ਕਤਲ ਕੀਤੇ ਗਏ ਪੰਜਾਬੀ ਦਵਿੰਦਰ ਸਿੰਘ ਦੇ ਪੀੜ੍ਹਤ ਪਰਿਵਾਰ ਲਈ ਇਕੱਤਰ ਮਾਇਆ ਅਤੇ ਸਰਕਾਰੀ ਸਹਾਇਤਾ ਆਸ ਤੋਂ ਵੱਧ ਹੋਈ

ਔਕਲੈਂਡ-18 ਅਗਸਤ (ਹਰਜਿੰਦਰ ਸਿੰਘ ਬਸਿਆਲਾ)-ਬੀਤੀ 7 ਅਗਸਤ ਨੂੰ ਇਕ ਪੰਜਾਬੀ ਨੌਜਵਾਨ ਦਵਿੰਦਰ ਸਿੰਘ ਗੰਗਾਨਗਰ ਦਾ ਪਾਪਾਟੋਏਟੋਏ ਵਿਖੇ ਕਤਲ ਕਰਦਿੱਤਾ ਗਿਆ ਸੀਜਿਸ ਦੀ ਜਾਂਚ ਪੜ੍ਹਤਾਲ ਅਜੇ ਜਾਰੀ ਹੈਦਾ ਮ੍ਰਿਤਕ ਸਰੀਰ ਬੀਤੇ ਸ਼ੁੱਕਰਵਾਰ ਇੰਡੀਆ ਭੇਜ ਦਿੱਤਾ ਹੈ ਗੰਗਾਨਗਰ ਵਿਖੇ ਉਸਦੇ ਪਰਿਵਾਰਕਮੈਂਬਰਾਂ ਨੇ ਕੱਲ੍ਹ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ ਉਸਦੀ ਮਾਤਾ ਅਤੇ ਭੈਣ ਗਹਿਰੇ ਸਦਮੇ ਦੇ ਵਿਚ ਹਨ ਉਸਦੇ ਬੇਟੇ ਨੂੰ ਮੌਤ ਦਾ ਕੋਈ ਹੋਰ ਬਹਾਨਾ ਲਾ ਕੇਵਰਾਉਣ ਦੀ ਕੋਸ਼ਿਸ਼ ਕੀਤੀ ਗਈ ਬੁੱਧਵਾਰ ਨੂੰ ਮ੍ਰਿਤਕ ਦਵਿੰਦਰ ਪ੍ਰਤੀ ਪਾਠ ਦਾ ਭੋਗ NZ PIC 18 Aug-1ਪਾਇਆ ਜਾ ਰਿਹਾ ਹੈ
ਮ੍ਰਿਤਕ ਦਵਿੰਦਰ ਸਿੰਘ ਦਾ ਇਕ 10 ਕੁ ਸਾਲਾ ਪੁੱਤਰ ਅਤੇ ਮਾਪੇ ਇੰਡੀਆ ਰਹਿੰਦੇ ਹਨ ਇਸ ਪਰਿਵਾਰ ਦੀ ਸਹਾਇਤਾ ਵਾਸਤੇ ਜਿੱਥੇ ਸੁਪਰੀਮ ਸਿੱਖ ਸੁਸਾਇਟੀ ਦੇਸੱਦੇ ਉਤੇ ਸਮੂਹ ਸੰਗਤਾਂਭਾਰਤੀ ਭਾਈਚਾਰੇ ਨੇ ਆਸ ਤੋਂ ਵੱਧ ਸਹਾਇਤਾ ਕੀਤੀ ਉਥੇ ਸਰਕਾਰੀ ਪੱਧਰ ਉਤੇ ਵੀ ਆਸ ਤੋਂ ਦੁੱਗਣੀ ਸਹਾਇਤਾ ਪ੍ਰਾਪਤ ਹੋਈ ਸੁਸਾਇਟੀਵੱਲੋਂ ਇਸ ਸਬੰਧੀ ਅੰਕੜੇ ਜਾਰੀ ਕੀਤੇ ਗਏ ਹਨ ਜੋ ਕਿ ਇਸ ਤਰ੍ਹਾਂ ਹਨ:-
1. 
ਆਮ ਤੌਰ ‘ਤੇ .ਸੀ.ਸੀਵਿਭਾਗ 5100 ਡਾਲਰ ਦੀ ਸਹਾਇਤਾ ਹੀ ਦਿੰਦਾ ਹੈ ਪਰ ਇਸ ਕੇਸ ਵਿਚ ਸੰਯੁਕਤ ਰੂਪ ਵਿਚ ਉਦਮ ਕਰਕੇ 10000 ਡਾਲਰ ਪ੍ਰਾਪਤਕੀਤੇ ਗਏ ਹਨ ਇਹ ਰਕਮ .ਸੀ.ਸੀਵਿਭਾਗ ਵੱਲੋਂ ਸਿੱਧੀ ਫਿਊਨਰਲ ਸਰਵਿਸ ਸੈਂਟਰ (S163) ਨੂੰ ਭੇਜੀ ਗਈ
2. 
