ਕਰਾਚੀ ‘ਚ ਭਾਰੀ ਬਾਰਿਸ਼ ਨਾਲ 5 ਮਰੇ

ਇਸਲਾਮਾਬਾਦ—ਕਰਾਚੀ ਵਿਚ ਸ਼ਨੀਵਾਰ ਨੂੰ ਭਾਰੀ ਬਾਰਿਸ਼ ਦੇ ਕਾਰਨ ਹੋਈਆਂ ਦੋ ਵੱਖ-ਵੱਖ ਘਟਨਾਵਾਂ ਵਿਚ ਘੱਟ ਤੋਂ ਘੱਟ 5 ਲੋਕਾਂ ਦੀ ਮੌਤ ਹੋ ਗਈ। ਡੌਨ ਆਨਲਾਈਨ ਦੀ Karachiਰਿਪੋਰਟ ਮੁਤਾਬਕ ਮੋਟਰਵਿਲੇ ਦੀ ਕੰਧ ਡਿਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਨਵਲ ਕਾਲੋਨੀ ਵਿਚ ਇਕ ਅਜਿਹੀ ਹੀ ਘਟਨਾ ਵਿਚ ਮਹਿਲਾ ਅਤੇ ਦੋ ਬੱਚੇ ਜ਼ਖਮੀ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਮਹਿਲਾ ਅਤੇ ਬੱਚੇ ਨੇ ਦਮ ਤੋੜ ਦਿੱਤਾ। 
ਉੱਥੇ ਕਰਾਚੀ ਦੇ ਬਫਰ ਜੋਨ ਇਲਾਕੇ ਵਿਚ ਕਰੰਟ ਵਿਚ ਲੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ। 
ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਅਜੇ ਵੀ ਭਾਰੀ ਬਾਰਿਸ਼ ਜਾਰੀ ਹੈ। 
ਭਾਰੀ ਬਾਰਿਸ਼ ਦੇ ਕਾਰਨ ਕਰਾਚੀ ਸ਼ਹਿਰ ਵਿਚ ਲੋਕਾਂ ਦਾ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਕਈ ਹਿੱਸਿਆਂ ਵਿਚ ਬਿਜਲੀ ਗੁੱਲ ਹੋ ਗਈ ਹੈ। ਕਈ ਇਲਾਕਿਆਂ ਵਿਚ ਹੜ੍ਹਾਂ ਦੀ ਸਥਿਤੀ ਹੈ। ਮੌਸਮ ਵਿਭਾਗ ਨੇ ਕੁਝ ਦਿਨਾਂ ਤੱਕ ਲਗਾਤਾਰ ਬਾਰਿਸ਼ ਦਾ ਅਨੁਮਾਨ ਜ਼ਾਹਰ ਕੀਤਾ ਹੈ।

468 ad