 ਤੋਂ 2007 ਤੱਕ ਭਾਰਤ ਦੇ ਰਾਸ਼ਟਰਪਤੀ ਰਹੇ ਕਲਾਮ ਨੇ ਬੀਤੀ 15 ਮਈ ਨੂੰ ਡਿਗਰੀ ਹਾਸਲ ਕੀਤੀ। ਇਸ ਦੌਰਾਨ ਉਨ੍ਹਾਂ ਦੇ ਸਨਮਾਨ ‘ਚ ਰਾਤ ਦਾ ਖਾਣੇ ਦਾ ਆਯੋਜਨ ਵੀ ਕੀਤਾ ਗਿਆ।
ਇਸ ਮੌਕੇ ‘ਤੇ ਕਲਾਮ ਨੇ ਕਿਹਾ ਕਿ ਮੈਂ ਇਸ ਤੋਂ ਖੁਸ਼ ਹਾਂ ਕਿ ਇਸ ਸੰਸਥਾਨ ਦਾ ਮੁੱਖ ਟੀਚਾ ਸਕਾਟਲੈਂਡ ‘ਚ ਵੱਡੇ ਪੱਧਰ ‘ਤੇ ਭਾਰਤ ਦੀ ਜਾਗਰੂਕਤਾ ਨੂੰ ਹੁੰਗਾਰਾ ਦੇਣਾ ਅਤੇ ਭਾਰਤ ਨਾਲ ਸਕਾਟਲੈਂਡ ਦੇ ਸੰਸਕ੍ਰਿਤ, ਕਾਰੋਬਾਰੀ ਅਤੇ ਟ੍ਰੇਨਿੰਗ ਸਬੰਧਾਂ ਨੂੰ ਨਿਰਮਾਣ ਕਰਨਾ ਹੈ।

468 ad