ਕਨੇਡੀਅਨ ਬਾਲੀਵੁੱਡ ਨਿਰਦੇਸ਼ਕ ਦੀਪਾ ਮਹਿਤਾ “ਨੈਸ਼ਨਲ ਕਨੇਡੀਅਨ ਫਿਲਮ ਦਿਨ” ਦਾ ਹਿੱਸਾ ਬਣੀਂ

deepa mehtaਬਰੈਂਮਪਟਨ ਪਬਲਿਕ ਲਾਈਬ੍ਰੇਰੀ, ਸਿਟੀ ਆਫ ਬਰੈਂਮਪਟਨ ਅਤੇ ਰੀਲ੍ਹ ਕਨੇਡਾ ਵਲੋਂ ਨੈਸ਼ਨਲ ਕਨੇਡੀਅਨ ਫਿਲਮ ਦਿਨ ਤੇ ਕਨੇਡਾ ਭਰ ਦੀਆਂ ਆਪਣੀਆਂ ਫਿਲਮ ਕਹਾਣੀਆਂ ਦੇ ਤਹਿਤ, ਫਿਲਮ “ਬੀਬਾ ਬੁਆਏਜ਼” ਤੋਂ ਬਾਅਦ ਇਸ ਵਾਰ ਪਰਿਵਾਰਿਕ ਫਿਲ਼ਮ, ਬਾਲੀਵੁੱਡ/ਹਾਲੀਵੁੱਡ ਨੂੰ ਮੁਫਤ ਖੁੱਲੇ ਸੱਦੇ ਤੇ ਡਾਉਨਟਾਉਨ ਬਰੈਂਮਪਟਨ, ਗਾਰਡਨ ਸੁਕੇਅਰ ਨੰ. 1 ਥੀਏਟਰ ਵਿਖੇ ਸਕਰੀਨ ਕੀਤਾ ਗਿਆ। ਲੇਖਕ ਨਿਰਦੇਸ਼ਿਤ ਦੀਪਾ ਮਹਿਤਾ  “ਫਾਇਰ”, “ਅਰਥ”, ਆਸਕਰ ਨੋਮੀਨੇਟਡ “ਵਾਟਰ”,”ਹੈਵਨ ਆਨ ਅਰਥ”, 2013 ਵਿੱਚ 8 ਵਾਰ ਕਨੇਡੀਅਨ ਸਕਰੀਨ ਅਵਾਰਡ ਜਿੱਤ ਚੁੱਕੀ ਸਲਮਾਨ ਰਸ਼ਦੀ ਦੇ ਨਾਵਲ ਤੇ ਅਧਾਰਿਤ ਫਿਲਮ “ਮਿਡਨਾਈਟ ਚਿਲਡਰਨ” ਜਿਹੀਆਂ ਫਿਲਮਾਂ ਬਣਾਂ ਚੁੱਕੀ ਹੈ। ਬਾਲੀਵੁੱਡ/ਹਾਲੀਵੁੱਡ ਫਿਲਮ ਸਕਰੀਨਿੰਗ ਤੋਂ ਬਾਅਦੇ ਬਾਲੀਵੁੱਡ ਨਿਰਦੇਸ਼ਕ ਦੀਪਾ ਮਹਿਤਾ ਵਲੋਂ ਸਕਾਈਪ ਤੇ ਇੰਟਰਵਿਊ ਸਮੇਂ ਲੋਕਾਂ ਦੇ ਸਵਾਲਾਂ ਦੇ ਜਵਾਬ ਕੁੱਝ ਇਸ ਤਰਾਂ ਦਿੱਤੇ ਗਏ;

