ਕਰਮਜੀਤ ਅਨਮੋਲ ਹੁਣ “ਡਾਲਰ” ਲੈਕੇ ਹਾਜ਼ਿਰ ਹੈ

IMG_6981

ਕੈਲਗਰੀ(ਹਰਬੰਸ ਬੁੱਟਰ) ਲੋਕ ਗਾਇਕੀ ਦੇ ਖੇਤਰ ਵਿੱਚ “ਯਾਰਾ ਓ ਯਾਰਾ” ਅਤੇ ਹੋਰ ਅਨੇਕਾਂ ਹੀ ਗੀਤਾਂ ਨਾਲ ਧਾਂਕ ਜਮਾਉਣ ਵਾਲ ਕਰਮਜੀਤ ਅਨਮੋਲ ਹੁਣ ਆਪਣਾ ਇੱਕ ਹੋਰ ਗੀਤ ਸਿੰਗਲ ਟਰੈਕ “ਡਾਲਰ” ਲੈਕੇ ਸੰਗੀਤ ਦੇ ਪਿੜ ਅੰਦਰ ਆਇਆ ਹੈ ਇਸ ਸਬੰਧੀ ਅੱਜ ਉਸ ਗੀਤ ਦਾ ਪੋਸਟਰ ਕੈਲਗਰੀ ਵਿਖੇ ਦਲਵੀਰ ਜੱਲੋਵਾਲੀਆ ਅਤੇ ਉਸਦੇ ਸਾਥੀਆਂ ਵੱਲੋਂ ਰੈਡ ਐਫ ਐਮ ਦੇ ਸਟੂਡਿਊ ਵਿਖੇ ਰਿਲੀਜ਼ ਕੀਤਾ ਗਿਆ। ਇਸ ਮੌਕੇ ਜੱਲੋਵਾਲੀਆ ਨੇ ਦੱਸਿਆ ਇਸ ਗੀਤ ਵਿੱਚ ਨਿਸ਼ਾ ਬਾਨੋ ਅਤੇ ਸਿਮਰਨ ਗੁਰਾਇਆ ਨੇ ਵੀ ਉਸਦਾ ਸਾਥ ਦਿੱਤਾ ਹੈ।ਸੰਗੀਤ ਅਤੇ ਕਲਮ ਵੱਧ ਕਰਨ ਵਾਲਾ ਵੀ ਸਿਮਰਨ ਗੁਰਾਇਆ ਹੀ ਹੈ, ਜਦੋਂ ਕਿ ਵੀਡੀਓ ਨਿਰਦੇਸ਼ਨ ਪਰਮਵੀਰ ਸਿੰਘ ਦਾ ਹੈ। ਵੀਡੀਓ ਵਿੱਚ ਪ੍ਰਸਿੱਧ ਅਦਾਕਾਰ ਰਾਣਾ ਰਣਬੀਰ ਅਤੇ ਲੋਕ ਗਾਇਕ ਪੰਮੀ ਬਾਈ ਨੇ ਵਿਸੇਸ ਅਦਾਕਾਰੀ ਨਿਭਾਈ ਹੈ।ਪਹਿਲਾਂ ਵਾਲੇ ਗੀਤਾਂ ਵਾਂਗ ਇਸ ਗੀਤ ਤੋਂ ਵੀ ਲੋਕਾਂ ਦਾ ਪਿਆਰ ਮਿਲਣ ਦੀ ਬਹੁਤ ਉਮੀਂਦ ਹੈ ਇਹ ਗੀਤ 6 ਦਸੰਬਰ ਨੂੰ ਯੂ ਟਿਊਬ ਚੈਨਲ ਉੱਪਰ ਰਿਲੀਜ਼ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਨਾਲ ਕੈਲਗਰੀ ਰੈਡ ਐਫ ਰੇਡੀਓ ਦੇ ਨਿਊਜ ਮੈਨੇਜਨਰ ਰਿਸ਼ੀ ਨਾਗਰ , ਰੌਸਨੀ ਪਰੋਗਰਾਮ ਵਾਲੀ ਗੁਰਪ੍ਰੀਤ ਕੌਰ,ਲੋਕ ਗਾਇਕ ਰਾਜ ਰਣਯੋਧ, ਪਰਮੋਟਰ ਮਣੀ ਗਰੇਵਾਲ ਅਤੇ ਹੋਰ ਕਈ ਸੱਜਣ ਮੌਜੂਦ ਸਨ।

468 ad

Submit a Comment

Your email address will not be published. Required fields are marked *