ਇਸ ਕੇਸ ਦੇ ਵਿਚ ‘ਵਿਕਟਮ ਸੁਪਰੋਟ‘ ਵੱਲੋਂ ਜੋ ਹੋਰ ਰਾਹਤ ਮਿਲੀ ਉਹ ਨਕਦ ਰੂਪ ਵਿਚ 5000 ਡਾਲਰ ਸੀ ਜੋ ਕਿ ਮ੍ਰਿਤਕ ਦਵਿੰਦਰ ਸਿੰਘ ਦੀ ਦੇਹ ਦੇ ਨਾਲ ਗਏਉਨ੍ਹਾਂ ਦੇ ਦੋ ਰਿਸ਼ਤੇਦਾਰਾਂ ਵਾਸਤੇ ਵਰਤੀ ਗਈ ਅਤੇ ਜੋ ਪੈਸੇ ਬਚੇ ਉਹ ਉਸਦੇ ਪਰਿਵਾਰ ਨੂੰ ਭੇਟ ਕੀਤੇ ਗਏ ਇਹ ਰਕਮ ਮ੍ਰਿਤਕ ਦਵਿੰਦਰ ਸਿੰਘ ਦੇ ਮਾਪਿਆਂ ਦੀਰਜ਼ਾਮੰਦੀ ਬਾਅਦ ਉਨ੍ਹਾਂ ਦੇ  ਰਿਸ਼ਤੇਦਾਰ ਸੰਦੀਪ ਸਿੰਘ ਦੇ ਖਾਤੇ ਵਿਚ ਪਾਏ ਗਏ
3. 
ਉਟਾਹੂਹੂਟਾਕਾਨੀਨੀ ਗੁਰਦੁਆਰਾ ਸਾਹਿਬਪੰਜਾਬੀ ਮੀਡੀਆਗਰੋਸਰੀ ਸਟੋਰਾਂ ਅਤੇ ਹੋਰ ਪੰਜਾਬੀ ਵੀਰਾਂ ਦੀ ਮਦਦ ਨਾਲ 9888.60 ਡਾਲਰ ਇਕੱਠੇ ਕੀਤੇ ਗਏ
4. 
ਇਸ ਵੇਲੇ 9888.60 ਡਾਲਰ ਸੁਸਾਇਟੀ ਦੇ ਕੋਲ ਹਨ ਜਿਹੜੇ ਕਿ ਇਸ ਹਫਤੇ ਪਰਿਵਾਰ ਦੀ ਮਰਜ਼ੀ ਅਨੁਸਾਰ ਮ੍ਰਿਤਕ ਦੇ ਬੱਚੇ ਦੇ ਨਾਂਅ ਜਾਂ ਮਾਪਿਆਂ ਦੇ ਨਾਂਅ ‘ਤੇਜਾਣਗੇ
ਸੰਗਤਾਂ ਦੇ ਧਿਆਨ ਹਿੱਤਸੁਪਰੀਮ ਸਿੱਖ ਸੁਸਾਇਟੀ ਨੇ ਜਾਰੀ ਬਿਆਨ ਇਹ ਗੱਲ ਨਿਖਾਰ ਕੇ ਕਹੀ ਹੈ ਕਿ ਜਿਹੜੇ ਲੋਕ ਇਸ ਸਹਾਇਤਾ ਦੇ ਕਾਰਜ ਦਾ ਵੀ ਵਿਰੋਧ ਕਰਨਰਹੇ ਹਨ ਉਹ ਜਾਂ ਤਾਂ ਕੁਝ ਗਲਤ ਹੋਇਆ ਸਾਹਮਣੇ ਰੱਖਣ ਜਾਂ ਫਿਰ ਮੂੰਹ ਬੰਦ ਰੱਖਣ ਜਿਵੇਂ ਕਿ ਅੰਗਰੇਜ਼ੀ ਦੀ ਕਹਾਵਤ ਹੈ ‘ਪੁੱਟ ਅੱਪ ਜਾਂ ਸ਼ੱਟ ਅਪ ਅੱਗੇ ਕਿਹਾ ਗਿਆਹੈ ਕਿ ਜੋ ਇੰਸ਼ੋਰੈਂਸ ਦੀ ਸ਼ਰਤ ਹੈ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਤਾਂ ਲਾਜ਼ਮੀ ਹੈ ਪਰ ਜਦੋਂ ਕੋਈ ਅਸਥੀ ਵਰਕ ਵੀਜ਼ੇ ਉਤੇ ਚਲਾ ਜਾਂਦਾ ਹੈ ਤਾਂ ਉਸਨੂੰਇੰਸ਼ੋਰੈਂਸ ਲੈਣ ਜਾਂ ਨਾ ਲੈਣ ਦੀ ਖੁੱਲ੍ਹ ਹੁੰਦੀ ਹੈ ਇਸ ਕੇਸ ਦੇ ਵਿਚ ਹੀ ਦਵਿੰਦਰ ਸਿੰਘ ਨੇ ਪਹਿਲਾਂ ਛੇ ਸਾਲ ਤੱਕ ਇੰਸ਼ੋਰੈਂਸ ਲੈ ਰੱਖੀ ਪਰ ਹੁਣ ਡੇਢ ਕੁ ਸਾਲ ਤੋਂ ਬਿਨਾਂਇੰਸ਼ੋਰੈਂਸ ਤੋਂ ਰਹਿ ਰਿਹਾ ਸੀ
ਧੰਨਵਾਦਸੁਸਾਇਟੀ ਨੇ ਇਸ ਕੇਸ ਦੇ ਵਿਚ ਲਗਪਗ ਵੱਖਵੱਖ ਅਦਾਰਿਆਂ ਤੋਂ 24,488.60 ਡਾਲਰ ਦੀ ਸਹਾਇਤਾ ਰਾਸ਼ੀ ਇਕੱਤਰ ਕਰਨ ਦੇ ਵਿਚ ਦਿੱਤੇ ਸਹਿਯੋਗਲਈ ਸਭ ਦਾ ਧੰਨਵਾਦ ਕੀਤਾ ਹੈ

468 ad