ਔਰਤ ਜਾਸੂਸੀ ਕਾਂਡ ‘ਤੇ ਨਰਿੰਦਰ ਮੋਦੀ ਨੂੰ ਘੇਰਨ ਦੀ ਤਿਆਰੀ ‘ਚ ਕੇਂਦਰ ਸਰਕਾਰ

542833__sibbal

ਗੁਜਰਾਤ ਦੇ ਔਰਤ ਜਾਸੂਸੀ ਕਾਂਡ ‘ਤੇ ਕੇਂਦਰ ਸਰਕਾਰ ਭਾਜਪਾ ਦੇ ਪੀਐਮ ਅਹੁੱਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਘੇਰਨ ਦੀ ਤਿਆਰੀ ਕਰ ਰਹੀ ਹੈ। ਕਾਨੂੰਨ ਮੰਤਰੀ ਕਪਿਲ ਸਿੱਬਲ ਨੇ ਇਸ ਮਾਮਲੇ ‘ਤੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਗੁਜਰਾਤ ਜਾਸੂਸੀ ਕਾਂਡ ਦੀ ਜਾਂਚ ਲਈ ਜਾਂਚ ਕਮਿਸ਼ਨ ਦਾ ਗਠਨ ਹੋ ਚੁੱਕਾ ਹੈ। ਸਿੱਬਲ ਦਾ ਕਹਿਣਾ ਹੈ ਕਿ ਜੇਕਰ ਜਾਸੂਸੀ ਕਾਂਡ ਦੀ ਜਾਂਚ ਹੋਵੇਗੀ ਤਾਂ ਇਸਤੋਂ ਭਾਜਪਾ ਤੇ ਮੋਦੀ ਘਬਰਾ ਕਿਉਂ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਇਲਾਹਾਬਾਦ ਹਾਈਕੋਰਟ ਦੇ ਜੱਜ ਤੋਂ ਜਾਂਚ ਕਰਵਾਉਣ ਦੀ ਸਿਫਾਰਿਸ਼ ਕਰ ਸਕਦੀ ਹੈ। ਸਿੱਬਲ ਨੇ ਕਿਹਾ ਕਿ ਜਾਸੂਸੀ ਕਾਂਡ ਦੀ ਜਾਂਚ ਕਮਿਸ਼ਨ ਦੇ ਜੱਜ ਦੀ ਨਿਯੁਕਤੀ 16 ਮਈ ਤੋਂ ਪਹਿਲਾਂ ਕਰ ਲਈ ਜਾਵੇਗੀ। ਗੌਰਤਲਬ ਹੈ ਕਿ 16 ਮਈ ਨੂੰ ਦੇਸ਼ ‘ਚ ਲੋਕਸਭਾ ਚੋਣਾਂ ਦੀ ਗਿਣਤੀ ਹੋਵੇਗੀ। ਗੁਜਰਾਤ ਦੇ ਕਥਿਤ ਜਾਸੂਸੀ ਕਾਂਡ ‘ਚ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਸਰਕਾਰ ‘ਚ ਮੰਤਰੀ ਅਮਿਤ ਸ਼ਾਹ ‘ਤੇ ਇੱਕ ਔਰਤ ਦੀ ਕਥਿਤ ਜਾਸੂਸੀ ਦੇ ਇਲਜ਼ਾਮ ਲੱਗਦੇ ਰਹੇ ਹਨ ਤੇ ਕਈ ਵਾਰ ਇਸਦੀ ਜਾਂਚ ਦੀ ਮੰਗ ਵੀ ਉੱਠਦੀ ਰਹੀ ਹੈ।

468 ad