ਸਵਾਲ:  ਕੀ ਬੀਬਾ ਬੁਆਏਜ਼ ਫਿਲਮ ਬਰੈਂਮਪਟਨ ਵਿੱਚ ਸ਼ੂਟ ਕੀਤੀ ਗਈ ਸੀ ?
ਜਵਾਬ:  ਜੀ ਹਾਂ ਪਰ ਜਿਆਦਾਤਰ ਸੀਨ ਅੰਦਰੂਨੀਂ ਲੋਕੇਸ਼ਨ ਵਾਲੇ ਸਨ।
ਸਵਾਲ:  ਟੋਰੋਂਟੋ ਵਿੱਚ ਤੂਹਾਡੀ ਮਨਪਸੰਦ ਸ਼ਾਟ ਲੋਕੇਸ਼ਨ ਕਿਹੜੀ ਸੀ ?
ਜਵਾਬ:  ਇੱਕ ਛੋਟੀ ਬਿਲਡਿੰਗ ਦੀ ਛੱਤ ਤੇ ਸ਼ਾਟ ਲੋਕੇਸ਼ਨ ਸੱਭ ਤੋਂ ਵੱਧ ਚੰਗਾ ਲੱਗਾ ਜਿਸ ਤੋਂ ਸੀ ਐਨ ਟਾਵਰ ਅਤੇ ਦੂਸਰੀ ਸੀਨਰੀ ਚੰਗੀ ਸੀ।
ਸਵਾਲ:  ਕੀ “ਬੀਬਾ ਬੁਆਏਜ਼” ਫਿਲਮ ਵੈਨਕੂਵਰ ਦੇ ਬਿੰਦੀ ਜੌਹਲ ਦੀ ਜਿੰਦਗੀ ਤੇ ਅਧਾਰਿਤ ਸੀ ?
ਜਵਾਬ:  ਨਹੀਂ, ਇਹ ਫਿਲਮ ਨਸ਼ਿਆਂ ਦੀ ਸਮੱਿਸਆ ਨਾਲ ਜੂਝ ਰਹੇ ਸੱਭ ਨੌਜਵਾਨਾਂ ਦੀ ਜਿੰਦਗੀ ਤੇ ਅਧਾਰਿਤ ਸੀ ਚਾਹੇ ਉਹ ਭਾਰਤੀ ਹੋਣ ਜਾਂ ਯਹੂਦੀ।
ਸਵਾਲ:  ਬਾਲੀਵੁੱਡ/ਹਾਲੀਵੁੱਡ ਫਿਲਮ ਬਣਾਉਣ ਦੀ ਪ੍ਰੇਰਣਾਂ ਤੁਹਾਨੂੰ ਕਿੱਥੋਂ ਮਿਲੀ ?
ਜਵਾਬ:  ਫਿਲਮ “ਵਾਟਰ” ਕਾਰਣ ਇੰਡੀਆ ਵਿੱਚ ਕੁੱਝ ਹਾਲਾਤ ਬਣੇ ਹੋਏ ਸਨ ਜਿਹਨਾਂ ਕਾਰਣ ਮੈਂ ਇਹ ਫਿਲਮ ਬਣਾਉਣ ਦਾ ਸੋਚਿਆ।
ਸਵਾਲ:  ਇਹ ਸੁਣਨ ਵਿੱਚ ਆਇਆ ਹੈ ਕਿ ਸ਼ੂਟਿੰਗ ਦੌਰਾਨ ਲੀਸਾ ਰੇ ਦੇ ਸੱਟ ਲੱਗ ਗਈ ਸੀ ?
ਜਵਾਬ:  ਫਿਲਮ ਪ੍ਰੋਡਕਸ਼ਨ ਦੌਰਾਨ ਡਾਂਸ ਪ੍ਰੈਕਟਿਸ ਸਮੇਂ ਉਸਦੀ ਲੱਤ ਤੇ ਮਾਮੂਲੀ ਸੱਟ ਲੱਗ ਗਈ ਸੀ।
ਸਵਾਲ:  ਫਿਲਮ ਦਾ ਤੂਹਾਨੂੰ ਜਿਆਦਾ ਮਹਤੱਵਪੂਰਨ ਹਿੱਸਾ ਕਿਹੜਾ ਲਗਦਾ ਹੈ ?
ਜਵਾਬ:  ਫਿਲਮ ਲੋਕੇਸ਼ਨ ਤੇ ਸ਼ੂਟਿੰਗ ਕਰਨਾਂ ਮੈਨੂੰ ਜਿਆਦਾ ਮਹਤੱਵਪੂਰਨ ਲਗਦਾ ਹੈ।
ਸਵਾਲ:  ਨੌਜਵਾਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾਂ ਚਾਹੁੰਦੇ ਹੋ ?
ਜਵਾਬ:  ਕਦੇ ਵੀ ਹਿੰਮਤ ਨਾਂ ਹਾਰੋ। ਸਟੀਵਨ ਸੀਗਾਲ ਵਾਂਗ ਹਮੇਸ਼ਾਂ ਕੰਮ ਕਰਦੇ ਰਹੋ।
ਸਵਾਲ:  ਪ੍ਰੋਡਿAੇਸਰ ਡੇਵਿਡ ਹੈਮਿਲਟਨ ਤੇ ਤੁਸੀਂ ਕਦੋਂ ਤੋਂ ਇਕੱਠੇ ਕੰਮ ਕਰ ਰਹੇ ਹੋ ?
ਜਵਾਬ:  ਜਦੋਂ ਤੋਂ ਅਸੀਂ ਮਿਲੇ ਹਾਂ,ਤਕਰੀਬਨ 21 ਸਾਲਾਂ ਤੋਂ
(ਰਿਪੋਰਟ: ਡੇਵਿਡ ਝਮਟ)

468 ad

Submit a Comment

Your email address will not be published. Required fields are marked *