ਕਤਲ ਹੋਏ 41 ਸਾਲਾ ਵਿਅਕਤੀ ਦੀ ਪਛਾਣ ਹੋਈ

ਟਰਾਂਟੋ- ਬੀਤੀ ਰਾਤ ਵਾਅਨ ਦੇ ਰਿਟੇਲ ਪਲਾਜ਼ਾ ਵਿਖੇ 41 ਸਾਲਾ ਗੋਲੀ ਦਾ ਸ਼ਿਕਾਰ ਹੋਏ ਵਿਅਕਤੀ ਦੀ ਪਛਾਣ ਪੁਲਿਸ ਨੇ ਟਰਾਂਟੋ ਦੇ ਰਹਿਣ ਵਾਲੇ ਰਿਤੇਸ਼ ਠਾਕੁਰ ਵਜੋਂ ਕੀਤੀ ਹੈ। Shooting in Vahanਭਾਰਤੀ ਮੂਲ ਦੇ ਰਿਤੇਸ਼ ਦੀ ਮੌਤ ਉਸ ਵਕਤ ਹੋ ਗਈ ਜਦੋæ ਐਤਵਾਰ ਸ਼ਾਮੀ ਕਰੀਬ 4æ30 ਵਜੇ ਕੋਲਸਸਸ ਡ੍ਰਾਈਵ ਅਤੇ ਵੈਸਟਨ ਰੋਡ ਇਲਾਕੇ ਵਿਚ ਸਥਿਤ ਸ਼ਾਪਿੰਗ ਸੈਂਟਰ ਵਿਖੇ ਉਸ ਦੇ ਗੋਲੀ ਵੱਜੀ। ਪੁਲਿਸ ਦੇ ਪਹੁੰਚਣ ਤੱਕ ਉਸ ਦੇ ਕਈ ਗੋਲੀਆਂ ਲੱਗੀਆਂ ਪਾਈਆਂ ਗਈਆਂ, ਜਿਸ ਦੀ ਸਨੀਬਰੋਕ ਹਸਪਤਾਲ ਤੱਕ ਪਹੁੰਚਦਿਆਂ ਹੀ ਮੌਤ ਹੋ ਗਈ। ਸਥਾਨਕ ਪੁਲਿਸ ਨੇ ਮੌਕੇ ਤੇ ਇਕ ਹੌਂਡਾ ਸਿਵਕ ਕਾਰ ਵਿਚ ਸਵਾਰ ਹੋ ਕੇ ਕੁਝ ਲੋਕਾਂ ਦੇ ਦੌੜਨ ਦੀ ਸੂਚਨਾ ਪ੍ਰਾਪਤ ਕੀਤੀ ਹੈ।

468 ad