ਕਨੇਡਾ ਵਿੱਚ ਫਿਰ ਸਿੱਖਾਂ ਨੂੰ ਨਸਲੀ ਨਫਰਤ ਦਾ ਸ਼ਿਕਾਰ ਬਣਾ ਕੇ ਵੰਡੇ ਪੋਸਟਰ

canada

ਕਨੇਡਾ ਵਿੱਚ ਸਿੱਖਾਂ ਦੀ ਭਾਰੀ ਵੱਸੋਂ ਵਾਲੇ ਸ਼ਹਿਰ ਵਿੱਚ ਹੁਣ ਫਿਰ ਸਿੱਖਾਂ ਨੂੰ ਨਿਸ਼ਾਨਾ ਬਣਾਕੇ ਪੋਸਟਰ ਵੰਡੇ ਗਏ ਹਨ। ਇਕ ਸਫੇ ਦੇ ਪੋਸਟਰ ਵਿਚ ਮਨਾਹੀ ਦੇ ਸੰਕੇਤ ਵਾਲੇ ਚੱਕਰ ਅੰਦਰ ਇਕ ਦਸਤਾਰਧਾਰੀ ਸਿੱਖ ਦੀ ਫੋਟੋ ਲਗਾਈ ਗਈ ਹੈ ਅਤੇ ਨਾਲ ‘ਸੇ ਨੋ ਟੂ ਦਾ ਮੈਸਿਵ ਥਰਡ ਵਰਲਡ ਇਨਵੇਜ਼ਨ ਆਫ ਕੈਨੇਡਾ’ ਲਿਖਿਆ ਗਿਆ ਹੈ।

ਸ਼ਹਿਰ ਦੇ ਡਾਊਨਟਾਊਨ ਏਰੀਆ ਵਿਚ ਮੂਲਵਾਦੀ ਲੋਕਾਂ ਦੀ ਵਸੋਂ ਜ਼ਿਆਦਾ ਹੈ, ਜਿੱਥੇ ਪ੍ਰਵਾਸੀਆਂ ਖਿਲਾਫ ਟਿੱਪਣੀਆਂ ਦੇ ਮਾਮਲੇ ਅਕਸਰ ਵਾਪਰ ਜਾਂਦੇ ਹਨ ਪੋਸਟਰ ‘ਚ ਪ੍ਰਵਾਸੀਆਂ ਦੀ ਇਕ ਹੋਰ ਤਸਵੀਰ ਨਾਲ਼ ਲਿਖੇ ਵਿਸਥਾਰ ਵਿਚ ਸਰਕਾਰ ਦੀ ਨੀਤੀ ਨੂੰ ਦੇਸ਼ ਲਈ ਤਬਾਹਕੁੰਨ ਦੱਸਿਆ ਗਿਆ ਹੈ।

ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਲਗਭਗ ਇਕ ਤਿਹਾਈ ਵਸੋਂ ਸਿੱਖਾਂ ਦੀ ਹੈ ਜੋ ਮੁੱਖ ਧਾਰਾ ਦੇ ਕੁਝ ਨਸਲਵਾਦੀਆਂ ਨੂੰ ਰੜਕਦੀ ਹੈ ਇਸੇ ਸਾਲ ਅਪ੍ਰੈਲ ਮਹੀਨੇ ਤੋਂ ਬਾਅਦ ਇਕ ਵਾਰ ਸ਼ਹਿਰ ਵਿਚ ਲੋਕਾਂ ਦੇ ਘਰਾਂ ਦੇ ਬਾਹਰ ਲੱਗੇ ਡਾਕ ਵਾਲੇ ਡੱਬਿਆਂ ਵਿਚ ਸਿੱਖ ਵਿਰੋਧੀ ਨਸਲੀ ਟਿੱਪਣੀਆਂ ਵਾਲਾ ਪਰਚਾ ਵੰਡਿਆ ਗਿਆ ਹੈ।

ਇਹ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਜਾ ਚੁੱਕਾ ਹੈ ਪੁਲਸ ਚਾਹ ਕੇ ਵੀ ਇਸ ‘ਤੇ ਕੋਈ ਕਾਰਵਾਈ ਨਹੀਂ ਕਰ ਸਕਦੀ ਕਿਉਕਿਂ ਬੜੀ ਚੁਸਤੀ ਨਾਲ ਤਿਆਰ ਕੀਤੇ ਜਾਂਦੇ ਅਜਿਹੇ ਪੋਸਟਰ ਅਕਸਰ ਨਸਲੀ ਅਪਰਾਧ ਦੀ ਪਰਿਭਾਸ਼ਾ ਹੇਠ ਨਹੀਂ ਆਉਦੇ।

ਕਾਂਸਟੇਬਲ ਜਿਓਰਜ ਟੂਡੋਸ ਨੇ ਕਿਹਾ ਕਿ ਪੋਸਟਰ ਦੀ ਸਮੱਗਰੀ ਪ੍ਰੇਸ਼ਾਨ ਕਰਨ ਵਾਲੀ ਹੈ  ਅਜਿਹੇ ਪੋਸਟਰ ਦਾ ਮੁੱਖ ਮੰਤਵ ਦੇਸ਼ ਵਿਚ ਵਿਦੇਸ਼ੀਆਂ ਦੀ ਆਮਦ ਅਤੇ ਮੂਲਵਾਦੀਆਂ ਦੀ ਘੱਟ ਰਹੀ ਗਿਣਤੀ ਬਾਰੇ ਲੋਕਾਂ ਨੂੰ ਸੁਚੇਤ ਕਰਨਾ ਹੁੰਦਾ ਹੈ ਜਿਸ ਨਾਲ ਪ੍ਰਵਾਸੀਆਂ ਪ੍ਰਤੀ ਘਿ੍ਣਾ ਵੱਧਦੀ ਹੈ।

ਤਿੰਨ ਮਹੀਨੇ ਪਹਿਲਾਂ ਵੰਡੇ ਗਏ ਪੋਸਟਰ ਦੀ ਜ਼ਿੰਮੇਵਾਰੀ ‘ਇਮੀਗ੍ਰੇਸ਼ਨ ਵਾਚ ਕੈਨੇਡਾ’ ਨਾਮਕ ਸੰਸਥਾ ਦੇ ਆਗੂਆਂ ਨੇ ਲਈ ਸੀ  ਹੁਣ ਵੰਡੇ ਗਏ ਪੋਸਟਰ ਦੇ ਹੇਠਾਂ ਵੀ ਇਸੇ ਸੰਸਥਾ ਦਾ ਨਾਂਅ ਲਿਖਿਆ ਹੋਇਆ ਹੈ ਪਰ ਉਨ੍ਹਾਂ ਵਲੋਂ ਪੋਸਟਰ ਪ੍ਰਤੀ ਅਣਜਾਣਤਾ ਪ੍ਰਗਟਾਈ ਜਾ ਰਹੀ ਹੈ।

468 ad