ਕਲਾਊਡ ਮੋਨੇਤ ਦੀ ਵਾਟਰ ਲਿਲਿਜ਼ ਲਈ ਲੱਗੀ ਦੋ ਕਰੋੜ 70 ਲੱਖ ਡਾਲਰ ਦੀ ਬੋਲੀ

ਨਿਉਯਾਰਕ- ਕਲਾਊਡ ਮੋਨੇਤ ਦੀ ਇਕ ਚਿੱਤਰਕਾਰੀ ਲਈ ਨਿਊਯਾਰਕ ‘ਚ ਨਿਲਾਮੀ ਦੌਰਾਨ ਦੋ ਕਰੋੜ 70 ਲੱਖ ਡਾਲਰ ਤੋਂ ਵੱਧ ਦੀ ਬੋਲੀ Newyorkਲੱਗੀ ਹੈ। ਕ੍ਰਿਸਟੀਜ਼ ਨਿਲਾਮੀ ਘਰ ਵਲੋਂ ਆਯੋਜਿਤ ਇਸ ਨਿਲਾਮੀ ‘ਚ ਮੋਨੇਤ ਦੀ ਕਲਾਕ੍ਰਿਤੀ ਵਾਟਰ ਰਿਲੀਜ਼ ਸਭ ਤੋਂ ਅੱਗੇ ਰਹੀ। ਇਹ ਚਿੱਤਰਕਾਰੀ 1930 ਤੋਂ ਹਿਊਗੇਤੇ ਕਲਾਰਕ ਦੇ ਸੰਗ੍ਰਹਿ ਦਾ ਹਿੱਸਾ ਸੀ। ਇਸ ਕਲਾਕ੍ਰਿਤੀ ਨੂੰ 1926 ਤੋਂ ਜਨਤਕ ਤੌਰ ‘ਤੇ ਪ੍ਰਦਰਸ਼ਿਤ ਨਹੀਂ ਕੀਤਾ ਗਿਆ ਸੀ। ਕਲਾਰਕ ਦੀ ਜਾਇਦਾਦ ਸਬੰਧੀ ਵਿਵਾਦ ਹੱਲ ਹੋਣ ਤੋਂ ਬਾਅਦ ਕ੍ਰਿਸਟੀਜ਼ ਉਨ੍ਹਾਂ ਦੇ ਸੰਗ੍ਰਹਿ ਦੀਆਂ ਸੈਂਕੜੇ ਵਸਤੂਆਂ ਦੀ ਨਿਲਾਮੀ ਕਰ ਰਿਹਾ ਹੈ। ਕਲਾਰਕ ਦਾ ਦੇਹਾਂਤ 2011 ‘ਚ ਹੋ ਗਿਆ ਸੀ। ਇਸ ਤੋਂ ਇਲਾਵਾ ਸਵਰਗੀ ਵਪਾਰੀ ਐਡਗਰ ਬ੍ਰੋਂਫਮੈਨ ਦੇ ਸੰਗ੍ਰਹਿ ਤੋਂ ਐਡਗਰ ਦੇਗਾਸ, ਹੇਨਰੀ ਮੋਤਿਸ ਅਤੇ ਪਾਬਲੋ ਪਿਕਾਸੋ ਦੀਆਂ ਕਲਾਕ੍ਰਿਤੀਆਂ ਦੀ ਵੀ ਨਿਲਾਮੀ ਕੀਤੀ ਗਈ। ਕ੍ਰਿਸਟੀ ਨੇ ਮੰਗਲਵਾਰ ਨੂੰ 47 ਕਲਾਕ੍ਰਿਤੀਆਂ ਦੀ ਨਿਲਾਮੀ ਕੀਤੀ ਜਿਸ ਨਾਲ ਉਸ ਨੂੰ 28 ਕਰੋੜ 50 ਲੱਖ ਡਾਲਰ ਦੀ ਕਮਾਈ ਹੋਈ।

468 ad