ਕਨੇਡਾ ਰਹਿੰਦੇ ਮਾਪਿਆਂ ਦੇ ਇਕਲੌਤੇ ਪੁੱਤਰ ਹਰਦੀਪ ਸਿੰਘ ਪੰਦੋਹਲ ਦੀ ਬੇਵਕਤੀ ਮੌਤ

Late Hardeep pandholਕੈਲਗਰੀ(ਹਰਬੰਸ ਬੁੱਟਰ) ਕਨੇਡਾ ਰਹਿੰਦੇ ਮਾਪਿਆਂ ਦੇ ਇਕਲੌਤੇ ਪੁੱਤਰ ਹਰਦੀਪ ਸਿੰਘ ਪੰਦੋਹਲ ਪਿੰਡ ਟਿੱਬੀ ਨੇੜੇ ਅਮਲੋਹ ਭਾਦਸੋਂ ਜੋ ਕਿ 5 ਕੁ ਸਾਲ ਪਹਿਲਾਂ ਕਨੇਡਾ ਆਇਆ ਸੀ । ਕੈਲਗਰੀ ਵਿੱਚ ਰਹਿੰਦਿਆਂ ਮਿਹਨਤ ਮੁਸੱਕਤ ਕਰਕੇ ਮਸੀੰ ਮਸੀਂ ਇੰਮੀਗਰੇਸ਼ਨ ਲੈਣ ਉਪਰੰਤ ਉਹ ਹਾਲੇ ਥੋੜੀ ਦੇਰ ਪਹਿਲਾਂ ਹੀ ਐਬਸਫੋਰਡ  ਜਾਕੇ ਰਹਿਣ ਲੱਗਾ ਸੀ ਕਿ ਅਚਨਚੇਤ ਦਿਲ ਦੀ ਧੜਕਣ ਬੰਦ ਹੋ ਜਾਣ ਕਾਰਨ ਮੌਤ ਦੇ ਮੂੰਹ ਜਾ ਪਿਆ । ਇਸ ਦੁਖਦਾਈ ਘਟਨਾ ਸਬੰਧੀ ਉਹਨਾ ਦੇ ਮਿੱਤਰ ਮਣੀ ਗਰੇਵਾਲ ਨੇ ਦੱਸਿਆ ਕਿ ਉਸਦੀ ਮ੍ਰਿਤਕ ਦੇਹ ਅੰਤਿਮ ਸੰਸਕਾਰ ਲਈ ਪੰਜਾਬ ਉਸਦੇ ਮਾਪਿਆਂ ਕੋਲ ਭੇਜ ਦਿੱਤੀ ਹੈ। ਲੋਕ ਗਾਇਕ ਰਾਜ ਰਣਯੋਧ ਨੇ ਕਿਹਾ ਕਿ ਮਾਪਿਆਂ ਲਈ ਇਸ ਤੋਂ ਵੱਡਾ ਦੁਖਾਂਤ ਉਹਨਾਂ ਦੀ ਜਿੰæਦਗੀ ਵਿੱਚ ਹੋ ਹੀ ਨਹੀਂ ਸਕਦਾ ਜਦੋਂ ਜਵਾਨ ਪੁੱਤਰ ਦੀ ਅਰਥੀ ਨੂੰ ਮੋਢਾ ਦੇਣਾ ਪਵੇ। ਇਸ ਮੌਕੇ ਦੁੱਖ ਪ੍ਰਗਟ ਕਰਨ ਵਾਲਿਆਂ ਵਿੱਚ ਬਿਨੀ ਗਰੇਵਾਲ,ਗੁਰਸੇਵਕ ਜਵੰਦਾ,ਜਤਿੰਦਰ ਸਿੰਘ,ਸੈਂਡੀ ਸਰਮਾ,ਐਮੀ ਔਲਖ,ਮਨਪ੍ਰੀਤ ਮੰਨਾ,ਜਸਵੀਰ ਵੀ ਸਾਮਿਲ ਸਨ।

468 ad

Submit a Comment

Your email address will not be published. Required fields are marked *