ਔਰਤਾਂ ਭੰਨੀਆਂ ਸ਼ਰਾਬ ਦੀਆਂ ਬੋਤਲਾਂ

ਜਲੰਧਰ- ਜ਼ਿਲਾ ਜਲੰਧਰ ਦੇ ਭੋਗਪੁਰ ਨੇੜੇ ਪੈਂਦੇ ਪਿੰਡ ਚਾਹੜਕੇ ਵਿਚ ਸ਼ਰਾਬ ਦਾ ਠੇਕਾ ਖੁੱਲ੍ਹਣ ‘ਤੇ ਪਿੰਡ ਵਾਸੀ ਐਕਸਾਈਜ਼ ਵਿਭਾਗ ਅਤੇ Bottelਪੁਲਸ ਸਾਹਮਣੇ ਡੱਟ ਗਏ। ਪਿੰਡ ਦੀਆਂ ਔਰਤਾਂ ਦਾ ਇਲਜ਼ਾਮ ਸੀ ਕਿ ਪਿੰਡ ਵਿਚ ਠੇਕਾ ਖੋਲ੍ਹ ਕੇ ਨਸ਼ੇ ਨੂੰ ਵਧਾਇਆ ਜਾ ਰਿਹਾ ਹੈ। ਓਧਰ ਇਸ ਮਾਮਲੇ ਦੇ ਪਹਿਲਾਂ ਤੋਂ ਹੀ ਵਿਚਾਰਅਧੀਨ ਹੋਣ ਦੇ ਚਲਦੇ ਠੇਕੇਦਾਰ ਵਲੋਂ ਹਾਈ ਕੋਰਟ ਦੇ ਹੁਕਮਾਂ ਸਮੇਤ ਪੁਲਸ ਨੂੰ ਲਿਆ ਕੇ ਪਿੰਡ ‘ਚ ਠੇਕਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ, ਜਿਸ ‘ਤੇ ਪਿੰਡ ਦੀਆਂ ਔਰਤਾਂ ਅਤੇ ਨੌਜਵਾਨਾਂ ਨੇ ਠੇਕੇਦਾਰ ਦੀ ਗੱਡੀ ‘ਚੋਂ ਸ਼ਰਾਬ ਦੀਆਂ ਬੋਤਲਾਂ ਉਤਾਰ ਕੇ ਭੰਨ ਦਿੱਤੀਆਂ। ਠੇਕੇਦਾਰ ਦਾ ਕਹਿਣਾ ਹੈ ਕਿ ਉਹ ਇਸ ਪਿੰਡ ‘ਚ ਹੀ ਠੇਕਾ ਖੋਲ੍ਹੇਗਾ, ਜਦੋਂ ਕਿ ਮੌਕੇ ‘ਤੇ ਮੌਜੂਦ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਹਾਈਕੋਰਟ ਦੇ ਹੁਕਮਾਂ ਦੇ ਚਲਦਿਆਂ ਠੇਕਾ ਖੁਲ੍ਹਵਾਉਣ ਆਏ ਹਨ। ਠੇਕੇਦਾਰ ਅਤੇ ਪਿੰਡ ਵਾਸੀਆਂ ਵਿਚਕਾਰ ਹੋਈ ਬਹਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਜਾਤੀਸੂਚਕ ਸ਼ਬਦ ਕਹਿਣ ਦੇ ਇਲਜ਼ਾਮ ਵੀ ਲਗਾਏ।

468 ad